ਜਲੰਧਰ: ਇਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰ ਕੇ ਉੱਥੇ ਹੀ ਸੈਟਲ ਹੋਣ ਲਈ ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ਾਂ ਵਿਚ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਇਲਾਕੇ ਦੀ ਇੱਕ ਲੜਕੀ ਦੁਬਈ ਤੋਂ ਸ਼ੈੱਫ ਦੀ ਡਿਗਰੀ ਲੈ ਬਜਾਏ ਉੱਥੇ ਕੰਮ ਕਰਨ ਦੇ ਫਗਵਾੜੇ ਦੀ ਚੌਪਾਟੀ ਵਿਖੇ ਰੇਹੜੀ ਲਗਾ ਕੇ ਨੌਜਵਾਨਾਂ ਲਈ ਇੱਕ ਮਿਸਾਲ ਬਣੀ ਹੋਈ ਹੈ।
ਪਰਿਵਾਰ ਪਹਿਲਾਂ ਰਹਿੰਦਾ ਸੀ ਦਿੱਲੀ: ਦੱਸ ਦਈਏ ਕਿ ਰਵਨੀਨ ਦਾ ਪੂਰਾ ਪਰਿਵਾਰ ਦਿੱਲੀ ਵਿਖੇ ਰਹਿੰਦਾ ਸੀ ਅਤੇ ਘਰ ਦੇ ਹਾਲਾਤ ਵੀ ਬਹੁਤ ਵਧੀਆ ਸੀ। ਪਰ ਅਚਾਨਕ ਘਰ ਦੇ ਹਾਲਤ ਮਾੜੇ ਹੋਣ ਦੇ ਕਾਰਨ ਉਨ੍ਹਾਂ ਦੇ ਪਿਤਾ ਨੌਕਰੀ ਛੱਡ ਕੇ ਪੰਜਾਬ ਦੇ ਫਗਵਾੜਾ ਸ਼ਹਿਰ ਵਿਖੇ ਆ ਗਏ। ਹੁਣ ਰਵਨੀਤ ਦੇ ਪਿਤਾ ਫਗਵਾੜਾ ਵਿਖੇ ਇੱਕ ਆਟੋ ਚਲਾਉਂਦੇ ਹਨ। ਉਸ ਦੀ ਮਾਂ ਹਾਊਸ ਵਾਈਫ ਹੈ ਅਤੇ ਉਸ ਦੇ ਦੋ ਛੋਟੇ ਭੈਣ ਭਰਾ ਵੀ ਨੇ . ਅੱਜ ਇਹ ਸਾਰੇ ਲੋਕ ਸ਼ਾਮ ਨੂੰ ਫਗਵਾੜਾ ਦੀ ਚੌਪਾਟੀ ਵਿਖੇ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਂਦੇ ਹਨ।
ਲੋਕਾਂ ਦੀਆਂਂ ਗੱਲ੍ਹਾਂ ਕਰਕੇ ਜਾਣਾ ਪਿਆ ਦੁਬਈ: ਰਵਲੀਨ ਦੱਸਦੀ ਹੈ ਕਿ ਪਰਿਵਾਰ ਵੱਲੋਂ ਉਸ ਦਾ ਜਲਦੀ ਵਿਆਹ ਕਰ ਦਿੱਤਾ ਗਿਆ ਪਰ ਉਸ ਦਾ ਵਿਆਹੁਤਾ ਜੀਵਨ ਚੰਗਾ ਨਾ ਚੱਲਿਆ ਅਤੇ ਉਸਦਾ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਲੋਕਾਂ ਦੇ ਤਾਹਨੇ ਮਿਹਣੇ ਸ਼ੁਰੂ ਹੋ ਗਏ। ਜਿਸ ਨੂੰ ਬਰਦਾਸ਼ਤ ਨਾ ਕਰ ਸਕਣ ਕਾਰਨ ਪਰਿਵਾਰ ਨੇ ਫ਼ੈਸਲਾ ਲਿਆ ਕਿ ਰਵਲੀਨ ਨੂੰ ਪੜ੍ਹਾਈ ਅਤੇ ਕੰਮਕਾਜ ਲਈ ਦੁਬਈ ਭੇਜ ਦਿੱਤਾ ਜਾਵੇ। ਜਿਸ ਤੋਂ ਬਾਅਦ 2019 ਵਿੱਚ ਰਵਲੀਨ ਦੁਬਈ ਚਲੀ ਗਈ ਜਿੱਥੇ ਉਸ ਨੇ ਆਪਣੀ ਸ਼ੈੱਫ ਬਣਨ ਦੀ ਪੜ੍ਹਾਈ ਦੇ ਨਾਲ ਨਾਲ ਇਕ ਅਰੇੈਬਿਕ ਕੈਫੀਟੇਰੀਆ ਵਿੱਚ ਕੰਮ ਵੀ ਕੀਤਾ। ਰਵਲੀਨ ਮੁਤਾਬਕ ਅੱਜ ਉਹ ਘੱਟ ਤੋਂ ਘੱਟ 250 ਵੱਖ ਵੱਖ ਡਿਸ਼ੀਸ ਬਣਾ ਸਕਦੀ ਹੈ ਜਿਨ੍ਹਾਂ ਵਿੱਚੋਂ 200 ਦੇ ਕਰੀਬ ਤਾਂ ਸਿਰਫ਼ ਅਰੇਬਿਕ ਹਨ। ਉਸ ਦੇ ਮੁਤਾਬਕ ਕੁਝ ਸਮਾਂ ਉੱਥੇ ਕੰਮ ਕਰਨ ਤੋਂ ਬਾਅਦ ਕੋਰੋਨਾ ਕਰਕੇ ਉਹ ਵਾਪਸ ਫਗਵਾੜਾ ਆਪਣੇ ਪਰਿਵਾਰ ਕੋਲ ਪਰਤ ਆਈ।
ਹੈਦਰਾਬਾਦ ਵਿਖੇ ਇਕ ਨਾਮੀ ਰੈਸਟੋਰੈਂਟ ਵਿਚ ਵੀ ਕੀਤਾ ਕੰਮ : ਰਵਲੀਨ ਦੇ ਮੁਤਾਬਕ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੇ ਹੈਦਰਾਬਾਦ ਵਿਖੇ ਬਨਜਾਰਾ ਹਿੱਲਜ਼ ਇਲਾਕੇ ਵਿੱਚ ਇਕ ਰੈਸਟੋਰੈਂਟ ਵਿਚ ਕਰੀਬ ਦੋ ਸਾਲ ਕੰਮ ਕੀਤਾ ਪਰ ਉਸ ਤੋਂ ਬਾਅਦ ਉਸ ਨੇ ਇਹ ਫੈਸਲਾ ਲਿਆ ਕਿ ਉਹ ਆਪਣਾ ਖੁਦ ਦਾ ਕੰਮ ਕਰੇਗੀ। ਇਸ ਫ਼ੈਸਲੇ ਤੋਂ ਬਾਅਦ ਰਵਲੀਨ ਵਾਪਸ ਫਗਵਾੜਾ ਆ ਗਈ ਅਤੇ ਚੌਪਾਟੀ ਵਿਖੇ ਆਪਣੀ ਇੱਕ ਬਰਗਰ ਦੀ ਰੇਹੜੀ ਲਗਾਈ ਜਿੱਥੇ ਉਹ ਵੱਖ ਵੱਖ ਤਰੀਕੇ ਦੇ ਫਾਸਟ ਫੂਡ ਅਤੇ ਅਰੈਬਿਕ ਡਿਸ਼ਿਜ਼ ਬੜਾ ਲੋਕਾਂ ਨੂੰ ਸਰਵ ਕਰਦੀ ਹੈ।
