ETV Bharat / city

ਮੈਡੀਕਲ ਟੂਰਿਜ਼ਮ ਦਾ ਹਬ ਬਣਿਆ ਜਲੰਧਰ, NRIs ਲਈ ਇੱਥੇ ਖਾਸ ਪ੍ਰਬੰਧ - medical tourism

ਜਲੰਧਰ ਸ਼ਹਿਰ ਮੈਡੀਕਲ ਟੂਰਿਜ਼ਮ ਦਾ ਇਕ ਵੱਡਾ ਹਬ ਬਣ ਗਿਆ ਹੈ। ਜਲੰਧਰ ਵਿਖੇ ਨਾਲ ਦੇ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਐੱਨਆਰਆਈ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਅੱਜ ਜਲੰਧਰ ਵਿਚ ਕਰੀਬ 200 ਛੋਟੇ-ਵੱਡੇ ਹਸਪਤਾਲ ਹਨ, ਜਿਨ੍ਹਾਂ ਵਿਚ ਦੂਰੋਂ ਦੂਰੋਂ ਲੋਕ ਇਲਾਜ ਕਰਵਾਉਣ ਆਉਂਦੇ ਹਨ।

Jalandhar city became hub of medical tourism in Asia

author img

By

Published : Sep 8, 2022, 7:33 PM IST

Updated : Sep 8, 2022, 8:24 PM IST

ਜਲੰਧਰ: ਪੰਜਾਬ ਦਾ ਸ਼ਹਿਰ ਜਲੰਧਰ ਇਕ ਪਾਸੇ ਜਿੱਥੇ ਆਪਣੇ ਖੇਡ ਉਦਯੋਗ ਅਤੇ ਹੈਂਡ ਟੂਲ ਉਦਯੋਗ ਲਈ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ, ਉੱਥੇ ਹੁਣ ਇਹ ਸ਼ਹਿਰ ਮੈਡੀਕਲ ਟੂਰਿਜ਼ਮ ਦਾ ਇਕ ਵੱਡਾ ਹਬ ਬਣ ਗਿਆ ਹੈ। ਜਲੰਧਰ ਵਿਖੇ ਨਾਲ ਦੇ ਸੂਬਿਆਂ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਐੱਨਆਰਆਈ ਆਪਣਾ ਇਲਾਜ ਕਰਵਾਉਣ ਆਉਂਦੇ ਹਨ। ਅੱਜ ਜਲੰਧਰ ਵਿਚ ਕਰੀਬ 200 ਛੋਟੇ-ਵੱਡੇ ਹਸਪਤਾਲ ਹਨ, ਜਿਨ੍ਹਾਂ ਵਿਚ ਦੂਰੋਂ ਦੂਰੋਂ ਲੋਕ ਇਲਾਜ ਕਰਵਾਉਣ ਆਉਂਦੇ ਹਨ।

ਹਸਪਤਾਲਾਂ ਵਿਚ ਬਣੇ VVIP ਕਮਰੇ : ਵਿਦੇਸ਼ ਤੋਂ ਜਲੰਧਰ ਆਕੇ ਇਲਾਜ ਕਰਵਾਉਣ (NRI Treatment in Jalandhar Hospitals) ਵਾਲੇ ਐਨਆਰਆਈ ਲੋਕਾਂ ਲਈ ਹਸਪਤਾਲਾਂ ਵਿਚ ਵੀਵੀਆਈਪੀ ਕਮਰੇ ਬਣਾਏ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਮਰੀਜ਼ਾਂ ਦੇ ਨਾਲ ਰਹਿਣ ਵਾਲੇ ਪਰਿਵਾਰ ਲਈ ਅਲੱਗ ਤੋਂ ਬੈਡ, ਸੋਫੇ, ਕੌਫੀ ਮਸ਼ੀਨ, ਫਰਿਜ ਤੇ ਵਾਈ ਫਾਈ ਵਰਗੀਆਂ ਸਾਰੀਆਂ ਸੁਵਿਧਾਵਾਂ ਮੌਜੂਦ ਹਨ। ਆਮ ਤੌਰ 'ਤੇ ਹਸਪਤਾਲਾਂ ਵਿੱਚ ਇਕ ਜਾਂ ਦੋ ਲੋਕ ਮਰੀਜ ਨਾਲ ਰਹ ਸਕਦੇ ਹਨ, ਪਰ ਇਨ੍ਹਾਂ ਕਮਰਿਆਂ ਵਿਚ ਮਰੀਜ਼ ਦਾ ਪਰਿਵਾਰ ਉਸ ਦੇ ਨਾਲ ਰਹਿ ਸਕਦਾ ਹੈ। ਖਾਸਕਰ ਉਹ ਲੋਕ ਜਿੰਨਾ ਦਾ ਪਰਿਵਾਰ ਛੋਟਾ ਹੈ, ਜਾਂ ਫੇਰ ਉਹ ਕਿਤੋਂ ਦੂਰੋਂ ਆਏ ਹਨ। ਉਨ੍ਹਾਂ ਨੂੰ ਇਨ੍ਹਾਂ ਕਮਰਿਆਂ ਦਾ ਪੂਰਾ ਫਾਇਦਾ ਮਿਲਦਾ ਹੈ।

Jalandhar city became hub of medical tourism in Asia

ਵਿਦੇਸ਼ਾਂ ਵਿਚ ਇਲਾਜ ਬਹੁਤ ਮਹਿੰਗਾ ਹੋਣ ਕਰਕੇ ਲੋਕ ਇਲਾਜ ਲਈ ਚੁਣਦੇ ਜਲੰਧਰ : ਉਹ ਲੋਕ ਜੋ ਪੰਜਾਬ ਵਿਚੋਂ ਜਾ ਕੇ ਵਿਦੇਸ਼ਾਂ ਵਿਚ ਵੱਸੇ ਹਨ। ਉਨ੍ਹਾਂ ਨੂੰ ਬੀਮਾਰ ਹੋਣ 'ਤੇ ਉੱਥੇ ਇਲਾਜ ਬੇਹੱਦ ਮਹਿੰਗਾ ਮਿਲਦਾ ਹੈ ਜਿਸ ਕਾਰਨ ਉਹ ਪੰਜਾਬ ਦਾ ਰੁੱਖ ਕਰਦੇ ਹਨ। ਪੰਜਾਬ ਆਕੇ ਜਿਥੇ ਉਹ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਆਪਣਾ ਅਤੇ ਆਪਣੇ ਕਰੀਬੀਆਂ ਦਾ ਇਥੇ ਇਲਾਜ ਵੀ ਕਰਵਾ ਕੇ ਜਾਂਦੇ ਹਨ। ਜਲੰਧਰ ਵਿਚ ਅਜੇ ਛੋਟੇ ਤੋਂ ਲੈਕੇ ਵੱਡੇ ਤੋਂ ਵੱਡਾ ਹਸਪਤਾਲ ਮੌਜੂਦ ਹੈ। ਇਸੇ ਲਈ ਲੋਕਾਂ ਨੂੰ ਜਲੰਧਰ ਵਿੱਚ ਇਲਾਜ ਕਰਵਾਉਣਾ ਸਸਤਾ ਲੱਗਦਾ ਹੈ।

ਇੰਨਾ ਹੀ ਨਹੀਂ, ਜਲੰਧਰ ਪੰਜਾਬ ਦੇ ਉਸ ਦੋਆਬਾ ਇਲਾਕੇ ਦਾ ਸੈਂਟਰ ਮੰਨਿਆ ਜਾਂਦਾ ਹੈ। ਜਿੱਥੋਂ ਸਭ ਤੋਂ ਜਿਆਦਾ ਲੋਕ ਵਿਦੇਸ਼ ਵਿਚ ਹੀ ਹਨ। ਇਹੀ ਨਹੀਂ ਇੱਥੇ ਦਵਾਈਆਂ ਵੀ ਵਿਦੇਸ਼ਾਂ ਨਾਲੋਂ ਕਿਤੇ ਸਸਤੀਆਂ ਮਿਲੀਆਂ ਹਨ ਜਿਸ ਕਰਕੇ ਜਿੰਨੇ ਪੈਸੇ ਵਿੱਚ ਉੱਥੇ ਉਨ੍ਹਾਂ ਨੂੰ ਇਲਾਜ ਲਈ ਖ਼ਰਚਣੇ ਪੈਂਦੇ ਹਨ, ਉਨ੍ਹਾਂ ਪੈਸਿਆਂ ਵਿੱਚ ਉਹ ਲੋਕ ਪੰਜਾਬ ਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਨਾਲ ਨਾਲ ਆਪਣਾ ਇਲਾਜ ਵੀ ਕਰਵਾ ਕੇ ਚਲੇ ਜਾਂਦੇ ਹਨ।

