ETV Bharat / city

2021 ਦੀਆ ਜਲੰਧਰ ਵਿਚ ਮਿੱਠੀਆਂ ਕੌੜੀਆਂ ਯਾਦਾਂ - ਹਰਭਜਨ ਸਿੰਘ ਭੱਜੀ ਦਾ ਕ੍ਰਿਕਟ ਤੋਂ ਸੰਨਿਆਸ

ਜਲੰਧਰ (Jallandhar news)ਪੰਜਾਬ ਦਾ ਇੱਕ ਅਹਿਮ ਸ਼ਹਿਰ ਹੈ। ਇਥੇ ਅਜਿਹੀ ਕਈ ਸਰਗਰਮੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਆਪਣੀ ਵਿਲੱਖਣ ਅਹਿਮੀਅਤ ਰਹਿੰਦੀ ਹੈ। ਇਸੇ ਤਰ੍ਹਾਂ ਕਈ ਮਿੱਠੀਆਂ ਕੌੜੀਆਂ ਯਾਦਾਂ ਲੈ ਸਾਲ 2021 (Jallandhar Memories 2021) ਆਪਣੇ ਅੰਤਿਮ ਪੜਾਅ ਤੱਕ ਆ ਗਿਆ ਹੈ ਅਤੇ 2022 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪੇਸ ਹਨ ਜਲੰਧਰ ਵਿੱਚ 2021 ਦੀਆਂ ਕੁਝ ਮਿੱਠੀਆਂ ਕੌੜੀਆਂ ਯਾਦਾਂ।

2021 ਦੀਆ ਜਲੰਧਰ ਵਿਚ ਮਿੱਠੀਆਂ ਕੌੜੀਆਂ ਯਾਦਾਂ
2021 ਦੀਆ ਜਲੰਧਰ ਵਿਚ ਮਿੱਠੀਆਂ ਕੌੜੀਆਂ ਯਾਦਾਂ
author img

By

Published : Dec 27, 2021, 1:49 PM IST

ਜਲੰਧਰ: ਜਲੰਧਰ ਨੂੰ ਜਿੱਥੇ 2021(Jallandhar news) ਨੇ ਕਈ ਮਿੱਠੇ ਫਲ ਦਿੱਤੇ ਉਸ ਦੇ ਨਾਲ ਹੀ ਕੁਝ ਅਜਿਰੀਆਂ ਕੌੜੀਆਂ ਯਾਦਾਂ ਵੀ ਦਿੱਤੀਆਂ ਜਿਨ੍ਹਾਂ ਨੂੰ ਜਲੰਧਰ (Jallandhar Memories 2021) ਵਾਸੀ ਕਦੇ ਨਹੀਂ ਭੁੱਲ ਸਕਣਗੇ।

01... ( 30 ਮਾਰਚ 2021 ) ਪੰਜਾਬ ਹੀ ਨਹੀਂ ਬਲਕਿ ਸਮੁੱਚੀ ਦੁਨੀਆ ਵਿੱਚ ਰਹਿੰਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ (Punjabi Singer Diljan) ਹੌ ਗਈ।

