ਜਲੰਧਰ: ਪਰਲ ਹਸਪਤਾਲ (pearl hospital Jalandhar) ਗ੍ਰੀਨ ਮਾਡਲ ਟਾਊਨ ਵਿਖੇ ਨਰਸ ਬਲਜਿੰਦਰ ਕੌਰ ਦਾ ਤੇਜਧਾਰ ਹਥਿਥਾਰ ਨਾਲ ਵਾਰ ਕਰਕੇ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ (police arrest murderer of nurse) ਕਰਨ ਵਿੱਚ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਅਤੇ ਪੁੱਛਗਿੱਛ ਕੀਤੀ ਗਈ ਹੈ। ਮੁਲਜ਼ਮ 25 ਅਗਸਤ ਦੀ ਦਰਮਿਆਨੀ ਰਾਤ ਨੂੰ ਹਸਪਤਾਲ ਦੀ ਕੰਧ ਟੱਪ ਇਮਾਰਤ ਵਿੱਚ ਦਾਖਲ ਹੋਇਆ ਸੀ ਅਤੇ ਦੂਸਰੀ ਮੰਜਲੀ 'ਤੇ ਸੁੱਤੀਆਂ ਦੋ ਨਰਸਾਂ ਨੂੰ ਤੇਜ਼ਧਾਰ ਹਥਿਆਰ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਜਿਸ ਵਿੱਚ ਬਲਜਿੰਦਰ ਕੌਰ ਦੀ ਮੌਤ ਹੋ ਗਈ ਸੀ।
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਮ੍ਰਿਤਕ ਬਲਜਿੰਦਰ ਕੌਰ ਨਾਲ 4 ਮਹੀਨੇ ਪਹਿਲਾਂ ਸੋਸ਼ਲ ਨੈਟਵਰਕਿੰਗ ਐਪ ਰਾਹੀ ਜੁੜਿਆ ਸੀ। ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਕਿਸੇ ਕਾਰਨ ਉਨ੍ਹਾਂ ਦੋਨਾਂ ਵਿੱਚ ਅਣਬਣ ਹੋ ਗਈ ਸੀ ਅਤੇ ਉਹ ਇਸੇ ਗੁੱਸੇ ਕਾਰਨ ਹਸਪਤਾਲ ਅੰਦਰ ਦਾਖਲ ਹੋ ਕੇ ਉਸ ਨੇ ਬਲਜਿੰਦਰ ਕੌਰ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਮੁਲਜ਼ਮ ਦੀ ਪਛਾਣ ਕਰਣ ਵਿੱਚ ਕਾਮਯਾਬ ਹੋਈ ਹੈ।
ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੇ ਨਾਲ ਇੱਕ ਸਹੇਲੀ ਜੋਤੀ ਪਰਮਾਰ ਵੀ ਸੁੱਤੀ ਪਈ ਸੀ। ਇਸ ਮੁਲਜ਼ਮ ਵੱਲੋੋਂ ਜਦੋਂ ਬਲਜਿੰਦਰ ਕੌਰ ਉੱਤੇ ਹਮਲਾ ਕੀਤਾ ਗਿਆ ਉਸ ਸਮੇਂ ਉਸ ਦੀ ਸਹੇਲੀ ਵੱਲੋਂ ਵਿਰੋਧ ਕੀਤਾ ਗਿਆ ਸੀ। ਮੁਲਜ਼ਮ ਵੱਲੋਂ ਮ੍ਰਿਤਕਾ ਦੀ ਸਹੇਲੀ ਨੂੰ ਵੀ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਲੜਕੀ ਦਾ 5 ਘੰਟੇ ਆਪ੍ਰੇਸ਼ਨ ਚੱਲਿਆ ਅਤੇ ਹੁਣ ਉਸ ਦੀ ਜਾਣ ਖਤਰ ਤੋਂ ਬਾਹਰ ਹੈ।
ਇਹ ਵੀ ਪੜ੍ਹੋ: ਲੁਟੇਰਿਆਂ ਨੇ ਲਈ ਇੱਕ ਬਜ਼ੁਰਗ ਮਹਿਲਾ ਦੀ ਲਈ ਜਾਨ