ਜਲੰਧਰ: ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਕਾਂਗਰਸ ਦੇ ਆਪਣੇ 86 ਉਮੀਦਵਾਰਾਂ ਦੀ ਲਿਸਟ ਘੋਸ਼ਿਤ ਕਰ ਦਿੱਤੀ, ਇਸ ਵਿੱਚ ਜ਼ਿਆਦਾਤਰ ਸੀਟਾਂ ਉਨ੍ਹਾਂ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਜੋ ਪਹਿਲੇ ਹੀ ਮੰਤਰੀ ਜਾਂ ਫਿਰ ਮੌਜੂਦਾ ਵਿਧਾਇਕ ਹਨ।
ਜਲੰਧਰ ਵਿੱਚ ਚੁਣੇ ਗਏ ਉਮੀਦਵਾਰ
ਜਲੰਧਰ ਵਿੱਚ ਵੀ ਕਾਂਗਰਸ ਵੱਲੋਂ ਅੱਜ ਆਪਣੀਆਂ ਸੱਤ ਸੀਟਾਂ ਉਪਰ ਉਮੀਦਵਾਰ ਘੋਸ਼ਿਤ ਕਰ ਦਿੱਤੇ ਗਏ, ਜਿਨ੍ਹਾਂ ਵਿੱਚੋਂ ਜਲੰਧਰ ਛਾਉਣੀ ਤੋਂ ਪਰਗਟ ਸਿੰਘ, ਜਲੰਧਰ ਵੈਸਟ ਤੋਂ ਸੁਸ਼ੀਲ ਰਿੰਕੂ, ਜਲੰਧਰ ਸੈਂਟਰਲ ਤੋਂ ਰਾਜਿੰਦਰ ਬੇਰੀ, ਕਰਤਾਰਪੁਰ ਤੋਂ ਚੌਧਰੀ ਸੁਰਿੰਦਰ ਸਿੰਘ, ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ, ਫਿਲੌਰ ਤੋਂ ਵਿਕਰਮ ਚੌਧਰੀ ਅਤੇ ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਜਲੰਧਰ ਵਿੱਚ ਘੋਸ਼ਿਤ ਕੀਤੇ ਗਏ।
ਇਨ੍ਹਾਂ ਉਮੀਦਵਾਰਾਂ ਵਿੱਚੋਂ ਸਭ ਤੋਂ ਖ਼ਾਸ ਸੁਖਵਿੰਦਰ ਸਿੰਘ ਕੋਟਲੀ ਨੂੰ ਮੰਨਿਆ ਜਾ ਰਿਹਾ ਹੈ, ਕਿਉਂਕਿ ਚੋਣਾਂ ਦੇ ਐਲਾਨ ਤੋਂ ਪਹਿਲੇ ਆਦਮਪੁਰ ਦੀ ਇਸ ਸੀਟ ਉਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਮਹਿੰਦਰ ਸਿੰਘ ਕੇਪੀ ਅਤੇ ਖੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਸੀਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਪਰ ਇਸ ਦੇ ਦੂਸਰੇ ਪਾਸੇ ਸੁਖਵਿੰਦਰ ਸਿੰਘ ਕੋਟਲੀ ਜੋ ਕਿ ਬਹੁਜਨ ਸਮਾਜ ਪਾਰਟੀ ਦੇ ਇੱਕ ਅਣਥੱਕ ਨੇਤਾ ਰਹੇ ਨੇ ਅਤੇ ਹੁਣੇ ਹੁਣੇ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿਚ ਆਏ ਨੇ ਨੂੰ ਇਹ ਸੀਟ ਦੇ ਦਿੱਤੀ ਗਈ।
ਆਦਮਪੁਰ ਦੀ ਸੀਟ ਸੁਖਵਿੰਦਰ ਕੋਟਲੀ
ਸੁਖਵਿੰਦਰ ਸਿੰਘ ਕੋਟਲੀ ਨੂੰ ਇਹ ਟਿਕਟ ਦਿਵਾਉਣ ਲਈ ਖ਼ੁਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਂਗਰਸ ਪੰਜਾਬ ਚੋਣ ਪਰਿਵਾਰੀ ਹਰੀਸ਼ ਚੌਧਰੀ ਅਤੇ ਹੋਰ ਕਈ ਨੇਤਾਵਾਂ ਵੱਲੋਂ ਅਸਵਸਥ ਦਿੱਤਾ ਗਿਆ ਸੀ, ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਕੋਟਲੀ ਨੂੰ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰਾਉਣ ਅਤੇ ਟਿਕਟ ਦਿਵਾਉਣ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦੀ ਅਹਿਮ ਭੂਮਿਕਾ ਰਹੀ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਦਾ ਆਦਮਪੁਰ ਹਲਕਾ ਜਿਥੇ ਵੋਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਸ ਇਲਾਕੇ ਵਿੱਚ ਬਹੁਜਨ ਸਮਾਜ ਪਾਰਟੀ ਐਸ ਸੀ ਵੋਟ ਹੋਣ ਕਰਕੇ ਆਪਣੇ ਆਪ ਨੂੰ ਚੰਗੀ ਜਗ੍ਹਾ 'ਤੇ ਗਿਣਦੀ ਹੈ, ਪਰ ਏਸੇ ਵੇਲੇ ਸੁਖਵਿੰਦਰ ਸਿੰਘ ਕੋਟਲੀ ਦਾ ਬਹੁਜਨ ਸਮਾਜ ਪਾਰਟੀ ਛੱਡ ਕੇ ਕਾਂਗਰਸ ਵਿਚ ਜਾਣਾ ਅਤੇ ਆਦਮਪੁਰ ਵਰਗੀ ਸੀਟ ਤੋਂ ਚੋਣ ਲੜਨਾ ਆਦਮਪੁਰ ਸੀਟ ਉੱਤੇ ਬਾਕੀ ਪਾਰਟੀਆਂ ਲਈ ਇੱਕ ਵੱਡਾ ਝਟਕਾ ਹੈ।
ਸੁਖਵਿੰਦਰ ਸਿੰਘ ਕੋਟਲੀ ਦਾ ਸੰਬੰਧ ਇੱਕ ਵੱਡੇ ਰਾਜਨੀਤਕ ਪਰਿਵਾਰ ਤੋਂ ਹੈ, ਜਿਸ ਵਿੱਚ ਉਨ੍ਹਾਂ ਦੇ ਮਾਮਾ ਫਕੀਰ ਚੰਦ ਨੇ ਨਕੋਦਰ ਤੋਂ ਚੋਣਾਂ ਲੜੀਆਂ ਜਦਕਿ ਨਾਨਾ ਦੌਲਤ ਰਾਮ ਜਲੰਧਰ ਨੌਰਥ ਤੋਂ ਚੋਣਾਂ ਲੜ ਚੁੱਕੇ ਹਨ ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਕਰੀਬੀ ਵੀ ਰਹਿ ਚੁੱਕੇ ਹਨ। ਹੁਣ ਖੁਦ ਸੁਖਵਿੰਦਰ ਸਿੰਘ ਕੋਟਲੀ ਵੀ 1984 ਤੋਂ ਰਾਜਨੀਤੀ ਵਿੱਚ ਆ ਕੇ ਕਰੀਬ ਤਿੰਨ ਦਹਾਕਿਆਂ ਤੋਂ ਬਹੁਜਨ ਸਮਾਜ ਪਾਰਟੀ ਦੀ ਸੇਵਾ ਕਰਦੇ ਹੋਏ, ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਦੇਸ਼ ਵਿਧਾਇਕ ਵੀ ਰਹਿ ਚੁੱਕੇ ਹਨ।
ਜੇਕਰ ਆਦਮਪੁਰ ਸੀਟ ਦੀ ਗੱਲ ਕਰੀਏ ਤਾਂ ਆਦਮਪੁਰ ਸੀਟ ਤੋਂ ਇਸ ਵੇਲੇ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਨੂੰ ਇੱਕ ਵਾਰ ਫੇਰ ਆਦਮਪੁਰ ਦੀ ਸੀਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਹੋਣ ਸੁਖਵਿੰਦਰ ਕੋਟਲੀ ਨੂੰ ਇਹ ਸੀਟ ਮਿਲਣ ਦੇ ਅਕਾਲੀ ਦਲ ਨੂੰ ਇਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਬੰਧਨ ਹੈ ਅਤੇ ਬਹੁਜਨ ਸਮਾਜ ਪਾਰਟੀ ਦੇ ਇਕ ਏਡੇ ਵੱਡੇ ਨੇਤਾ ਦਾ ਬਹੁਜਨ ਸਮਾਜ ਪਾਰਟੀ ਛੱਡ ਕੇ ਜਾਣਾ ਅਤੇ ਆਦਮਪੁਰ ਵਰਗੀ ਸੀਟ ਤੋਂ ਚੋਣਾਂ ਲੜਨਾ ਜ਼ਾਹਿਦ ਦੀ ਗੱਲ ਹੈ ਕਿ ਅਕਾਲੀ ਦਲ ਵਾਸਤੇ ਹੁਣ ਇਸ ਸੀਟ ਨੂੰ ਲੜਨਾ ਇੰਨਾ ਆਸਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਵਿਧਾਨ ਸਭਾ ਦੀਆਂ ਚੋਣਾਂ: ਜਲੰਧਰ ਕੈਂਟ ਸੀਟ ਉੱਤੇ ਹੋਵੇਗਾ ਫ਼ਸਵਾਂ ਮੁਕਾਬਲਾ