ਜਲੰਧਰ: ਜਲੰਧਰ ਦਿਹਾਤ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਵਿੱਕੀ ਗੌਂਡਰ ਦੇ ਕਰੀਬੀ ਪਲਵਿੰਦਰ ਸਿੰਘ ਉਰਫ ਭਿੰਦਾ ਨਿਹਾਲੂਵਾਲਾ ਸਮੇਤ ਉਸ ਦੇ 19 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਵਿੱਚੋਂ 13 ਸ਼ੂਟਰ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਹਥਿਆਰ , ਗੱਡੀਆਂ ਅਤੇ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦਿਹਾਤੀ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪੁਲਿਸ ਇਨ੍ਹਾਂ ਗੈਂਗਸਟਰਾਂ ਖਿਲਾਫ਼ ਇੱਕ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਸੀ ਅਤੇ ਇਸੇ ਕਾਰਵਾਈ ਤੋਂ ਬਾਅਦ ਉਨ੍ਹਾਂ ਨੂੰ ਇਹ ਸਫ਼ਲਤਾ ਮਿਲੀ ਹੈ। ਐਸਐਸਪੀ ਮੁਤਾਬਕ ਪਲਵਿੰਦਰ ਸਿੰਘ ਪਿੰਦਾ ਦੀ ਨਾਭਾ ਜੇਲ੍ਹ ਬ੍ਰੇਕ ਵਿੱਚ ਵੀ ਭੂਮਿਕਾ ਸਾਹਮਣੇ ਆਈ ਸੀ। ਹੁਣ ਉਹ ਖੁਦ ਸ਼ਾਹਕੋਟ ਦੇ ਪਰਮਜੀਤ ਸਿੰਘ ਪੰਮਾ ਜੋ ਕਿ ਇਸ ਵੇਲੇ ਗਰੀਸ ਵਿੱਚ ਰਹਿ ਰਿਹਾ ਹੈ ਦੇ ਨਾਲ ਰਲ ਕੇ ਇਹ ਗੈਂਗ ਚਲਾ ਰਿਹਾ ਸੀ।
ਐਸਐਸਪੀ ਪਵਨ ਸ਼ਰਮਾ ਮੁਤਾਬਕ ਕੁਲ 13 ਗੈਂਗਸਟਰਾਂ ਅਤੇ 6 ਹੋਰ ਵੀ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇਨ੍ਹਾਂ ਨੂੰ ਪਨਾਹ ਦਿੰਦੇ ਸਨ। ਇਨ੍ਹਾਂ ਕੋਲੋਂ 6 ਪਿਸਟਲ 32 ਬੋਰ, 3 ਪਿਸਟਲ 315 ਬੋਰ, ਇੱਕ ਬੰਦੂਕ 315 ਬੋਰ, ਇੱਕ ਬੰਦੂਕ 12 ਬੋਰ ਅਤੇ ਕਾਰਤੂਸ ਬਰਾਦਮ ਕੀਤੇ ਗਏ ਹਨ। ਇਸ ਦੇ ਨਾਲ 2 ਗੱਡੀਆਂ ਅਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਦੇ ਨਾਮ ਸੁਨੀਲ ਕੁਮਾਰ, ਰਵਿੰਦਰ ,ਪ੍ਰਦੀਪ ਸਿੰਘ ,ਮਨਜਿੰਦਰ ਸਿੰਘ, ਸੁਖਮਨ ਸਿੰਘ ,ਸੰਦੀਪ, ਮੇਜਰ ,ਅਪ੍ਰੈਲ ਸਿੰਘ , ਬਲਵਿੰਦਰ ,ਸੁਰਿੰਦਰ ,ਸੱਤ ਕਾਲਜ ਦਵਿੰਦਰਪਾਲ ਸਿੰਘ ਅਤੇ ਸਤਵੰਤ ਸਿੰਘ ਹੈ। ਇਨ੍ਹਾਂ 13 ਹਿਸਟਰੀ ਸ਼ੀਟਰ ਹੋਏ ਹਨ ਅਤੇ ਇਨ੍ਹਾਂ ਦੇ ਪਹਿਲੇ ਵੀ ਬਹੁਤ ਸਾਰੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਕਾਨਪੁਰ ਹਿੰਸਾ: ਮੁਖਤਾਰ ਬਾਬਾ ਨੇ ਖੋਲ੍ਹੇ ਕਈ ਰਾਜ਼, ਪੈਸੇ ਦੇ ਕੇ ਬੁਲਾਏ ਸਨ ਪੱਥਰਬਾਜ਼