2021 ਉਨ੍ਹਾਂ ਲੋਕਾਂ ਲਈ ਬੇਹੱਦ ਸਦਮੇ ਵਾਲਾ ਸਾਲ ਰਿਹਾ ਜਿਨ੍ਹਾਂ ਦੇ ਆਪਣਿਆਂ ਦੀ ਜਾਨ ਸੜਕ ਹਾਦਸਿਆਂ ਵਿੱਚ ਚਲੀ ਗਈ। ਅਜਿਹਾ ਹੀ ਇਕ ਸੜਕ ਹਾਦਸਾ ਅੰਮ੍ਰਿਤਸਰ ਦੇ ਜੰਡਿਆਲਾ ਨੇੜੇ ਹੋਇਆ ਜਿਸ ਵਿੱਚ ਜਲੰਧਰ ਦੇ ਕਰਤਾਰਪੁਰ ਇਲਾਕੇ ਦੇ ਰਹਿਣ ਵਾਲੇ ਪੰਜਾਬ ਦੇ ਪ੍ਰਸਿੱਧ ਗਾਇਕ ਦਿਲਜਾਨ ਦੀ ਮੌਤ ਹੋ ਗ। ਦਿਲਜਾਨ ਉਸ ਰਾਤ ਅੰਮ੍ਰਿਤਸਰ ਤੋਂ ਆਪਣੀ ਗੱਡੀ ਵਿਚ ਜਲੰਧਰ ਪਰਤ ਰਿਹਾ ਸੀ। ਜੰਡਿਆਲਾ ਨੇੜੇ ਉਸ ਦੀ ਗੱਡੀ ਇਕ ਟਰੱਕ ਨਾਲ ਟਕਰਾ ਗਈ, ਜਿਸ ਨਾਲ ਮੌਕੇ ’ਤੇ ਹੀ ਦਿਲਜਾਨ ਦੀ ਮੌਤ ਹੋ ਗਈ। ਦਿਲਜਾਨ ਦੀ ਮੌਤ ਪੰਜਾਬੀ ਸੰਗੀਤ ਜਗਤ ਨੂੰ 2021 ਵਿੱਚ ਪੈਣ ਵਾਲਾ ਇੱਕ ਵੱਡਾ ਘਾਟਾ ਬਣੀ।

ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ
ਦਿਲਜਾਨ ਦੀ ਸੜਕ ਹਾਦਸੇ ਵਿੱਚ ਮੌਤ
2... ( 21 ਜੂਨ 2021 ) ਜਲੰਧਰ ਦਿਹਾਤੀ ਦੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਕੌੰਸਲਰ ਦੀ ਹੱਤਿਆ 21 ਜੂਨ 2021 ਨੂੰ ਜਲੰਧਰ ਦੇ ਦੀਪਪਾਲ ਨਗਰ ਵਿਚ ਕੁਝ ਅਣਪਛਾਤੇ ਲੋਕਾਂ ਨੇ ਸਾਬਕਾ ਦਿਹਾਤੀ ਕਾਂਗਰਸ ਯੂਥ ਪ੍ਰਧਾਨ ਦੀ ਹੱਤਿਆ ਕਰ ਦਿੱਤੀ ਜੋ ਉਸ ਵੇਲੇ ਦੀ ਸਭ ਤੋਂ ਸੁਰਖੀਆਂ ਵਿਚ ਰਹਿਣ ਵਾਲੀ ਵਡੀ ਖ਼ਬਰ ਬਣੀ। ਸੁਖਮੀਤ ਡਿਪਟੀ (Sukhmeet Depti shot dead) ਜਲੰਧਰ ਦੇ ਇਕ ਫਿਲਮ ਡਿਸਟ੍ਰੀਬਿਊਟਰ ਦੇ ਬੇਟੇ ਦੀ ਕਿਡਨੈਪਿੰਗ ਮਾਮਲੇ ਵਿੱਚ ਜੇਲ੍ਹ ਕੱਟ ਕੇ ਵਾਪਸ ਆਇਆ ਸੀ, ਜਿਸ ਨੂੰ ਕੁਝ ਲੋਕਾਂ ਨੇ ਗੋਲੀ ਮਾਰ ਕੇ ਉਸ ਦੀ ਉਸ ਵੇਲੇ ਹੱਤਿਆ ਕਰ ਦਿੱਤੀ ਸੀ, ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਆਪਣੇ ਘਰੋਂ ਕੁਝ ਦੋਸਤਾਂ ਨੂੰ ਮਿਲਣ ਜਾ ਰਿਹਾ ਸੀ। ਜਲੰਧਰ ਵਿੱਚ ਸੁਖਮੀਤ ਡਿਪਟੀ ਦੀ ਹੱਤਿਆ ਨੇ ਇਕ ਪਾਸੇ ਜਿੱਥੇ ਜਲੰਧਰ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਉਸ ਦੇ ਨਾਲ ਹੀ ਪੂਰੇ ਪੁਲਿਸ ਤੰਤਰ ਨੂੰ ਵੀ ਹਿਲਾ ਕੇ ਰੱਖ ਦਿੱਤਾ।
ਸੁਖਮੀਤ ਡਿਪਟੀ
ਸੁਖਮੀਤ ਡਿਪਟੀ
3 ... ( 11 ਅਗਸਤ 2021 ) ਭਾਰਤੀ ਹਾਕੀ ਟੀਮ ਓਲੰਪਿਕ ਵਿੱਚ ਜਲੰਧਰ (Hocky team welcomed in Jallandhar) ਦੇ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਰੋਨਜ਼ ਮੈਡਲ ਜਿੱਤ ਪਰਤੀ।
ਓਲੰਪਿਕ ਵਿੱਚ ਜਲੰਧਰ
ਓਲੰਪਿਕ ਵਿੱਚ ਜਲੰਧਰ
