ਕਮਲਜੀਤ ਕੌਰ ਨਾਂਅ ਦੀ ਔਰਤ ਫਿਲੌਰ ਦੇ ਪਿੰਡ ਗੜ੍ਹਾ ਦੀ ਰਹਿਣ ਵਾਲੀ ਸੀ। ਕਮਲਜੀਤ ਕੌਰ ਪਿਛਲੇ ਪੰਜ-ਛੇ ਦਿਨਾਂ ਤੋਂ ਬੀਮਾਰ ਸੀ। ਉਸ ਨੂੰ ਫਿਲੌਰ ਨੇੜੇ ਰਾਹੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਪਰ ਕੱਲ੍ਹ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ ਸੀ। ਉਥੇ ਵੀ ਡਾਕਟਰ ਉਸ ਨੂੰ ਬਚਾ ਨਾ ਸਕੇ ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੇ ਪਰਿਵਾਰ ਵਾਲੇ ਡਾਕਟਰਾਂ 'ਤੇ ਦੋਸ਼ ਲਾ ਰਹੇ ਹਨ ਉਨ੍ਹਾਂ ਨੂੰ ਕਮਲਜੀਤ ਨੂੰ ਸਵਾਈਨ ਫਲੂ ਹੋਣ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ।