ETV Bharat / city

ਪ੍ਰੇਮ ਸਬੰਧਾਂ ਨੂੰ ਲੈ ਕੇ ਮੁੰਡੇ ਨੇ ਕੁੜੀ ਦੇ ਘਰ ਅੱਗੇ ਲਾਈ ਖੁਦ ਨੂੰ ਅੱਗ, ਮੌਤ

author img

By

Published : Jan 21, 2021, 6:16 PM IST

ਜਲੰਧਰ ਦੀ ਗੀਤਾ ਕਾਲੋਨੀ ਵਿਚ ਬੁੱਧਵਾਰ ਦੇਰ ਸ਼ਾਮ ਯੁਵਕ ਨੇ ਇੱਕ ਕੁੜੀ ਦੇ ਘਰ ਜਾ ਕੇ ਖੁਦ ਨੂੰ ਅੱਗ ਲਗਾ ਦਿੱਤੀ ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਨਿਵਾਸੀ ਕਾਂਸ਼ੀ ਨਗਰ ਭਾਰਗੋ ਕੈਂਪ ਦੇ ਰੂਪ ਵਿਚ ਹੋਈ ਹੈ।

ਪ੍ਰੇਮ ਸਬੰਧਾਂ ਨੂੰ ਲੈ ਕੇ ਮੁੰਡੇ ਨੇ ਕੁੜੀ ਦੇ ਘਰ ਅੱਗੇ ਲਾਈ ਖੁਦ ਨੂੰ ਅੱਗ, ਮੌਤ
ਪ੍ਰੇਮ ਸਬੰਧਾਂ ਨੂੰ ਲੈ ਕੇ ਮੁੰਡੇ ਨੇ ਕੁੜੀ ਦੇ ਘਰ ਅੱਗੇ ਲਾਈ ਖੁਦ ਨੂੰ ਅੱਗ, ਮੌਤ

ਜਲੰਧਰ: ਸਥਾਨਕ ਗੀਤਾ ਕਲੋਨੀ 'ਚ ਇੱਕ ਨੌਜਵਾਨ ਵੱਲੋਂ ਖੁਦ ਨੂੰ ਅੱਗ ਲਗਾ ਕੇ ਸਾੜ ਲਿਆ ਗਿਆ ਹੈ। ਨੌਜਵਾਨ ਵੱਲੋਂ ਅੱਗ ਲਗਾਉਣ ਦਾ ਕਾਰਨ ਪ੍ਰੇਮ ਸਬੰਧ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੇ ਸਥਾਨਕ ਇੱਕ ਕੁੜੀ 'ਚ ਪ੍ਰੇਮ ਸਬੰਧ ਸਨ ਤੇ ਕੁੜੀ ਦੇ ਘਰ ਦੇ ਇਸ ਗੱਲ ਤੋਂ ਇਨਕਾਰ ਕਰਦੇ ਸੀ ਤੇ ਮੁੰਡੇ ਨਾਲ ਕੁੱਟਮਾਰ ਕਰਦੇ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਪ੍ਰੇਮਿਕਾ ਦੇ ਘਰ ਬਾਹਰ ਖ਼ੁਦ ਨੂੰ ਅੱਗ ਲਗਾ ਦਿੱਤੀ। ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਵਜੋਂ ਹੋਈ ਹੈ।

ਪਹਿਲਾਂ ਸੀ ਤਲਾਕਸ਼ੁਦਾ

  • ਪੁਲਿਸ ਨੇ ਇਸ ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਪਹਿਲਾਂ ਤੋਂ ਤਲਾਕਸ਼ੁਦਾ ਸੀ ਤੇ ਹੁਣ ਉਸਦਾ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ, ਪਰੰਤੂ ਕੁੜੀ ਦੇ ਘਰਦਿਆਂ ਨੂੰ ਇਤਰਾਜ਼ ਸੀ। ਉਹ ਮੁੰਡੇ ਨੂੰ ਧਮਕਾਉਂਦੇ ਸੀ ਤੇ ਕੁੱਟਮਾਰ ਕਰਦੇ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਮੁੰਡੇ ਨੇ ਕੁੜੀ ਦੇ ਘਰ ਦੇ ਬਾਹਰ ਖ਼ੁਦ ਨੂੰ ਅੱਗ ਲੱਗਾ ਲਈ।
  • ਉਨ੍ਹਾਂ ਦੱਸਿਆ ਕਿ ਯੁਵਕ ਨੂੰ ਤੁਰੰਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰੰਤੂ ਪੂਰਨ ਤੌਰ 'ਤੇ ਸੜ ਜਾਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ।

ਕੁੜੀ ਦੇ ਘਰਦਿਆਂ ਦੇ ਹੋਇਆ ਮਾਮਲਾ ਦਰਜ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੜੀ ਦੇ ਘਰਦਿਆਂ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਡੇ ਦੇ ਘਰਦਿਆਂ ਦੇ ਬਿਆਨਾਂ ਮੁਤਾਬਕ ਕੁੜੀ ਦੇ ਘਰਦਿਆਂ ਸਣੇ 2-3 ਕਰੀਬੀ ਜੋ ਮੁੰਡੇ ਨੂੰ ਧਮਕੀਆਂ ਦਿੰਦੇ ਸੀ, ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਤੇ ਬਾਕੀ ਤਫ਼ਤੀਸ਼ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.