2021 ਜਲੰਧਰ ਲਈ ਬਹੁਤ ਖ਼ਾਸ ਸਾਲ ਰਿਹਾ ਕਿਉਂਕਿ ਇਸ ਸਾਲ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਤਿੱਨ ਖਿਡਾਰੀ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਨ ਦੇ ਨਾਲ ਜਲੰਧਰ ਦੇ ਸੋਫੀ ਪਿੰਡ ਦੇ ਇਕ ਖਿਲਾੜੀ ਹਾਰਦਿਕ ਸਿੰਘ ਨੇ ਹਾਕੀ ਓਲੰਪਿਕ ਵਿੱਚ ਹਿੱਸਾ ਲੈਂਦੇ ਹੋਏ ਟੀਮ ਨੂੰ ਕਈ ਦਹਾਕਿਆਂ ਬਾਅਦ ਬਰੋਨਜ਼ ਮੈਡਲ ਦਿਵਾਇਆ। ਉਹ ਇਸ ਵਿਚ ਖਾਸ ਗੱਲ ਇਹ ਰਹੀ ਕਿ ਹਾਕੀ ਟੀਮ ਜਿਸ ਨੇ ਓਲੰਪਿਕ ਵਿੱਚ ਬਰੋਨਜ਼ ਮੈਡਲ ਜਿੱਤਿਆ। ਉਸ ਦੇ ਕਪਤਾਨ ਮਨਪ੍ਰੀਤ ਸਿੰਘ ਖੁਦ ਜਲੰਧਰ ਤੋਂ ਹਨ। ਟੀਮ ਦੇ ਜਿੱਤ ਕੇ ਆਉਣ ਤੋਂ ਬਾਅਦ ਜਲੰਧਰ ਵਾਸੀਆਂ ਵੱਲੋਂ ਟੀਮ ਦੇ ਇਨ੍ਹਾਂ ਖਿਡਾਰੀਆਂ ਨੂੰ ਜਲੰਧਰ ਨੇ ਆਪਣੀਆਂ ਪਲਕਾਂ ’ਤੇ ਬਿਠਾਇਆ ਅਤੇ ਇਨ੍ਹਾਂ ਦਾ ਭਰਪੂਰ ਸਵਾਗਤ ਕੀਤਾ। 4.... ( 12 ਅਕਤੂਬਰ ) ਜਲੰਧਰ ਦੇ ਮਾਡਲ ਟਾਊਨ ਨੇੜੇ ਲੱਗੀ ਅੱਗ ਬਣੀ 2021 ਦੀ ਅੱਗ ਲੱਗਣ (Fire breakout in Jallandhar) ਦੀ ਸਭ ਤੋਂ ਵੱਡੀ ਘਟਨਾ
ਕਬਾੜ ਦੇ ਗੋਦਾਮ ਨੂੰ ਲੱਗੀ ਅੱਗ
ਕਬਾੜ ਦੇ ਗੋਦਾਮ ਨੂੰ ਲੱਗੀ ਅੱਗ
11 ਅਕਤੂਬਰ 2021 ਨੂੰ ਜਲੰਧਰ ਦੇ ਪੀ ਪੀ ਆਰ ਮਾਲ ਲੱਗੇ ਇੱਕ ਕਬਾੜ ਦੇ ਗੋਦਾਮ ਨੂੰ ਲੱਗੀ ਅੱਗ ਜਿਸ ਵਿੱਚ ਕਰੀਬ ਪੰਜਾਹ ਸੱਠ ਝੁੱਗੀਆਂ ਜਲ ਕੇ ਸੁਆਹ ਹੋ ਗਈਆਂ ਅਤੇ ਅੱਗ ਨਾਲ ਫੈਲੇ ਧੂੰਏਂ ਨੂੰ ਨਾ ਸਿਰਫ ਸ਼ਹਿਰ ਬਲਕਿ ਸ਼ਹਿਰ ਦੇ ਬਾਹਰੋਂ ਵੀ ਸਾਫ਼ ਦੇਖਿਆ ਗਿਆ। ਜਲੰਧਰ ਦੇ ਮਾਡਲ ਟਾਊਨ ਨੇੜੇ ਲੱਗੀ ਇਸ ਅੱਗ ਨਾਲ ਆਸ ਪਾਸ ਦੇ ਪੌਸ਼ ਇਲਾਕੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਸੀ। ਹਾਲਾਂਕਿ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਗ਼ਰੀਬ ਲੋਕਾਂ ਦੇ ਆਸ਼ਿਆਨੇ ਉੱਜੜ ਗਏ ਅਤੇ ਇਹ ਅੱਗ 2021 ਵਿੱਚ ਜਲੰਧਰ ਵਿਖੇ ਲੱਗੀ ਸਭ ਤੋਂ ਵੱਡੀ ਅੱਗ ਦੀ ਘਟਨਾ ਸਾਬਤ ਹੋਈ। 