ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਜਲੰਧਰ ਉੱਤਰੀ ਸੀਟ (Jallandhar North Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਜਲੰਧਰ ਉੱਤਰੀ(Jallandhar North Assembly Constituency)
ਜੇਕਰ ਜਲੰਧਰ ਉੱਤਰੀ ਸੀਟ ( Jallandhar North Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਅਵਤਾਰ ਸਿੰਘ ਜੂਨੀਅਰ ਮੌਜੂਦਾ ਵਿਧਾਇਕ ਹਨ। ਅਵਤਾਰ ਸਿੰਘ ਜੂਨੀਅਰ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਜਲੰਧਰ ਉੱਤਰੀਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ (SAD) ਦੇ ਉਮੀਦਵਾਰ ਕੇਡੀ ਭੰਡਾਰੀ ਨੂੰ ਮਾਤ ਦੇ ਦਿੱਤੀ ਸੀ।
ਇਸ ਵਾਰ ਅਵਤਾਰ ਸਿੰਘ ਜੂਨੀਅਰ ਕਾਂਗਰਸ ਵੱਲੋਂ ਦੂਜੀ ਵਾਰ ਚੋਣ ਮੈਦਾਨ ਵਿੱਚ ਹਨ ਤੇ ਅਕਾਲੀ-ਬਸਪਾ ਗਠਜੋੜ ਵੱਲੋਂ ਇਹ ਸੀਟ ਬਸਪਾ ਖਾਤੇ ਆਈ ਹੈ, ਜਿਸ ਨੇ ਕੁਲਦੀਪ ਸਿੰਘ ਲੁਬਾਣਾ ਨੂੰ ਉਮੀਦਵਾਰ ਬਣਾਇਆ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਦਲ ਕੇ ਦਿਨੇਸ਼ ਢੱਲ ਨੂੰ ਉਮੀਦਵਾਰ ਬਣਾਇਆ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਜਲੰਧਰ ਉੱਤਰੀ ਸੀਟ (Jallandhar North Constituency) ’ਤੇ 72.55 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਅਵਤਾਰ ਸਿੰਘ ਜੂਨੀਅਰ (Avtar Singh Junior) ਵਿਧਾਇਕ ਚੁਣੇ ਗਏ ਸੀ। ਅਵਤਾਰ ਸਿੰਘ ਜੂਨੀਅਰ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal-BJP) ਦੇ ਕੇਡੀ ਭੰਡਾਰੀ ਨੂੰ ਹਰਾਇਆ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਗੁਲਸ਼ਨ ਸ਼ਰਮਾ (Gulshan Sharma) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ ਦੇ ਅਵਤਾਰ ਸਿੰਘ ਜੂਨੀਅਰ ਨੂੰ 69715 ਪਈਆਂ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਕੇਡੀ ਭੰਡਾਰੀ ਨੂੰ 37424 ਵੋਟਾਂ ਪਈਆਂ ਸਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਲਸ਼ਨ ਸ਼ਰਮਾ ਨੂੰ 13386 ਵੋਟਾਂ ਪਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ Congress) ਨੂੰ ਸਭ ਤੋਂ ਵੱਧ 56.54 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਅਕਾਲੀ-ਭਾਜਪਾ ਗਠਜੋੜ (SAD-BJP) ਦਾ ਵੋਟ ਸ਼ੇਅਰ 30.35 ਰਿਹਾ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 10.86 ਰਿਹਾ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਜਲੰਧਰ ਉੱਤਰੀ (Jallandhar North Assembly Constituency) ਤੋਂ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਦੇ ਕੇਡੀ ਭੰਡਾਰੀ ਜਿੱਤੇ ਸੀ। ਉਨ੍ਹਾਂ ਨੂੰ 52198 ਵੋਟਾਂ ਪਈਆਂ ਸੀ ਤੇ ਦੂਜੇ ਨੰਬਰ ’ਤੇ ਕਾਂਗਰਸ (Congress) ਦੇ ਅਵਤਾਰ ਹੈਨਰੀ ਰਹੇ ਸੀ, ਉਨ੍ਹਾਂ ਨੂੰ 50495 ਵੋਟਾਂ ਪਈਆਂ ਸੀ ਜਦੋਂਕਿ 7656 ਵੋਟਾਂ ਲੈ ਕੇ ਬੀਐਸਪੀ (BSP) ਦਾ ਉਮੀਦਵਾਰ ਤੀਜੇ ਨੰਬਰ ’ਤੇ ਰਿਹਾ ਸੀ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਜਲੰਧਰ ਉੱਤਰੀ (Jallandhar North Assembly Constituency) 'ਤੇ 75.25 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ ਗਠਜੋੜ (SAD-BJP) ਨੂੰ 44.9ਫੀਸਦੀ ਵੋਟਾਂ ਪਈਆਂ ਸੀ, ਜਦੋਂਕਿ ਕਾਂਗਰਸ (Congress) ਦਾ ਵੋਟ ਸ਼ੇਅਰ 42.43 ਫੀਸਦੀ ਰਿਹਾ ਸੀ ਤੇ ਬੀਐਸਪੀ ਨੂੰ 6.59 ਫੀਸਦੀ ਵੋਟਾਂ ਹਾਸਲ ਹੋਈਆਂ ਸੀ।
ਜਲੰਧਰ ਉੱਤਰੀ (Jallandhar North Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਜੇ ਮੁੱਖ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਤੋਂ ਇਹ ਸੀਟ ਬਸਪਾ ਦੇ ਖਾਤੇ ਆਈ ਹੈ ਤੇ ਪਾਰਟੀ ਨੇ ਕੁਲਦੀਪ ਸਿੰਘ ਲੁਬਾਣਾ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਕਾਂਗਰਸ ਨੇ ਮੁੜ ਅਵਤਾਰ ਸਿੰਘ ਜੂਨੀਅਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਤੇ ਆਮ ਆਦਮੀ ਪਾਰਟੀ ਨੇ ਗੁਲਸ਼ਨ ਸ਼ਰਮਾ ਦੀ ਥਾਂ ਹੁਣ ਦਿਨੇਸ਼ ਢੱਲ ’ਤੇ ਦਾਅ ਖੇਡਿਆ ਹੈ। ਅਜੇ ਭਾਜਪਾ ਨੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਹੈ। ਇਸ ਸੀਟ ’ਤੇ ਮੁਕਾਬਲਾ ਤ੍ਰਿਕੋਣਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:ਚੁਣੌਤੀਆਂ 'ਚ ਘਿਰੇ ਚੰਨੀ, ਕੇਜਰੀਵਾਲ ਅਤੇ ਭਗਵੰਤ ਮਾਨ