ਜਲੰਧਰ: ਕਿਹਾ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਕਦੀ ਵੀ ਆਪਣੇ ਕੰਮ ਵਿੱਚ ਕਾਮਯਾਬ ਹੋਣਾ ਹੋਵੇ, ਤਾਂ ਉਸ ਨੂੰ ਲਗਾਤਾਰ ਸਮੇਂ ਮੁਤਾਬਿਕ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਅੱਜ ਦੀ ਜ਼ਿੰਦਗੀ ਵਿੱਚ ਹੱਥ ਵਿੱਚ ਫੜੇ ਹੋਏ ਇਕ ਛੋਟੇ ਮੋਬਾਇਲ ਤੋਂ ਲੈ ਕੇ ਆਪਣੇ ਆਪਣੇ ਕਿੱਤੇ ਵਿੱਚ ਕੰਮ ਆਉਣ ਵਾਲੇ ਉਪਕਰਨ ਅਗਰ ਕੋਈ ਇਨਸਾਨ ਲਗਾਤਾਰ ਅਪਡੇਟ ਕਰਦਾ ਰਹੇਗਾ, ਤਾਂ ਉਹ ਕਦੀ ਵੀ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਸਕਦਾ। ਕੁਝ ਐਸਾ ਹੀ ਕਰਕੇ ਦਿਖਾਇਆ ਹੈ ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਨਮਾਜ਼ੀ ਪੁਰ ਪਿੰਡ ਦੇ ਰਹਿਣ ਵਾਲੇ ਸ਼ੇਰ ਸਿੰਘ ਨਾਮ ਦੇ ਇੱਕ ਕਿਸਾਨ ਨੇ। ਜਲੰਧਰ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਦੂਰ ਇਸ ਪਿੰਡ ਵਿੱਚ ਅੱਜ ਇਹ ਕਿਸਾਨ ਜਿਸ ਤਰ੍ਹਾਂ ਖੇਤੀ ਕਰ ਰਿਹਾ ਹੈ ਉਹ ਲੋਕਾਂ ਲਈ ਵੀ ਵੱਡੀ ਮਿਸਾਲ ਬਣ ਗਿਆ ਹੈ।
ਜਲੰਧਰ ਦਾ ਇਹ ਕਿਸਾਨ ਕਈ ਸਾਲਾਂ ਤੋਂ ਕਰ ਰਿਹਾ ਸਿਰਫ ਔਰਗੈਨਿਕ ਖੇਤੀ : ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਪਿੰਡ ਨਿਮਾਜੀਪੁਰ ਦੇ ਰਹਿਣ ਵਾਲੇ ਕਿਸਾਨ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਿਰਫ਼ ਔਰਗੈਨਿਕ ਖੇਤੀ ਕਰ ਰਿਹਾ ਹੈ। ਉਸ ਦੇ ਮੁਤਾਬਕ ਉਸ ਕੋਲ ਸਿਰਫ਼ ਸਮੇਂ ਦੇ 15 ਖੇਤ ਨੇ ਜਿਸ ਵਿੱਚ ਪਹਿਲੇ ਉਹ ਆਮ ਕਿਸਾਨਾਂ ਵਾਂਗ ਖੇਤੀ ਕਰਦਾ ਸੀ। ਪਰ, ਹੌਲੀ ਹੌਲੀ ਜਦ ਉਸ ਨੂੰ ਇਹ ਸਮਝ ਆਈ ਕਿ ਆਪਣੇ ਹੀ ਖੇਤਾਂ ਵਿੱਚ ਉਗਾਈ ਹੋਈ ਫ਼ਸਲ ਉਸਦੇ ਖੁਦ ਦੇ ਖਾਣ ਲਾਇਕ ਨਹੀਂ ਤਾਂ ਉਸ ਨੇ ਸਪਰੇਅ ਅਤੇ ਖਾਦਾਂ ਵਾਲੀ ਫ਼ਸਲ ਉਗਾਉਣ ਦੀ ਜਗ੍ਹਾ ਜੈਵਿਕ ਖੇਤੀ (Organic Farming in Jalandhar) ਵੱਲ ਆਪਣਾ ਹੱਥ ਵਧਾਇਆ। ਸ਼ੇਰ ਸਿੰਘ ਅੱਜ ਆਪਣੀ ਪੂਰੀ ਜ਼ਮੀਨ ਉੱਪਰ ਉਨ੍ਹਾਂ ਸਿਰਫ਼ ਕਣਕ ਝੋਨਾ ਉਗਾਉਂਦਾ ਹੈ, ਬਲਕਿ ਜ਼ਮੀਨ ਦੇ ਇੱਕ ਵੱਡੇ ਹਿੱਸੇ ਵਿੱਚ ਜੈਵਿਕ ਤਰੀਕੇ ਨਾਲ ਸਬਜ਼ੀਆਂ ਵੀ ਲਗਾਉਂਦਾ ਹੈ। ਉਸ ਦੇ ਖੇਤ ਵਿੱਚ ਹਰੀਆਂ ਮਿਰਚਾਂ, ਭਿੰਡੀਆਂ, ਰਾਮਾਤੋਰੀ, ਕੀਆ ਕੱਦੂ, ਹਲਦੀ, ਮੂਲੀ, ਗੋਭੀ ਅਤੇ ਹੋਰ ਕਈ ਸੀਜ਼ਨਲ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ।
1997 ਤੋਂ ਬਾਅਦ ਕਦੀ ਵੀ ਨਹੀਂ ਲਗਾਈ ਖੇਤ ਵਿੱਚ ਪਰਾਲੀ ਨੂੰ ਅੱਗ : ਕਿਸਾਨ ਸ਼ੇਰ ਸਿੰਘ ਮੁਤਾਬਕ ਮੁਤਾਬਕ ਅੱਜ ਪੰਜਾਬ, ਹਰਿਆਣਾ, ਦਿੱਲੀ ਵਰਗੇ ਕਈ ਸੂਬਿਆਂ ਵਿਚ ਪਰਾਲੀ ਜਲਾਉਣ ਕਰਕੇ ਹੋਏ ਪ੍ਰਦੂਸ਼ਣ ਭਾਰਤ ਦਾ ਮੁੱਦਾ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ। ਉਹ ਦੱਸਦਾ ਹੈ ਕਿ ਉਸ ਨੇ ਖੁਦ ਕਦੀ 1997 ਤੋਂ ਬਾਅਦ ਪਰਾਲੀ ਨੂੰ ਅੱਗ ਨਹੀਂ ਲਗਾਈ ਬਲਕਿ ਖੇਤ ਵਿੱਚ ਹੀ ਉਸ ਨੂੰ ਵਾ ਕੇ ਉਸ ਦੀ ਖਾਦ ਬਣਾ ਲੈਂਦਾ ਹੈ, ਤਾਂ ਕਿ ਖੇਤਾਂ ਵਿੱਚ ਕੈਮੀਕਲ ਸਪਰੇਅ ਫ਼ਸਲਾਂ ਉੱਪਰ ਨਾ ਕਰਨੀਆਂ ਪੈਣ। ਉਸ ਦੇ ਮੁਤਾਬਕ ਅੱਜ ਉਸ ਦੇ ਖੇਤਾਂ ਵਿੱਚ ਜੋ ਔਰਗੈਨਿਕ ਸਬਜ਼ੀ ਪੈਦਾ ਹੁੰਦੀ ਹੈ, ਉਸ ਦੀ ਕੁਆਲਿਟੀ ਬਾਕੀ ਸਬਜ਼ੀਆਂ ਨਾਲੋਂ ਕਿਤੇ ਵਧੀਆ ਹੁੰਦੀ ਹੈ। ਕਿਉਂਕਿ, ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੈਮੀਕਲ ਵਾਲੀ ਖਾਦ ਜਾਂ ਸਪਰੇਅ ਨਹੀਂ ਕੀਤੀ ਜਾਂਦੀ। ਸ਼ੇਰ ਸਿੰਘ ਮੁਤਾਬਕ, ਜਦ ਉਸ ਨੇ ਆਪਣੇ ਖੇਤਾਂ ਵਿੱਚ ਔਰਗੈਨਿਕ ਖੇਤੀ ਕਰਨ ਦਾ ਫ਼ੈਸਲਾ ਲਿਆ ਸੀ ਉਸ ਦੇ ਪਿੰਡ ਨੇੜੇ ਇਕ ਬਹੁਤ ਵੱਡੀ ਡੇਅਰੀ ਸੀ ਜਿਸ ਤੋਂ ਉਸ ਨੇ ਸੈਂਕੜੇ ਟਰਾਲੀਆਂ ਦੇਸੀ ਖਾਦ ਦੀਆਂ ਲਿਆ ਕੇ ਆਪਣੇ ਖੇਤਾਂ ਵਿਚ ਪਾਈਆਂ। ਅੱਜ ਉਸ ਦੇ ਖੇਤ ਇਸ ਦੇ ਨਾਲ ਹੀ ਬੇਹੱਦ ਉਪਜਾਊ ਬਣ ਗਏ ਹਨ।
ਸਿੰਚਾਈ ਲਈ ਮੋਟਰ ਦੇ ਪਾਣੀ ਦੀ ਜਗ੍ਹਾ ਇਸਤੇਮਾਲ ਹੁੰਦਾ ਹੈ ਫੁਹਾਰਾ : ਕਿਸਾਨ ਸ਼ੇਰ ਸਿੰਘ ਮੁਤਾਬਕ ਉਹ ਆਪਣੇ ਖੇਤਾਂ ਵਿੱਚ ਮੋਟਰ ਤੇ ਦਰੱਖਤ ਪਾਣੀ ਲਗਾਉਣ ਦੀ ਬਜਾਏ ਫੁਹਾਰੇ ਨਾਲ ਪਾਣੀ ਲਗਾਉਂਦਾ ਹੈ ਜੋ ਕਿ ਇਸ ਦੇ ਖੇਤਾਂ ਵਿਚ ਪੈਦਾ ਹੋਣ ਵਾਲੀ ਫਸਲ ਨੂੰ ਹੋਰ ਤਾਕਤਵਰ ਬਣਾਉਂਦਾ ਹੈ। ਇਹੀ ਨਹੀਂ ਇਸ ਤਰ੍ਹਾਂ ਫੁਹਾਰੇ ਨਾਲ ਪਾਣੀ ਲਵਾਉਣ ਸਾਲ ਫ਼ਸਲ ਦੀ ਚੜ੍ਹਦੇ ਮਜ਼ਬੂਤ ਹੁੰਦੀ ਹੀ ਹੈ, ਨਾਲ ਨਾਲ ਜ਼ਮੀਨ ਦੇ ਉਪਰ ਬੂਟੇ ਵੀ ਪੂਰੀ ਤਰ੍ਹਾਂ ਤੰਦਰੁਸਤ ਰਹਿੰਦੇ ਹਨ।
ਸ਼ੁਰੂ ਸ਼ੁਰੂ ਵਿੱਚ ਜੋ ਲੋਕੀਂ ਕਰਦੇ ਸੀ ਗੱਲਾਂ, ਅੱਜ ਉਹੀ ਲੈਂਦੇ ਨੇ ਸਲਾਹ : ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਵਿੱਚ ਆਉਣ ਵਾਲੀਆਂ ਕਠਿਨਾਈਆਂ ਨਾਲ ਜ਼ਰੂਰ ਜੂਝਣਾ ਪੈਂਦਾ ਹੈ, ਪਰ ਇਸ ਦੇ ਨਾਲ ਨਾਲ ਉਹ ਲੋਕ ਵੀ ਘੱਟ ਨਹੀਂ ਜੋ ਸ਼ੁਰੂਆਤੀ ਨਤੀਜੇ ਸਹੀ ਨਾ ਆਉਣ ਤੇ ਕਿਸੇ ਮਿਹਨਤੀ ਇਨਸਾਨ ਨੂੰ ਟੋਟਕੇ ਲਗਾਉਣਾ ਨਹੀਂ ਹਟਦੇ। ਕੁਝ ਐਸਾ ਹੀ ਸ਼ੇਰ ਸਿੰਘ ਨਾਲ ਵੀ ਹੋਇਆ ਜਿਸ ਨੂੰ ਸ਼ੁਰੂਆਤੀ ਦੌਰ ਉੱਤੇ ਔਰਗੈਨਿਕ ਖੇਤੀ ਵਿੱਚ ਸਹੀ ਨਤੀਜੇ ਨਾ ਮਿਲਣ ਕਰਕੇ ਲੋਕ ਉਸ ਨੂੰ ਗੱਲਾਂ ਕਰਦੇ ਹੁੰਦੇ ਸੀ। ਫਸਲ ਦਾ ਘੱਟ ਝਾੜ ਅਤੇ ਸਬਜ਼ੀਆਂ ਦੀ ਸਹੀ ਗੁਣਵੱਤਾ ਸ਼ੁਰੂ ਸ਼ੁਰੂ ਵਿੱਚ ਨਾ ਮਿਲਣ ਕਰਕੇ ਲੋਕ ਉਸ ਨੂੰ ਇਸ ਕੰਮ ਨੂੰ ਬੰਦ ਕਰਨ ਲਈ ਵੀ ਕਹਿੰਦੇ ਸੀ। ਪਰ, ਸ਼ੇਰ ਸਿੰਘ ਵੱਲੋਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਉਂਦੇ ਹੋਏ ਇਸ ਕੰਮ ਨੂੰ ਜਾਰੀ ਰੱਖਿਆ ਅਤੇ ਅੱਜ ਇਹੀ ਕੰਮ ਉਸ ਦੀ ਖੇਤੀ ਅਤੇ ਵਪਾਰ ਦਾ ਇੱਕ ਵੱਡਾ ਸਾਧਨ ਬਣਿਆ ਹੋਇਆ ਹੈ।
ਜੈਵਿਕ ਖੇਤੀ ਲਈ ਮੰਡੀਆਂ ਨਹੀਂ ਇਸ ਲਈ ਕਰਨੀ ਪੈਂਦੀ ਹੈ ਡਾਇਰੈਕਟ ਮਾਰਕੀਟਿੰਗ : ਸ਼ੇਰ ਸਿੰਘ ਦੱਸਦੇ ਹਨ ਕਿ ਸਰਕਾਰਾਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਪ੍ਰੋਤਸ਼ਾਹਿਤ ਕਰਦੀਆਂ ਹਨ, ਪਰ ਸਹੀ ਸੁਵਿਧਾਵਾਂ ਨਹੀਂ ਦਿੰਦੀਆਂ। ਉਸ ਦੇ ਮੁਤਾਬਕ ਅੱਜ ਲੋਕ ਔਰਗੈਨਿਕ ਖੇਤੀ ਨੂੰ ਪਸੰਦ ਕਰਦੇ ਨੇ ਅਤੇ ਕਰਨਾ ਵੀ ਚਾਹੁੰਦੇ ਹਨ, ਪਰ ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਵੀ ਹੈ, ਕਿਉਂਕਿ ਆਰਗੈਨਿਕ ਢੰਗ ਨਾਲ ਪੈਦਾ ਕੀਤੀਆਂ ਗਈਆਂ। ਫਸਲਾਂ ਅਤੇ ਸਬਜ਼ੀਆਂ ਲਈ ਸਰਕਾਰ ਵੱਲੋਂ ਕੋਈ ਵੀ ਮੰਡੀ ਤਿਆਰ ਨਹੀਂ ਕੀਤੀ ਗਈ। ਸ਼ੇਰ ਸਿੰਘ ਮੁਤਾਬਕ ਉਹ ਵੀ ਬਾਕੀ ਕਿਸਾਨਾਂ ਵਾਂਗ ਬਾਜ਼ਾਰ ਵਿੱਚ ਆਪਣੀਆਂ ਸਬਜ਼ੀਆਂ ਵੇਚਣ ਜਾਂਦੇ ਹਨ, ਪਰ ਉਨ੍ਹਾਂ ਦੀ ਇਸ ਮਾਰਕੀਟਿੰਗ ਨੂੰ ਕਰਨ ਦਾ ਤਰੀਕਾ ਕੁਝ ਅਲੱਗ ਹੈ। ਆਪਣੀ ਸਬਜ਼ੀ ਲੈ ਕੇ ਉਹ ਸਭ ਤੋਂ ਪਹਿਲੇ ਨੇੜਲੇ ਕਸਬੇ ਸ਼ਾਹਕੋਟ ਜਾਂਦੇ ਹਨ, ਜਿੱਥੇ ਕਾਫ਼ੀ ਹੱਦ ਤੱਕ ਸਬਜ਼ੀ ਉਨ੍ਹਾਂ ਲੋਕਾਂ ਕੋਲੋਂ ਖ਼ਰੀਦ ਲਈ ਜਾਂਦੀ ਹੈ, ਜੋ ਸਿਰਫ਼ ਜੈਵਿਕ ਸਬਜ਼ੀਆਂ ਹੀ ਖਾਣਾ ਪਸੰਦ ਕਰਦੇ ਹਨ। ਉਸ ਦੇ ਮੁਤਾਬਕ ਉਹ ਜਲੰਧਰ ਵਿਖੇ ਵੀ ਆਪਣੀਆਂ ਸਬਜ਼ੀਆਂ ਲੈ ਕੇ ਆਉਂਦੇ ਹਨ, ਜਿੱਥੇ ਉਨ੍ਹਾਂ ਦੇ ਗਾਹਕ ਪਹਿਲੇ ਹੀ ਸਬਜ਼ੀਆਂ ਖ਼ਰੀਦਣ ਲਈ ਪਹੁੰਚ ਜਾਂਦੇ ਹਨ ਤੇ ਉਨ੍ਹਾਂ ਨੂੰ ਆਰਡਰ ਕਰ ਚੁੱਕੇ ਹੁੰਦੇ ਹਨ ਜਾਂ ਫਿਰ ਜਿੱਥੇ ਉਹ ਆਉਂਦੇ ਨੇ ਉਥੇ ਮੌਜੂਦ ਰਹਿੰਦੇ ਹਨ।