5....( 20 ਅਗਸਤ 2021 ) ਗੰਨੇ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਪੰਜ ਦਿਨ ਕੀਤਾ ਗਿਆ ਰਾਸ਼ਟਰੀ ਰਾਜਮਾਰਗ (Farmers blocked highways) ਅਤੇ ਰੇਲਵੇ ਲਾਈਨ ਬੰਦ
ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ
ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ
ਗੰਨੇ ਦੀਆਂ ਕੀਮਤਾਂ ਨੂੰ ਵਧਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਕਿਸਾਨਾਂ ਦੀ ਮੰਗ ਦਾ ਸਫ਼ਰ ਇਸ ਵਾਰ ਉਸ ਵੇਲੇ ਟੁੱਟਿਆ ਜਦੋਂ ਕਿਸਾਨਾਂ ਨੇ ਜਲੰਧਰ ਦੇ ਧੰਨੋਵਾਲੀ ਫਾਟਕ ਨੇੜੇ ਨਾ ਸਿਰਫ਼ ਲਗਾਤਾਰ ਪੰਜ ਦਿਨਾਂ ਲਈ ਦਿੱਲੀ ਅੰਮ੍ਰਿਤਸਰ ਅਤੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਨਾਲ ਹੀ ਦਿੱਲੀ ਤੋਂ ਜੰਮੂ ਅਤੇ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੇ ਰੇਲਵੇ ਟਰੈਕ ਨੂੰ ਵੀ ਬੰਦ ਕਰ ਦਿੱਤਾ ਗਿਆ। ਜਲੰਧਰ ਵਿੱਚ ਕਿਸਾਨਾਂ ਦਾ ਸੂਬਾ ਸਰਕਾਰ ਖ਼ਿਲਾਫ਼ ਲੱਗਣ ਵਾਲਾ ਇਹ ਸਭ ਤੋਂ ਲੰਮਾ ਧਰਨਾ ਸੀ ਜਿਸ ਵਿੱਚ ਬਾਅਦ ਵਿੱਚ ਸਰਕਾਰ ਨੂੰ ਕਿਸਾਨਾਂ ਦੀ ਮੰਗ ਨੂੰ ਮੰਨਣਾ ਪਿਆ ਅਤੇ ਗੰਨੇ ਦੀਆਂ ਕੀਮਤਾਂ ਦਾ ਮੁੱਲ ਕਿਸਾਨਾਂ ਦੀਆਂ ਮੰਗਾਂ ਮੁਤਾਬਕ ਐਲਾਨਿਆ ਗਿਆ।6..... ( 21 ਅਗਸਤ 2021 ) ਜਲੰਧਰ ਦੇ ਰਹਿਣ ਵਾਲੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਦੇ ਬਾਹਰ ਲੱਗਾ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ(Unemployed teachers held dharna)
ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਾਇਆ ਗਿਆ ਇਹ ਧਰਨਾ

