ਜਲੰਧਰ: ਨਾਈਟ ਕਰਫਿਊ ਦੌਰਾਨ ਗਾਂਧੀ ਕੈਂਪ ਵਿਖੇ ਬੀਤੇ ਐਤਵਾਰ ਰਾਤ ਦੋ ਧਿਰਾਂ ਵਿਚ ਆਪਸ ਵਿਚ ਖੂਬ ਇੱਟਾਂ ਪੱਥਰ ਚੱਲੇ। ਇਸ ਦੌਰਾਨ ਤੇਜ਼ਧਾਰਾਂ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ। ਇਸ ਝੜਪ ਦੌਰਾਨ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋ ਗਏ।
ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਪੀੜਤ ਨੇ ਦੱਸਿਆ ਕਿ ਵੀਹ ਪੱਚੀ ਲੋਕਾਂ ਨੇ ਉਸ ਦੇ ਪਤੀ, ਦੇਵਰ ਅਤੇ ਬੱਚੇ ਤੇ ਹਮਲਾ ਕਰ ਦਿੱਤਾ ਅਤੇ ਦਾਤਰ ਮਾਰ ਕੇ ਜ਼ਖਮੀ ਕਰ ਦਿੱਤਾ। ਹਸਪਤਾਲ ਦੇ ਵਿੱਚ ਦਾਖਲ ਇੱਕ ਦੇ ਸ਼ਖਸ ਨੇ ਕਿਹਾ ਕਿਿ ਨਾਲ ਹੀ ਰਹਿਣ ਵਾਲੇ ਲੋਕਾਂ ਨੂੰ ਉਹ ਨਸ਼ਾ ਵੇਚਣ ਤੋਂ ਰੋਕਦਾ ਸੀ ਪਰ ਉਨ੍ਹਾਂ ਨੇ ਉਸਤੇ ਹਮਲਾ ਕਰ ਦਿੱਤਾ।
ਪੁੁਲਿਸ ਦੀ ਜਾਂਚ ਜਾਰੀ
ਇਸ ਘਟਨਾ ਨੂੰ ਲੈਕੇ ਮੌਕੇ ਪੁਲਿਸ ਦੀ ਟੀਮ ਵੀ ਪਹੁੰਚ ਗਈ ਜਿਸਨੇ ਭਖੇ ਵਿਵਾਦ ਨੂੰ ਸ਼ਾਂਤ ਕਰਵਾਇਆ।ਇਸ ਦੌਰਾਨ ਪੁਲਿਸ ਨੇ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਹੈ।
ਮੌਕੇ ਤੇ ਪੁੱਜੇ ਥਾਣਾ ਡਿਵੀਜ਼ਨ ਨੰਬਰ ਦੋ ਦੇ ਏਐਸਆਈ ਬਲਵਿੰਦਰ ਸਿੰਘ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਵੀ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਦੇ ਲੋਕ ਲੋਕ ਜ਼ਖ਼ਮੀ ਹੋਏ ਹਨ ਪੜਤਾਲ ਕਰਕੇ ਮਾਮਲਾ ਦਰਜ ਕਰਨਗੇ।
ਇਹ ਵੀ ਪੜੋ:ਚੰਡੀਗੜ੍ਹ 'ਚ ਮਿੰਨੀ ਲੌਕਡਾਊਨ 1 ਹਫ਼ਤੇ ਲਈ ਵਧਾਇਆ