ਸ਼ੁਰੂ ਸ਼ੁਰੂ ਵਿਚ ਆਈ ਮੁਸ਼ਕਲਾਂ, ਪਰ ਅੱਜ ਬਣ ਗਏ ਮਿਸਾਲ : ਸ਼ੇਰ ਸਿੰਘ ਦਾ ਕਹਿਣਾ ਹੈ ਕਿ ਸ਼ੁਰੂ ਸ਼ੁਰੂ ਵਿਚ ਇਕ ਦੋ ਸਾਲ ਖੇਤਾਂ ਵਿਚ ਸਹੀ ਫਸਲ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਘਾਟੇ ਦਾ ਸਾਹਮਣਾ ਕਰਨਾ ਪਿਆ, ਪਰ ਬਾਅਦ ਵਿਚ ਹੌਲੀ ਹੌਲੀ ਇਹੀ ਕੰਮ ਮੁਨਾਫ਼ੇ ਵੱਲ ਤੁਰ ਪਿਆ। ਉਸ ਦੇ ਮੁਤਾਬਕ ਉਹ ਆਪਣੇ ਖੇਤਾਂ ਵਿੱਚ ਗੰਨੇ ਦੀ ਫਸਲ ਨਹੀਂ ਉਗਾਉਂਦੇ, ਕਿਉਂਕਿ ਅੱਜ ਕਿਸਾਨਾਂ ਨੂੰ ਇਸ ਲਈ ਸੜਕਾਂ ਉੱਤੇ ਬੈਠ ਕੇ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਹਨ। ਅੱਜ ਜੋ ਕੰਮ ਉਹ ਕਰ ਰਹੇ ਹਨ, ਉਸ ਨਾਲ ਉਨ੍ਹਾਂ ਨੂੰ ਰੋਜ਼ ਦੀ ਕਮਾਈ ਰੋਜ਼ ਹੁੰਦੀ ਹੈ ਜਿਸ ਨਾਲ ਘਾਟੇ ਅਤੇ ਪੇਮੈਂਟ ਦੇ ਫਸਣ ਦਾ ਕੋਈ ਕਾਰਨ ਹੀ ਨਹੀਂ ਬਣਦਾ।
ਜੈਵਿਕ ਖੇਤੀ ਕਰਨ ਵਾਲਿਆਂ ਵੱਲੋਂ ਬਣਾਇਆ ਗਿਆ ਆਪਣਾ ਇੱਕ ਵੱਖਰਾ ਗਰੁੱਪ : ਅੱਜ ਜਲੰਧਰ ਵਿੱਚ ਔਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਆਪਣਾ ਇੱਕ ਗਰੁੱਪ ਬਣਿਆ ਹੋਇਆ ਹੈ। ਇਸ ਗਰੁੱਪ ਵਿੱਚ ਉਹ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਆਪਸ ਵਿੱਚ ਜ਼ਿਕਰ ਕਰਦੇ ਹੋਏ ਉਸ ਨੂੰ ਸਮਝਾਉਂਦੇ ਹਨ। ਇਹੀ ਨਹੀਂ ਹੁਣ ਉਨ੍ਹਾਂ ਨੇ ਜੈਵਿਕ ਖੇਤੀ ਤੋਂ ਪੈਦਾ ਹੋਈਆਂ ਸਬਜ਼ੀਆਂ ਵਾਸਤੇ ਸ਼ਹਿਰਾਂ ਦੇ ਕੁਝ ਠਿਕਾਣਿਆਂ ਨੂੰ ਚੁਣ ਕੇ ਆਪਣੀਆਂ ਛੋਟੀਆਂ ਛੋਟੀਆਂ ਮੰਡੀਆਂ ਵੀ ਬਣਾ ਲਈਆਂ ਹਨ।
ਇਹ ਵੀ ਪੜ੍ਹੋ: IBM ਕੰਪਨੀ ਦੀ ਨੌਕਰੀ ਛੱਡ ਕੇ ਆਖਰ ਰੋਜ਼ਾ ਰੈੱਡੀ ਕਿਉਂ ਵੇਚ ਰਹੀ ਸਬਜ਼ੀਆਂ, ਜਾਣੋ