ਕੋਵਿਡ ਦੌਰਾਨ ਜਲੰਧਰ ਦੇ ਹਸਪਤਾਲਾਂ ਬਣੇ ਨੇੜਲੇ ਸੂਬਾ ਵਾਸੀਆਂ ਦਾ ਸਹਾਰਾ: ਪਿਛਲੇ ਕਰੀਬ ਢਾਈ ਸਾਲ ਕੋਰੋਨਾ ਦੇ ਦੌਰਾਨ ਜਿੱਥੇ ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਬੈੱਡਾਂ ਦੀ ਕਮੀ ਦਿਖਾਈ ਦੇ ਰਹੀ ਸੀ, ਉਥੇ ਜਲੰਧਰ ਹੀ ਇਕ ਐਸਾ ਸ਼ਹਿਰ ਸੀ ਜਿਸ ਦੇ ਹਸਪਤਾਲਾਂ ਵਿੱਚ ਪੰਜਾਬ ਤੋਂ ਹੀ ਨਹੀਂ ਬਲਕਿ ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ ਵਰਗੇ ਸੂਬਿਆਂ ਤੋਂ ਲੋਕਾਂ ਨੇ ਆ ਕੇ ਆਪਣਾ ਇਲਾਜ ਕਰਵਾਇਆ। ਜਲੰਧਰ ਦੇ ਡਾਕਟਰਾਂ ਵੱਲੋਂ ਇਸ ਦੌਰਾਨ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਗਿਆ।

ਪਾਕਿਸਤਾਨ ਨੂੰ ਛੱਡ ਦੁਨੀਆਂ ਦੇ ਸਾਰੇ ਮੁਲਕਾਂ ਦੇ ਲੋਕਾਂ ਨੂੰ ਇਲਾਜ ਲਈ ਮਿਲਦਾ ਵੀਜ਼ਾ: ਜਲੰਧਰ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਨਵਜੋਤ ਦਹੀਆ ਮੁਤਾਬਕ ਦੁਨੀਆਂ ਦੇ ਤਕਰੀਬਨ ਹਰ ਦੇਸ਼ ਵਿੱਚ ਰਹਿ ਰਹੇ ਐੱਨਆਰਆਈ ਲੋਕ ਅਤੇ ਵਿਦੇਸ਼ਾਂ ਤੋਂ ਵੀ ਲੋਕ ਜਲੰਧਰ ਵਿੱਚ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਬਸ ਪਾਕਿਸਤਾਨ ਹੀ ਇੱਕ ਐਸਾ ਦੇਸ਼ ਹੈ ਜਿਥੋਂ ਦੇ ਲੋਕਾਂ ਨੂੰ ਇਲਾਜ ਲਈ ਪੰਜਾਬ ਆਉਣ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ।

ਉਨ੍ਹਾਂ ਮੁਤਾਬਕ ਜੇਕਰ ਪਾਕਿਸਤਾਨ ਤੋਂ ਵੀ ਪੰਜਾਬ ਵਿੱਚ ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਬਹੁਤ ਸਾਰੇ ਲੋਕ ਜਲੰਧਰ ਵਿਖੇ ਆਪਣਾ ਇਲਾਜ ਕਰਵਾਉਣ ਦੇ ਨਾਲ ਨਾਲ ਇੱਥੇ ਰਹਿ ਰਹੇ ਆਪਣੇ ਸਕੇ ਸਬੰਧੀਆਂ ਨੂੰ ਮਿਲ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪਾਕਿਸਤਾਨ ਦੇ ਲੋਕ ਸਾਡੇ ਦੇਸ਼ ਵਿੱਚ ਸਿਰਫ਼ ਦੱਖਣੀ ਸੂਬਿਆਂ ਵਿੱਚ ਹੀ ਇਲਾਜ ਕਰਾਉਣ ਲਈ ਜਾ ਸਕਦੇ ਹਨ। ਉਨ੍ਹਾਂ ਮੁਤਾਬਕ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪੰਜਾਬ ਇਕਾਈ ਵੱਲੋਂ ਕੇਂਦਰ ਸਰਕਾਰ ਅੱਗੇ ਇਹ ਗੱਲ ਰੱਖੀ ਗਈ ਹੈ ਕਿ ਪਾਕਿਸਤਾਨ ਤੋਂ ਇਲਾਜ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਪੰਜਾਬ ਵਿੱਚ ਇਲਾਜ ਕਰਵਾਉਣ ਦੀ ਇਜਾਜ਼ਤ ਵੀ ਦਿੱਤੀ ਜਾਣੀ ਚਾਹੀਦੀ ਹੈ

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਹਰਿਆਣਾ ਵਿੱਚ ਕਾਰਵਾਈ, ਕਥਿਤ ISI ਮਾਡਿਊਲ ਦਾ ਪਰਦਾਫਾਸ਼

etv play button

Last Updated : Sep 8, 2022, 8:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.