ਜਲੰਧਰ: ਜ਼ਿਲ੍ਹੇ ਦੇ ਕਸਬਾ ਫਿਲੌਰ ਵਿਖੇ ਨਸ਼ਾ ਤਸਕਰਾਂ ਦੇ ਖਿਲਾਫ਼ ਛੇੜੀ ਗਈ ਮੁਹਿੰਮ ਦੇ ਤਹਿਤ ਫਿਲੌਰ ਦੇ ਡੀ.ਐੱਸ.ਪੀ ਹਰਲੀਨ ਸਿੰਘ ਅਤੇ ਡੀ.ਐੱਸ.ਪੀ ਦੇ ਨਾਲ ਤਿੰਨ ਥਾਣਿਆਂ ਦੀ ਪੁਲਿਸ ਨੇ ਗੰਨਾ ਪਿੰਡ ਵਿਖੇ ਮਾਰਿਆ ਛਾਪਾ (Police raided)। ਜਿਸ ਛਾਪੇਮਾਰੀ ਦੌਰਾਨ ਉਨ੍ਹਾਂ ਨੇ ਭਾਰੀ ਗਿਣਤੀ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਫਿਲੌਰ ਹਰਲੀਨ ਸਿੰਘ ਨੇ ਦੱਸਿਆ ਹੈ ਕਿ ਨਸ਼ੇ ਦੇ ਖਿਲਾਫ਼ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਉਨ੍ਹਾਂ ਨੇ ਪਿੰਡ ਗੰਨਾ ਵਿਖੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਈ ਲੋਕਾਂ ਦੇ ਘਰਾਂ ਵਿੱਚ ਛਾਪਾ ਮਾਰਿਆ।
ਪੁਲਿਸ ਦੀ ਕਾਰਵਾਈ ਦੇ ਚੱਲਦੇ ਨਸ਼ਾ ਤਸਕਰਾਂ ਦੇ ਵਿੱਚ ਭਗਦੜ ਮੱਚ ਗਈ ਅਤੇ ਪੁਲਿਸ ਤਲਾਸ਼ੀ ਦੌਰਾਨ 95 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਇਸ ਸੰਬੰਧ ਵਿੱਚ ਅਰਬਲ ਪੁੱਤਰ ਸਰਦਾਰੀ ਲਾਲ ਵਾਸੀ ਪਿੰਡ ਗੰਨਾ ਦੇ ਖ਼ਿਲਾਫ਼ ਐੱਫਆਈਆਰ ਨੰਬਰ 347 ਦੇ ਤਹਿਤ ਧਾਰਾ 61/1/14 ਅਧੀਨ ਮੁਕੱਦਮਾ ਦਰਜ ਦਿੱਤਾ ਹੈ। ਇਸ ਰੇਡ ਵਿੱਚ ਥਾਣਾ ਫਿਲੌਰ ਦੇ ਐਸ.ਐਚ.ਓ ਸੰਜੀਵ ਕਪੂਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਦੱਸਣਯੋਗ ਗੱਲ ਹੈ ਕਿ ਇਸ ਪਿੰਡ ਨੂੰ ਜਲੰਧਰ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਗੋਦ ਲਿਆ ਹੈ ਅਤੇ ਇੱਥੇ ਲੋਕਾਂ ਨੂੰ ਸੁਧਾਰਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਸਾਰੀ ਮਿਹਨਤ ਬੇਕਾਰ ਹੋ ਗਈ ਜਾਪੀ ਜਦੋਂ ਪਿੰਡ ਵਿੱਚ ਨਾਜਾਇਜ਼ ਸ਼ਰਾਬ ਦਾ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈ।
ਇਸ ਰੇਡ ਵਿੱਚ ਜੜੀ ਸ਼ਰਾਬ ਬਰਾਮਦ ਹੋਈ ਹੈ, ਉਹ ਵੀ ਕਾਫੀ ਘੱਟ ਗਿਣਤੀ ਵਿਚ ਪ੍ਰਾਪਤ ਹੋਈ ਹੈ, ਕਿਉਂਕਿ ਇਸ ਦਾ ਕਾਰਨ ਇਹ ਹੈ ਕਿ ਜਦੋਂ ਪੁਲਿਸ ਰੇਡ ਕਰਦੀ ਹੈ, ਤਾਂ ਉਸ ਦੀ ਰੇਡ ਦੀ ਜਾਣਕਾਰੀ ਪਹਿਲਾਂ ਹੀ ਪਿੰਡ ਵਿੱਚ ਪਹੁੰਚ ਜਾਂਦੀ ਹੈ। ਜਿਸ ਦੇ ਚਲਦਿਆਂ ਨਸ਼ਾ ਤਸਕਰ ਸੁਚੇਤ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ ਕਤਲ ਦੇ ਮੁੱਖ ਆਰੋਪੀ ਨੂੰ ਕੀਤਾ ਕਾਬੂ