ਜਲੰਧਰ: ਅਜੇ ਕੁਝ ਦਿਨ ਪਹਿਲੇ ਬਸਤੀ ਸ਼ੇਖ ਇਲਾਕੇ ਵਿੱਚ ਰਾਮਲੀਲਾ ਦੌਰਾਨ ਹਿੰਦੀ ਫ਼ਿਲਮੀ ਗਾਣਿਆਂ ਦੇ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਯੋਜਕ ਆਪਣੀ ਗਲਤੀ ਦੀ ਮੁਆਫੀ ਮੰਗ ਚੁੱਕੇ ਹਨ। ਉਧਰ ਫੇਰ ਤੋਂ ਜਲੰਧਰ ਦੇ ਗੁਰੂ ਨਾਨਕਪੁਰਾ ਇਲਾਕੇ ਤੋਂ ਰਾਮਲੀਲਾ ਦੌਰਾਨ ਪੰਜਾਬੀ ਅਤੇ ਹਿੰਦੀ ਗਾਣਿਆਂ ਉੱਪਰ ਰਾਮਲੀਲਾ ਦੇ ਕਲਾਕਾਰ (Objectionable dance during Ramlila) ਇਤਰਾਜ਼ਯੋਗ ਸੀਨ ਕਰਦੇ ਹੋਏ ਨਜ਼ਰ ਆਏ।
ਦਰਅਸਲ ਰਾਮਲੀਲਾ ਦੌਰਾਨ ਇਕ ਸੀਨ ਚੱਲ ਰਿਹਾ ਸੀ ਜਿਸ ਵਿੱਚ ਸਰੂਪਨਖਾ ਸ੍ਰੀ ਰਾਮ ਨੂੰ ਆਪਣੇ ਨਾਲ ਰਿਜਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਵੇਲੇ ਸਟੇਜ ਉੱਪਰ ਲਕਸ਼ਮਣ ਅਤੇ ਸੀਤਾ ਵੀ ਮੌਜੂਦ ਸੀ। ਇਸ ਦੌਰਾਨ ਸ਼ਰੂਪਨਖਾ ਸੀਤਾ ਵੱਲ ਇਸ਼ਾਰਾ ਕਰ ਪੰਜਾਬੀ ਫ਼ਿਲਮ ਦੇ ਗਾਣੇ ਸੌਂਕਣ ਸੌਂਕਣੇ ਉੱਪਰ ਸੀਤਾ ਨੂੰ ਗ਼ਲਤ ਢੰਗ ਨਾਲ ਗਾਣੇ ਦੇ ਬੋਲਾਂ 'ਤੇ ਇਸ਼ਾਰੇ ਕਰਦੀ ਹੋਈ ਦਿਖਾਈ ਦਿੱਤੀ।
ਇੰਨਾ ਹੀ ਨਹੀਂ, ਇਸ ਤੋਂ ਬਾਅਦ ਹਿੰਦੀ ਗਾਣਿਆਂ ਉੱਪਰ ਵੀ ਕੁਝ ਅਜਿਹਾ ਹੀ ਦਿਖਾਈ ਦਿੱਤਾ। ਇਸ ਤਰ੍ਹਾਂ ਦੇ ਮਾਮਲੇ ਜਿਸ ਵਿੱਚ ਰਾਮਲੀਲਾ ਦੌਰਾਨ ਹਿੰਦੀ ਅਤੇ ਪੰਜਾਬੀ ਗਾਣਿਆਂ ਉੱਪਰ ਇਤਰਾਜ਼ਯੋਗ ਜਿਸ ਤਰੀਕੇ ਨਾਲ ਰਾਮਲੀਲਾ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਅਜਿਹੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਲੰਧਰ ਦੀ ਬਸਤੀ ਸ਼ੇਖ ਇਲਾਕੇ ਵਿੱਚ ਰਾਮਲੀਲਾ ਦੌਰਾਨ ਫਿਲਮੀ ਗਾਣਿਆਂ ਉੱਤੇ ਅਸ਼ਲੀਲ ਨਾਚ (obscene dancing on film songs during Ramlila) ਦੀਆਂ ਵੀਡੀਓ ਵਾਇਰਲ ਹੋਈਆਂ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਫਿਲਮੀ ਗਾਣਿਆਂ ਉੱਤੇ ਹੋ ਰਹੇ ਨਾਚ (obscene dancing on film songs during Ramlila) ਨੂੰ ਦੇਖ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਹੈ। ਇਤਰਾਜ਼ ਹੋਣ ਤੋਂ ਬਾਅਦ ਰਾਮਲੀਲਾ ਕਮੇਟੀ ਦੇ ਪ੍ਰਧਾਨ ਨੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਮੁਆਫੀ ਮੰਗੀ ਹੈ ਤੇ ਕਿਹਾ ਹੈ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਹੋਣ ਦੇਣਗੇ ਤੇ ਇਸ ਦਾ ਧਿਆਨ ਰੱਖਣਗੇ।
ਇਸ ਤੋਂ ਇਲਾਵਾ, ਪੰਜਾਬ ਵਿੱਚ ਲਗਾਤਾਰ ਹੀ ਅੱਸੂ ਨਵਰਾਤਰਿਆਂ ਦੇ ਦੌਰਾਨ ਅਲੱਗ-ਅਲੱਗ ਜਗ੍ਹਾ ਤੇ ਰਾਮਲੀਲਾ ਕਰਵਾਈ ਜਾਂਦੀ ਹੈ। ਜਿਸ ਨੂੰ ਲੈ ਕੇ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਇੱਕ ਸ਼ਿਕਾਇਤ ਅੰਮ੍ਰਿਤਸਰ ਦੇ ਵੇਰਕਾ ਵਿਚ ਦਰਜ ਕਰਵਾਈ ਗਈ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਜਦੋਂ ਰਾਮਲੀਲਾ ਦੇ ਦੌਰਾਨ ਰਾਵਣ ਕੁੰਭਕਰਨ ਰਾਮ ਲਕਸ਼ਮਣ ਜਾਂ ਸੀਤਾ ਦੀ ਐਂਟਰੀ ਮੌਕੇ ਇਤਰਾਜ਼ਯੋਗ ਗਾਣੇ (Obscene songs played during Ramlila) ਚਲਾਏ ਗਏ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮੁਆਫੀ ਮੰਗਣ ਆਏ ਗਾਇਕ ਜੀ ਖਾਨ ਤਾਂ ਹੋ ਗਿਆ ਇਹ ਕਾਰਾ ! ਦੇਖੋ ਵੀਡੀਓ