ਜਲੰਧਰ:ਕਰੀਬ ਇਕ ਸਾਲ ਤੋਂ ਜ਼ਿਆਦਾ ਵਕਤ ਦਿੱਲੀ ਦੇ ਬਾਰਡਰ ਤੇ ਗੁਜ਼ਾਰਨ ਤੋਂ ਬਾਅਦ ਕੇਂਦਰ ਸਰਕਾਰ (Central Government) ਵੱਲੋਂ ਤਿੰਨ ਕਾਨੂੰਨ ਵਾਪਸ ਲੈਣ ਦੇ ਚੱਲਦੇ ਪੰਜਾਬ ਦੇ ਕਿਸਾਨ ਵਾਪਸ ਤਾਂ ਪਰਤ ਰਹੇ ਹਨ ਪਰ ਭਾਜਪਾ ਇਸ ਨੂੰ ਕਤਈ ਪੰਜਾਬ ਵਿੱਚ ਚੋਣਾਂ ਜਿੱਤਣ ਦੀ ਸੌਖੀ ਰਾਹ ਨਾ ਸਮਝੇ। ਪੰਜਾਬ ਪਰਤ ਰਹੇ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਕੇਂਦਰ ਸਰਕਾਰ ਤੋਂ ਜਿੱਤ ਤੋਂ ਬਾਅਦ ਕਿਸਾਨ ਜਸ਼ਨ ਮਨਾਉਂਦੇ ਹੋਏ ਆਪਣੇ ਘਰਾਂ ਨੂੰ ਪਰਤ ਰਹੇ ਨੇ ਪਰ ਭਾਜਪਾ ਇਸ ਨੂੰ ਕਿਤੇ ਹੀ ਇਸ ਤਰ੍ਹਾਂ ਨਾ ਲਵੇ ਕਿ ਪਿਛਲੇ ਇਕ ਸਾਲ ਜੋ ਉਨ੍ਹਾਂ ਨਾਲ ਬੀਤੀ ਹੈ ਉਸ ਨੂੰ ਉਹ ਭੁੱਲ ਜਾਣਗੇ।
ਵਿਧਾਨ ਸਭਾ ਚੋਣਾਂ 2022 (Assembly Elections 2022) ਲਈ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਪੂਰੀਆਂ ਸੀਟਾਂ ਉਤੇ ਚੋਣਾਂ ਲੜਨ ਲਈ ਤਿਆਰੀ ਕਰ ਰਹੀ ਹੈ।ਇਸ ਦੇ ਲਈ ਉਨ੍ਹਾਂ ਦੀਆ ਸੂਬਾ ਲੇਬਲ ਤੇ ਬੈਠਕਾਂ ਤੋਂ ਲੈ ਕੇ ਬਲਾਕ ਲੈਵਲ ਤੱਕ ਬੈਠਕਾਂ ਜਾਰੀ ਹਨ। ਇੱਥੇ ਤੱਕ ਕਿ ਭਾਜਪਾ ਵੱਲੋਂ ਮੈਨੀਫੈਸਟੋ ਬਣਾਉਣ ਦੀ ਜ਼ਿੰਮੇਵਾਰੀ ਤਕ ਆਪਣੇ ਲੀਡਰਾਂ ਨੂੰ ਦੇ ਦਿੱਤੀ ਗਈ ਹੈ।
ਕਿਸਾਨੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਪੰਜਾਬ ਵਿੱਚ ਭਾਜਪਾ ਦੀ ਟੀਮ ਚੋਣਾਂ ਨੂੰ ਲੈ ਕੇ ਆਪਣੀ ਕਮਰ ਕੱਸ ਰਹੀ ਹੈ। ਭਾਜਪਾ ਨੇਤਾਵਾਂ ਦਾ ਵੀ ਕਹਿਣਾ ਹੈ ਕਿ ਉਹ ਨਾ ਸਿਰਫ਼ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਨਗੇ ਬਲਕਿ ਉਨ੍ਹਾਂ ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬ ਵਿੱਚ ਅਗਲੀ ਸਰਕਾਰ ਤੱਕ ਬਣਾਉਣਗੇ। ਭਾਜਪਾ ਵੱਲੋਂ ਕਿਸਾਨੀ ਅੰਦੋਲਨ ਖਤਮ ਹੋਣ ਤੇ ਹੋਣ ਪੰਜਾਬ ਵਿੱਚ ਆਪਣੀ ਤਿਆਰੀ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਹੁਣ ਇੰਤਜ਼ਾਰ ਪੰਜਾਬ ਹਰ ਵਿਧਾਨ ਸਭਾ ਸੀਟ ਤੇ ਆਪਣਾ ਉਮੀਦਵਾਰ ਐਲਾਨ ਕਰੇਗੀ।
ਭਾਜਪਾ ਆਗੂ ਕੇ.ਡੀ ਭੰਡਾਰੀ ਦਾ ਕਹਿਣਾ ਹੈ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਵਿੱਚ ਹਿੰਦੂ ਸਿੱਖ ਭਾਈਚਾਰੇ ਨੂੰ ਫਰਕ ਪਿਆ ਹੈ ਪਰ ਹੁਣ ਜਦ ਕੇਂਦਰ ਸਰਕਾਰ ਵੱਲੋਂ ਕਾਨੂੰਨ ਵਾਪਸ ਲੈ ਲਏ ਗਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਜੋ ਉਨ੍ਹਾਂ ਨਾਲ ਬੀਤੀ ਹੈ ਅਤੇ ਜੋ ਜ਼ਖ਼ਮ ਉਨ੍ਹਾਂ ਨੂੰ ਮਿਲੇ ਨੇ ਉਹ ਸਾਰੀ ਉਮਰ ਭਰਨ ਵਾਲੇ ਨਹੀਂ। ਉਨ੍ਹਾਂ ਮੁਤਾਬਕ ਇਸ ਅੰਦੋਲਨ ਦੌਰਾਨ 702 ਕਿਸਾਨ ਸ਼ਹੀਦ ਹੋਏ ਹਨ। ਜਿਨ੍ਹਾਂ ਨੂੰ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ। ਕਿਸਾਨ ਆਗੂ ਅਮਰਜੋਤ ਸਿੰਘ ਦਾ ਕਹਿਣਾ ਹੈ ਕਿ ਬੀਜੇਪੀ ਨਾਲ ਜੋ ਕਿਸਾਨਾਂ ਨੇ ਸੰਘਰਸ਼ ਲੜਿਆ ਹੈ। ਉਹ ਆਜ਼ਾਦੀ ਦੇ ਸੰਘਰਸ਼ ਨਾਲੋਂ ਵੀ ਕਿਤੇ ਲੰਮਾ ਸੀ ਜਿਸ ਕਰਕੇ ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਮਹਿਲਾ ਕਿਸਾਨ ਤਾਰੋ ਸਮਰਾਵਾਂ ਦਾ ਕਹਿਣਾ ਹੈ ਕਿ ਜੋ ਕੁਝ ਭਾਜਪਾ ਦੇ ਕਿਸਾਨਾਂ ਨਾਲ ਕੀਤਾ ਹੈ। ਉਹ ਬਿਲਕੁਲ ਵੀ ਭੁੱਲਣਯੋਗ ਨਹੀਂ ਅਤੇ ਜੇ ਕੋਈ ਪਿੰਡਾਂ ਵਿੱਚ ਭਾਜਪਾ ਨੂੰ ਵੋਟ ਪਾਏਗਾ ਜਾਂ ਭਾਜਪਾ ਤੋਂ ਪੈਸੇ ਲੈ ਕੇ ਵੋਟ ਪਾਏਗਾ ਉਨ੍ਹਾਂ ਦਾ ਪੂਰਨ ਬਾਈਕਾਟ ਕੀਤਾ ਜਾਏਗਾ।
ਇਹ ਵੀ ਪੜੋ:ਕਰਨਾਲ ਸੜਕ ਹਾਦਸਾ: ਅੰਦੋਲਨ ਤੋਂ ਘਰ ਜਾ ਰਹੇ 2 ਕਿਸਾਨ ਸੜਕ ਹਾਦਸੇ ਦਾ ਸ਼ਿਕਾਰ