ਆਖਿਰ ਆਪਣੇ ਪਰਿਵਾਰ ਨਾਲ ਹੀ ਰਹਿ ਕੇ ਕੰਮ ਕਰਨ ਦਾ ਲਿਆ ਫੈਸਲਾ: ਰਵਲੀਨ ਨੇ ਅੱਗੇ ਦੱਸਿਆ ਕਿ ਉਸ ਨੂੰ ਹੁਣ ਵੀ ਦੁਬਈ ਤੋਂ ਕੰਮ ਲਈ ਫੋਨ ਆਉਂਦਾ ਹੈ ਪਰ ਉਹ ਹੁਣ ਉੱਥੇ ਨਹੀਂ ਜਾਣਾ ਚਾਹੁੰਦੀ। ਉਸ ਦੇ ਮੁਤਾਬਕ ਉਹ ਹੁਣ ਆਪਣੇ ਪਰਿਵਾਰ ਨਾਲ ਹੀ ਆਪਣੀ ਬਰਗਰ ਦੀ ਰੇਹੜੀ ਲਗਾ ਕੇ ਕੰਮ ਕਰਨ ਵਿਚ ਖੁਸ਼ ਹੈ। ਅੱਜ ਰਵਲੀਨ ਦੀ ਇਸ ਬਰਗਰ ਦੀ ਰੇਹੜੀ ਉੱਪਰ ਉਸ ਦੇ ਪਿਤਾ ਮਾਤਾ ਅਤੇ ਛੋਟਾ ਭਰਾ ਇਕੱਠੇ ਕੰਮ ਕਰਦੇ ਹਨ। ਰਵਲੀਨ ਦੇ ਪਿਤਾ ਜੋ ਸ਼ਾਮ ਚਾਰ ਵਜੇ ਤੱਕ ਆਟੋ ਚਲਾਉਂਦੇ ਹਨ ਅਤੇ ਉਸ ਤੋਂ ਬਾਅਦ ਰਵਲੀਨ ਨਾਲ ਹੀ ਰੇਹੜੀ ਉੱਪਰ ਕੰਮ ਕਰਦੇ ਹਨ।
ਰੇਹਰੀ ਉੱਤੇ ਪੂਰੇ ਪਰਿਵਾਰ ਨੇ ਆਪਣੇ ਕੰਮ ਵੰਡੇ ਹੋਏ ਹਨ। ਇਕ ਪਾਸੇ ਜਿੱਥੇ ਰਵਲੀਨ ਵੱਖ ਵੱਖ ਤਰ੍ਹਾਂ ਦੇ ਫਾਸਟ ਫੂਡ ਬਣਾਉਂਦੀ ਹੈ। ਦੂਜੇ ਪਾਸੇ ਉਸ ਦਾ ਛੋਟਾ ਭਰਾ ਉਸ ਨਾਲ ਹੁਣ ਇਸ ਕੰਮ ਨੂੰ ਸਿੱਖ ਰਿਹਾ ਹੈ। ਉਸ ਦੀ ਮਾਤਾ ਉਸ ਦਾ ਇਸ ਕੰਮ ਵਿੱਚ ਹੱਥ ਵਟਾਉਂਦੀ ਹੈ। ਉਸਦੇ ਪਿਤਾ ਵੀ ਉਸ ਦਾ ਇਸ ਕੰਮ ਵਿਚ ਪੂਰਾ ਸਾਥ ਦਿੰਦੇ ਹਨ। ਰਵਲੀਨ ਦਾ ਪੂਰਾ ਪਰਿਵਾਰ ਇਸ ਗੱਲ ਤੋਂ ਖੁਸ਼ ਹੈ ਕਿ ਉਹ ਸਾਰੇ ਰਲ ਮਿਲ ਕੇ ਇਸ ਕੰਮ ਨੂੰ ਕਰ ਰਹੇ ਹਨ।
ਵਿਦੇਸ਼ ਜਾਣ ਵਾਲੇ ਬੱਚਿਆ ਲਈ ਮਿਸਾਲ: ਰਵਲੀਨ ਉਸ ਨੇ ਦੁਬਈ ਵਿੱਚ ਹੀ ਪੜ੍ਹਾਈ ਕਰਕੇ ਇੱਥੇ ਇਕ ਸ਼ਾਨਦਾਰ ਨੌਕਰੀ ਕੀਤੀ ਪਰ ਪੰਜਾਬ ਵਾਪਸ ਆ ਕੇ ਉੱਥੇ ਨਾ ਜਾਣ ਦਾ ਫ਼ੈਸਲਾ ਲਿਆ ਇਹ ਇੱਕ ਲੜਕੀ ਹੁੰਦਿਆਂ ਹੋਇਆਂ ਇੱਥੇ ਹੀ ਆਪਣੇ ਕੰਮ ਨੂੰ ਸ਼ੁਰੂ ਕੀਤਾ। ਉਨ੍ਹਾਂ ਲੋਕਾਂ ਲਈ ਇੱਕ ਵੱਡੀ ਮਿਸਾਲ ਹੈ ਵਿਦੇਸ਼ਾਂ ਜਾਣ ਲਈ ਲੱਖਾਂ ਰੁਪਏ ਖਰਚ ਕਰ ਰਹੇ ਹਨ। ਅਸੀਂ ਉੱਥੇ ਜਾ ਕੇ ਵੀ ਛੋਟੀਆਂ ਮੋਟੀਆਂ ਨੌਕਰੀਆਂ ਕਰਦੇ ਹੋਏ ਨਜ਼ਰ ਆਉਂਦੇ ਹਨ। ਅੱਜ ਰਵਲੀਨ ਚਾਹੁੰਦੀ ਹੈ ਕਿ ਉਸਦੀ ਇਹ ਰੇਹੜੀ ਸਿਰਫ਼ ਇੱਕ ਹੀ ਰੇਹੜੀ ਤੱਕ ਸੀਮਿਤ ਨਾ ਰਹੇ ਬਲਕਿ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਉਸ ਦੀ ਆਪਣੀ ਇਕ ਫੂਡ ਚੇਨ ਹੋਵੇ ਇਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੀ ਹੈ। ਸ਼ਾਮ ਦੇ ਸਮੇਂ ਜਿੱਥੇ ਉਹ ਆਪਣੀ ਰੇਹੜੀ ’ਤੇ ਆ ਕੇ ਕੰਮ ਕਰਦੀ ਹੈ ਉਸ ਦੇ ਦੂਜੇ ਪਾਸੇ ਸਵੇਰ ਤੋਂ ਲੈ ਕੇ ਚਾਰ ਵਜੇ ਤੱਕ ਉਹ ਅਲੱਗ ਅਲੱਗ ਸ਼ਹਿਰਾਂ ਵਿੱਚ ਜਾ ਕੇ ਆਪਣੇ ਲਈ ਆਊਟਲੈੱਟ ਵੀ ਭਾਲਦੀ ਹੈ। .
ਰਵਲੀਨ ਕੌਰ ਆਉਣ ਵਾਲੇ ਗਾਹਕ ਵੀ ਦਿੰਦੇ ਨੇ ਉਸ ਦੀ ਮਿਸਾਲ : ਫਗਵਾੜਾ ਦੀ ਚੌਪਾਟੀ ਜਿੱਥੇ ਸਿਰਫ ਫਗਵਾੜਾ ਹੀ ਨਹੀਂ ਬਲਕਿ ਆਸ ਪਾਸ ਵਾਲੇ ਕਈ ਇਲਾਕਿਆਂ ਲੋਕ ਫਾਸਟ ਫੂਡ ਖਾਣ ਲਈ ਆਉਂਦੇ ਹਨ। ਅੱਜ ਪੰਜਾਬ ਦੀ ਇਸ ਬੇਟੀ ਨੂੰ ਖ਼ੂਬ ਤਾਰੀਫ ਕਰਦੇ ਹਨ ਅਤੇ ਹੌਂਸਲਾ ਵੀ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਦਿਨਾਂ ਵਿਚ ਜਿੱਥੇ ਬੱਚੇ ਵਿਦੇਸ਼ਾਂ ਵਿਚ ਜਾ ਕੇ ਵਸ ਰਹੇ ਹਨ। ਅਜਿਹੇ ਬੱਚਿਆਂ ਲਈ ਰਵਲੀਨ ਇੱਕ ਮਿਸਾਲ ਹੈ ਜੋ ਕਿ ਆਪਣੇ ਦੇਸ਼ ਛੱਡ ਵਿਦੇਸ਼ ਵੱਲ ਨੂੰ ਜਾ ਰਹੇ ਹਨ।
ਇਹ ਵੀ ਪੜੋ: ਮੁਕੇਰੀਆਂ ਵਿੱਚ ਬੱਚੇ ਨੇ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