ਜਲੰਧਰ: ਪਿਛਲੇ ਸਾਲ 18 ਅਕਤੂਬਰ ਨੂੰ ਦੁਸਹਿਰੇ ਦੌਰਾਨ ਅੰਮ੍ਰਿਤਸਰ ਵਿਖੇ ਹੋਏ ਰੇਲ ਹਾਦਸੇ ਵਿੱਚ ਪੁਲਿਸ ਵੀ ਉਨ੍ਹੀ ਹੀ ਜ਼ਿੰਮੇਵਾਰ ਦੱਸਿਆ ਹੈ, ਜਿਨ੍ਹਾ ਕਿ ਇਸ ਦੁਸਹਿਰੇ ਦਾ ਆਯੋਜਨ ਕਰਨ ਵਾਲੇ ਆਯੋਜਕ ਨੂੰ ਦੱਸਿਆ ਗਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਉਸ ਵੇਲੇ ਹੋਇਆ ਜਦ ਹਾਦਸੇ ਦੀ ਨਿਆਇਕ ਜਾਂਚ ਦੀ ਰਿਪੋਰਟ ਮੀਡੀਆ ਦੇ ਹੱਥ ਲੱਗੀ। ਇਹ ਜਾਂਚ ਰਿਪੋਰਟ ਡਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥ ਨੇ ਉਸ ਹੀ ਸਾਲ ਇੱਕ ਮਹੀਨੇ ਅੰਦਰ ਹੀ ਪੂਰੀ ਕਰਕੇ ਇਸ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ। ਪਰ, ਪੰਜਾਬ ਸਰਕਾਰ ਵੱਲੋਂ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਇਸ ਰਿਪੋਰਟ ਨੂੰ ਜਨਤਕ ਤੱਕ ਨਹੀਂ ਕੀਤਾ ਗਿਆ।
ਅੱਜ ਇਹ ਰਿਪੋਰਟ ਜਦ ਮੀਡੀਆ ਦੇ ਹੱਥ ਲੱਗੀ ਹੈ ਤਾਂ ਖੁਲਾਸਾ ਹੋਇਆ ਹੈ ਕਿ ਇਸ ਰਿਪੋਰਟ ਵਿੱਚ ਆਯੋਜਕ, ਨਗਰ ਨਿਗਮ ਅੰਮ੍ਰਿਤਸਰ, ਪੁਲਿਸ ਅਤੇ ਰੇਲਵੇ ਦੇ ਕੁੱਲ 23 ਲੋਕਾਂ ਨੂੰ ਦੋਸ਼ੀ ਦੱਸਿਆ ਗਿਆ ਹੈ। ਰਿਪੋਰਟ ਵਿੱਚ ਪੁਲਿਸ ਦੇ ਏਸੀਪੀ ਪ੍ਰਭਜੋਤ ਸਿੰਘ ਅਤੇ ਮੌਕੇ ਦੇ ਥਾਣੇ ਦੇ ਕਈ ਮੁਲਾਜ਼ਮਾਂ ਨੂੰ ਵੀ ਦੋਸ਼ੀ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਕਿਸੇ ਵੀ ਜਗ੍ਹਾ 'ਤੇ ਕੋਈ ਪ੍ਰੋਗਰਾਮ ਆਯੋਜਿਤ ਕਰਨਾ ਹੋਵੇ ਤਾਂ ਪੁਲਿਸ ਦੀ ਇਜਾਜ਼ਤ ਲੈਣੀ ਪੈਂਦੀ ਹੈ। ਪਰ, ਦੁਸਹਿਰੇ ਦੇ ਇਸ ਪ੍ਰੋਗਰਾਮ ਲਈ ਆਯੋਜਕਾਂ ਵੱਲੋਂ ਪੁਲਿਸ ਕੋਲੋਂ ਇਜਾਜ਼ਤ ਨਹੀਂ ਲਈ ਗਈ ਸੀ। ਇਸ ਦੇ ਬਾਵਜੂਦ ਪੁਲਿਸ ਦੇ ਸਾਹਮਣੇ ਇਸ ਪ੍ਰੋਗਰਾਮ ਨੂੰ ਕਰਵਾਇਆ ਗਿਆ। ਇਸ ਲਈ ਇਸ ਰਿਪੋਰਟ ਵਿੱਚ ਇਲਾਕੇ ਦੇ ਏਸੀਪੀ ਪ੍ਰਭਜੋਤ ਸਿੰਘ ਅਤੇ ਥਾਣੇ ਦੇ ਮੁਲਾਜ਼ਮਾਂ ਨੂੰ ਡਿਊਟੀ ਵਿੱਚ ਕੋਤਾਹੀ ਵਰਤਣ ਦੇ ਦੋਸ਼ ਵਿੱਚ ਦੋਸ਼ੀ ਪਾਇਆ ਗਿਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇ ਇਸ ਪ੍ਰੋਗਰਾਮ ਦੀ ਇਜਾਜ਼ਤ ਪੁਲਿਸ ਕੋਲੋਂ ਨਹੀਂ ਲਈ ਗਈ ਸੀ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਸੀ ਤਾਂ ਫਿਰ ਪੁਲਿਸ ਦੇ ਉਹ ਮੁਲਾਜ਼ਮ ਅਤੇ ਅਧਿਕਾਰੀ ਇਸ ਦੇ ਜ਼ਿੰਮੇਵਾਰ ਹਨ। ਉਨ੍ਹਾਂ ਨੇ ਇਸ ਕਾਰਯਕ੍ਰਮ ਨੂੰ ਰੋਕਣ ਲਈ ਨਾ ਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਅਤੇ ਨਾ ਹੀ ਖ਼ੁਦ ਕੋਈ ਕਾਰਵਾਈ ਕੀਤੀ।