ਜਲੰਧਰ: ਜ਼ਿਲ੍ਹੇ ਦੇ ਲਾਡੋਵਾਲੀ ਰੋਡ ਇਲਾਕੇ ਵਿੱਚ ਅਚਾਨਕ ਅੱਗ ਲੱਗ ਗਈ। ਦਰਅਸਲ ਇਕ ਮਕਾਨ ਦੀ ਤੀਜ਼ੀ ਮੰਜ਼ਿਲ ’ਤੇ ਘਰ ਦੀ ਮਾਲਕਣ ਗੈਸ ਦੇ ਚੁੱਲ੍ਹੇ ਉਪਰ ਚਾਹ ਰੱਖ ਕੇ ਘਰ ਵਿੱਚ ਪਾਲੇ ਹੋਏ ਇੱਕ ਪੰਛੀ ਲਈ ਪਿੱਜੜਾ ਲੈਣ ਬਾਜ਼ਾਰ ਗਈ ਹੋਈ ਸੀ ਅਚਾਨਕ ਚੁੱਲ੍ਹੇ ਵਿੱਚੋਂ ਸਿਲੰਡਰ ਨੂੰ ਅੱਗ ਲੱਗ ਗਈ। ਇਸ ਦੌਰਾਨ ਘਰ ਵਿਚ ਮੌਜੂਦ ਇਕ ਬੱਚਾ ਵੀ ਅੱਗ ਦੀ ਚਪੇਟ ਵਿੱਚ ਆ ਗਿਆ।
ਮੌਕੇ ’ਤੇ ਮੌਜੂਦ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਚੇ ਦੀ ਮਾਤਾ ਉਸ ਨੂੰ ਕਹਿ ਗਈ ਸੀ ਕਿ ਉਹ ਬਾਜ਼ਾਰ ਜਾ ਰਹੀ ਹੈ ਉਸਦੇ ਪਿਛੇ ਬੱਚੇ ਦਾ ਉਹ ਧਿਆਨ ਰੱਖੇ ਉਹ ਥੋੜ੍ਹੀ ਦੇਰ ਤੱਕ ਵਾਪਿਸ ਆ ਜਾਵੇਗੀ। ਅਚਾਨਕ ਇਸ ਦੌਰਾਨ ਘਰ ਦੇ ਅੰਦਰੋਂ ਘਰ ਵਿਚ ਮੌਜੂਦ ਬੱਚੇ ਦਾ ਫੋਨ ਆਇਆ ਅਤੇ ਉਹ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰ ਰਿਹਾ ਸੀ। ਉਸ ਤੋਂ ਬਾਅਦ ਉਹ ਉਸਦੇ ਪਹੁੰਚਿਆ ਤਾਂ ਦੇਖਿਆ ਕਿ ਘਰ ਵਿਚ ਅੱਗ ਲੱਗੀ ਹੋਈ ਹੈ ਜਿਸ ਤੋਂ ਬਾਅਦ ਉਸ ਨੇ ਦਰਵਾਜ਼ਾ ਤੋੜ ਕੇ ਬੱਚੇ ਨੂੰ ਬਾਹਰ ਕੱਢਿਆ ਅਤੇ ਤੁਰੰਤ ਹੀ ਫਾਇਰ ਬ੍ਰਿਗੇਡ ਨੂੰ ਇਸਦੀ ਸੂਚਨਾ ਦਿੱਤੀ।
ਉਧਰ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਫੋਨ ਆਇਆ ਸੀ ਕਿ ਲਾਡੋਵਾਲੀ ਰੋਡ ਇਲਾਕੇ ਵਿੱਚ ਇੱਕ ਘਰ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਗ ਮਕਾਨ ਦੇ ਤੀਜ਼ੀ ਮੰਜ਼ਿਲ ’ਤੇ ਲੱਗੀ ਸੀ ਜਿਸ ਨੂੰ ਬੁਝਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਫਿਲਹਾਲ ਅੱਗ ’ਤੇ ਕਾਬੂ ਕਰ ਲਿਆ ਗਿਆ ਹੈ।
ਇਹ ਵੀ ਪੜੋ: ਛਾਪੇਮਾਰੀ ਉੱਤੇ ਬੋਲੇ ਖਹਿਰਾ, ਮੈਨੂੰ ਈਡੀ ਸਾਹਮਣੇ ਫਸਾਉਣ ਵਿੱਚ AAP ਨੇ ਕੋਈ ਕਸਰ ਨਹੀਂ ਸੀ ਛੱਡੀ