ਜਲੰਧਰ : ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਪਿਛਲੇ ਕੁੱਝ ਦਿਨਾਂ ਦੌਰਾਨ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ। ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਸਰਕਾਰੀ ਆਦੇਸ਼ਾਂ ਦੇ ਬਾਵਜੂਦ ਬੱਸਾਂ 'ਚ ਸਵਾਰੀਆਂ ਦੀ ਭੀੜ ਘੱਟੀ ਨਹੀਂ ਹੋਈ ਹੈ।
ਜਿਥੇ ਪਹਿਲਾਂ ਪੰਜਾਬ ਸਰਕਾਰ ਨੇ ਬੱਸਾਂ ਨੂੰ ਪੂਰੀ ਸਮਰਥਾ ਨਾਲ ਚਲਾਉਣ ਦੇ ਆਦੇਸ਼ ਦਿੱਤੇ ਸਨ, ਉਥੇ ਹੀ ਹੁਣ ਨਵੀਂ ਗਾਈਡਲਾਈਨਜ਼ ਦੇ ਮੁਤਾਬਕ ਮੁੱਖ ਮੰਤਰੀ ਨੇ ਬੱਸ ਚਾਲਕਾ ਨੂੰ ਮਹਿਜ਼ 50 ਫੀਸਦੀ ਸਵਾਰੀਆਂ ਲੈ ਕੇ ਚੱਲਣ ਦੇ ਆਦੇਸ਼ ਦਿੱਤੇ ਹਨ। ਇਸ ਬਾਰੇ ਜਦ ਈਟੀਵੀ ਭਾਰਤ ਦੀ ਟੀਮ ਨੇ ਜਲੰਧਰ ਬੱਸ ਸਟੈਂਡ 'ਤੇ ਰਿਐਲਟੀ ਚੈਕ ਕੀਤਾ। ਰਿਐਲਟੀ ਚੈਕ ਦੇ ਦੌਰਾਨ ਇਹ ਪਾਇਆ ਗਿਆ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਸਰਕਾਰੀ ਬੱਸਾਂ 'ਚ ਅਜੇ ਵੀ 50 ਫੀਸਦੀ ਤੋਂ ਵੱਧ ਸਵਾਰੀਆਂ ਲਿਜਾਇਆਂ ਜਾ ਰਹੀਆਂ ਹਨ।
ਇਸ ਬਾਰੇ ਜਦ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਇਸ ਸਬੰਧੀ ਕੋਈ ਲਿਖਤ ਆਰਡਰ ਨਹੀਂ ਮਿਲੇ, ਪਰ ਵੀ ਉਹ ਕੋਰੋਨਾ ਦੇ ਕਾਰਨ ਘੱਟ ਸਵਾਰੀਆਂ ਲੈ ਕੇ ਚੱਲ ਰਹੇ ਹਨ।
ਜਲੰਧਰ ਬੱਸ ਸਟੈਂਡ ਦੇ ਚੀਫ ਇੰਸਪੈਕਟਰ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੀਐਮ ਅਧਿਕਾਰੀ ਦੇ ਜ਼ੁਬਾਨੀ ਹੁਕਮਾਂ ਤੋਂ ਸਾਰੇ ਬੱਸ ਚਾਲਕਾਂ ਤੇ ਕੰਡਕਟਰਾਂ ਨੂੰ ਆਰਡਰ ਦੇ ਦਿੱਤੇ ਗਏ ਹਨ। ਉਨ੍ਹਾਂ ਨੂੰ ਇਸ ਸਬੰਧੀ ਕੋਈ ਲਿਖਤੀ ਨੋਟੀਫਿਕੇਸ਼ਨ ਨਹੀਂ ਮਿਲਿਆ। ਜਿਵੇ ਹੀ ਉਨ੍ਹਾਂ ਨੂੰ ਲਿਖਤੀ ਨੋਟੀਫਿਕੇਸ਼ਨ ਮਿਲੇਗਾ,ਉਹ ਉਸ ਨੂੰ ਜਾਰੀ ਕਰ ਦੇਣਗੇ।