ਪੰਜਾਬ ਸਰਕਾਰ ਦੇ ਅਖੀਰਲੇ ਛੇ ਮਹੀਨਿਆਂ ਵਿਚ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਸਿੱਖਿਆ ਮੰਤਰੀ ਬਣਾਉਣ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਉਨ੍ਹਾਂ ਦੇ ਘਰ ਵਿਚ ਜਾਰੀ ਹੈ। ਇਹ ਧਰਨਾ ਪਰਗਟ ਸਿੰਘ ਦੇ ਸਿੱਖਿਆ ਮੰਤਰੀ ਬਣਨ ਤੋਂ ਕੁਝ ਦਿਨ ਬਾਅਦ ਸ਼ੁਰੂ ਹੋਇਆ ਸੀ, ਜਿਸ ਦੇ ਚਲਦੇ ਨਾ ਸਿਰਫ਼ ਪਰਗਟ ਸਿੰਘ ਦੇ ਘਰ ਦੇ ਬਾਹਰ, ਸਗੋਂ ਜਲੰਧਰ ਦੇ ਬੱਸ ਸਟੈਂਡ ਦੀ ਪਾਣੀ ਦੀ ਟੈਂਕੀ ਉੱਪਰ ਵੀ ਬੇਰੁਜ਼ਗਾਰ ਅਧਿਆਪਕ ਆਪਣੇ ਧਰਮਾਂ ਪ੍ਰਦਰਸ਼ਨ ਦੇ ਚੱਲਦੇ ਮੌਜੂਦ ਹਨ। ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਲੱਗਾ ਇਹ ਲੰਮਾ ਧਰਨਾ ਵੀ 2021 ਦੀ ਇਕ ਅਜਿਹੀ ਨਿਸ਼ਾਨੀ ਹੈ, ਜਿਸ ਨੂੰ ਇਹ ਲੋਕ ਕਦੀ ਨਹੀਂ ਭੁੱਲ ਪਾਉਣਗੇ। ਫਿਲਹਾਲ ਇਹ ਧਰਨਾ ਉਦੋਂ ਤੱਕ ਚੱਲੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਾਇਆ ਗਿਆ ਇਹ ਧਰਨਾ ਪੰਜਾਬ ਵਿੱਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਗਾਇਆ ਗਿਆ ਸਭ ਤੋਂ ਵੱਡਾ ਅਤੇ ਲੰਮਾ ਧਰਨਾ ਮੰਨਿਆ ਜਾ ਰਿਹਾ ਹੈ 7..... ( 2 ਨਵੰਬਰ 2021 ) ਯੂਨੀਕ ਹੋਮ ਦੀ ਸੰਚਾਲਕ ਬੀਬੀ ਪ੍ਰਕਾਸ਼ ਕੌਰ ਨੂੰ ਪਦਮਸ਼੍ਰੀ (Padam shree conferred upon Parksh Kaur) ਨਾਲ ਨਿਵਾਜਿਆ ਗਿਆ
ਬੀਬੀ ਪ੍ਰਕਾਸ਼ ਕੌਰ ਨੂੰ ਪਦਮਸ਼੍ਰੀ
ਬੀਬੀ ਪ੍ਰਕਾਸ਼ ਕੌਰ ਨੂੰ ਪਦਮਸ਼੍ਰੀ
2021 ਵਿੱਚ ਜਲੰਧਰ ਵਿਖੇ ਜਿੱਥੇ ਅੱਗ ਅਤੇ ਕਤਲ ਵਰਗੀਆਂ ਵੱਡੀਆਂ ਘਟਨਾਵਾਂ ਸੁਰਖੀਆਂ ਵਿੱਚ ਰਹੀਆਂ ਇਸ ਦੇ ਨਾਲ ਹੀ ਜਲੰਧਰ ਵਿਖੇ ਸਥਿਤ ਅਨਾਥ ਬੱਚੀਆਂ ਲਈ ਸੇਵਾ ਵਿੱਚ ਲੱਗੇ ਯੂਨੀਕ ਹੋਮ ਦੀ ਸੰਚਾਲਕ ਬੀਬੀ ਪ੍ਰਕਾਸ਼ ਕੌਰ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਬੀਬੀ ਪ੍ਰਕਾਸ਼ ਕੌਰ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕਰਨਾ ਜਲੰਧਰ ਲਈ ਇਕ ਬੇਹੱਦ ਗੁਰ ਵਰਣਿਤ ਕਰਨ ਵਾਲੀ ਖ਼ਬਰ ਰਹੀ। ਜ਼ਿਕਰਯੋਗ ਹੈ ਕਿ ਬੀਬੀ ਪ੍ਰਕਾਸ਼ ਕੌਰ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਅਨਾਥ ਬੱਚੀਆਂ ਲਈ ਜਿਨ੍ਹਾਂ ਨੂੰ ਮਾਪਿਆਂ ਵੱਲੋਂ ਛੱਡ ਦਿੱਤਾ ਗਿਆ ਜਾਂ ਫੇਰ ਨਵ ਜੰਮੀਆਂ ਬੱਚੀਆਂ ਨੂੰ ਸੜਕ ’ਤੇ ਸੁੱਟ ਦਿੱਤਾ ਗਿਆ, ਉਨ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਵਧੀਆ ਮਾਹੌਲ ਵਿਚ ਪੜ੍ਹਾ ਲਿਖਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਜ਼ਿੰਦਗੀ ਬਣਾਉਣ ਦੀ ਸੇਵਾ ਕੀਤੀ ਜਾ ਰਹੀ ਹੈ। 8....( 3 ਨਵੰਬਰ 2021 ) ਜਲੰਧਰ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਮਿਲਿਆ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ
ਮਨਪ੍ਰੀਤ ਸਿੰਘ ਨੂੰ ਮਿਲਿਆ ਮੇਜਰ ਧਿਆਨ ਚੰਦ ਖੇਲ ਰਤਨ

ਭਾਰਤੀ ਹਾਕੀ ਟੀਮ ਵੱਲੋਂ ਓਲੰਪਿਕ ਵਿੱਚ ਬਰੋਨਜ਼ ਮੈਡਲ ਜਿੱਤਣ ਤੋਂ ਬਾਅਦ ਜਿੱਥੇ ਜਲੰਧਰ ਹੀ ਨਹੀਂ, ਸਗੋਂ ਪੂਰੇ ਦੇਸ਼ ਨੇ ਉਨ੍ਹਾਂ ਦਾ ਭਰਪੂਰ ਸੁਆਗਤ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਨਾਲ ਵੀ ਨਵਾਜਿਆ ਗਿਆ। ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਮਨਪ੍ਰੀਤ ਨੂੰ ਦਿੱਤਾ। ਜਲੰਧਰ ਜ਼ਿਲ੍ਹੇ ਵਾਸਤੇ ਇਹ ਇਕ ਬਹੁਤ ਵੱਡੇ ਮਾਣ ਦੀ ਗੱਲ ਹੈ ਕਿ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਰਹਿਣ ਵਾਲੇ ਇਸ ਖਿਲਾੜੀ ਨੇ ਟੀਮ ਨੂੰ ਓਲੰਪਿਕ ਵਿੱਚ ਬਰੋਨਜ਼ ਮੈਡਲ ਦਿਵਾ ਕੇ ਕਈ ਦਹਾਕਿਆਂ ਤੋਂ ਭਾਰਤੀ ਟੀਮ ਵੱਲੋਂ ਓਲੰਪਿਕ ਵਿੱਚ ਮੈਡਲ ਜਿੱਤੇ ਜਾਣ ਦੇ ਸੋਕੇ ਨੂੰ ਦੂਰ ਕੀਤਾ। 9.....( 3 ਨਵੰਬਰ 2021 ) ਜਲੰਧਰ ਦੇ ਰਹਿਣ ਵਾਲੇ ਤਿੰਨ ਹਾਕੀ ਖਿਡਾਰੀਆਂ ਨੂੰ ਮਿਲਿਆ ਅਰਜੁਨ ਅਵਾਰਡ (Three Jallandhar players get Arjun Awards)
ਹਾਕੀ ਖਿਡਾਰੀਆਂ ਨੂੰ ਮਿਲਿਆ ਅਰਜੁਨ ਅਵਾਰਡ
ਹਾਕੀ ਖਿਡਾਰੀਆਂ ਨੂੰ ਮਿਲਿਆ ਅਰਜੁਨ ਅਵਾਰਡ
ਇਹ ਕਹਿਣਾ ਗ਼ਲਤ ਨਹੀਂ ਹੋਏਗਾ ਕਿ 2021 ਉਨ੍ਹਾਂ ਸਾਰੇ ਪਲਾਂ ਦਾ ਗਵਾਹ ਬਣਿਆ ਜਦ ਜਲੰਧਰ ਦੇ ਰਹਿਣ ਵਾਲੇ ਕਈ ਨਾਮੀ ਲੋਕਾਂ ਅਤੇ ਖਿਡਾਰੀਆਂ ਨੂੰ ਕਈ ਅਜਿਹੇ ਅਵਾਰਡ ਮਿਲੇ, ਜਿਨ੍ਹਾਂ ਨੂੰ ਲੋਕ ਤਰਸਦੇ ਹਨ। ਇਨ੍ਹਾਂ ਲੋਕਾਂ ਵਿੱਚ ਹੀ ਸ਼ਾਮਲ ਹੈ ਹਾਕੀ ਟੀਮ ਦੇ ਖਿਲਾੜੀ ਮਨਦੀਪ ਸਿੰਘ, ਵਰੁਣ ਅਤੇ ਹਾਰਦਿਕ ਸਿੰਘ ਜਿਨ੍ਹਾਂ ਨੂੰ ਖੇਡ ਵਿਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 10 .....( 24 ਦਸੰਬਰ 2021 ) ਭਾਰਤੀ ਕ੍ਰਿਕਟ ਟੀਮ ਦੇ ਟਰਬਨੇਟਰ ਕਹੇ ਜਾਣ ਵਾਲੇ ਜਲੰਧਰ ਦੇ ਹਰਭਜਨ ਸਿੰਘ ਭੱਜੀ ਦਾ ਕ੍ਰਿਕਟ ਤੋਂ ਸੰਨਿਆਸ (Bhajji retired from cricket)
ਭੱਜੀ ਦਾ ਕ੍ਰਿਕਟ ਤੋਂ ਸੰਨਿਆਸ
ਭੱਜੀ ਦਾ ਕ੍ਰਿਕਟ ਤੋਂ ਸੰਨਿਆਸ
ਭਾਰਤੀ ਕ੍ਰਿਕਟ ਟੀਮ ਦੇ ਟਰਬਨੇਟਰ ਹਰਭਜਨ ਸਿੰਘ ਭੱਜੀ ਨੇ 24 ਦਸੰਬਰ 2021 ਨੂੰਹ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ . ਜਿਸ ਗਰਾਊਂਡ ਵਿੱਚ ਭੱਜੀ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਅਾਤ ਕੀਤੀ ਸੀ ਉਸ ਵਿੱਚ ਭੱਜੀ ਨੇ ਜਾ ਕੇ ਮੱਥਾ ਟੇਕਿਆ ਅਤੇ ਕਿਹਾ ਕਿ ਹੁਣ ਆਉਣ ਵਾਲੀ ਯੁਵਾ ਪੀੜ੍ਹੀ ਦੀ ਵਾਰੀ ਹੈ . ਭੱਜੀ ਦਾ ਕ੍ਰਿਕਟ ਤੋਂ ਸੰਨਿਆਸ ਵੇ 2021 ਦਾ ਇੱਕ ਯਾਦਗਾਰ ਲਮਹਾ ਹੈ ਜਿਸ ਵਿੱਚ ਭੱਜੀ ਨੇ ਕ੍ਰਿਕਟ ਵਿੱਚ ਆਪਣੇ ਲੰਮੇ ਕੈਰੀਅਰ ਤੋਂ ਬਾਅਦ ਕਿਹਾ ਕਿ ਉਹ ਹੁਣ ਆਪਣੇ ਪਰਿਵਾਰ ਅਤੇ ਕਰੀਬੀਆਂ ਵਿਚ ਆਪਣਾ ਸਮਾਂ ਬਿਤਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਪਹਾੜਾਂ ’ਚ ਬਰਫਬਾਰੀ, ਮੈਦਾਨੀਆਂ ਇਲਾਕਿਆਂ ’ਚ ਵਧੀ ਠੰਡ

ETV Bharat Logo

Copyright © 2024 Ushodaya Enterprises Pvt. Ltd., All Rights Reserved.