ETV Bharat / city

ਵਿਧਾਨ ਸਭਾ ਦੀਆਂ ਚੋਣਾਂ: ਜਲੰਧਰ ਕੈਂਟ ਸੀਟ ਉੱਤੇ ਹੋਵੇਗਾ ਫ਼ਸਵਾਂ ਮੁਕਾਬਲਾ

ਪੰਜਾਬ ਵਿੱਚ 14 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪਣੇ ਵੱਲੋਂ ਤਿਆਰੀਆਂ ਕਰਨ ਵਿੱਚ ਲੱਗੀਆਂ ਹੋਈਆਂ ਹਨ, ਕਈ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਹੈ।

ਵਿਧਾਨ ਸਭਾ ਦੀਆਂ ਚੋਣਾਂ: ਜਲੰਧਰ ਕੈਂਟ ਸੀਟ ਉੱਤੇ ਹੋਵੇਗਾ ਫ਼ਸਵਾਂ ਮੁਕਾਬਲਾ
ਵਿਧਾਨ ਸਭਾ ਦੀਆਂ ਚੋਣਾਂ: ਜਲੰਧਰ ਕੈਂਟ ਸੀਟ ਉੱਤੇ ਹੋਵੇਗਾ ਫ਼ਸਵਾਂ ਮੁਕਾਬਲਾ
author img

By

Published : Jan 16, 2022, 3:49 PM IST

ਜਲੰਧਰ: ਪੰਜਾਬ ਵਿੱਚ 14 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪਣੇ ਵੱਲੋਂ ਤਿਆਰੀਆਂ ਕਰਨ ਵਿੱਚ ਲੱਗੀਆਂ ਹੋਈਆਂ ਹਨ, ਕਈ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਹੈ।

ਜਲੰਧਰ ਵਿੱਚ ਵੀ ਚੋਣਾਂ ਦੇ ਚੱਲਦੇ ਕਾਂਗਰਸ, ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਇੱਕ ਐਸਾ ਹਲਕਾ ਹੈ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਇੱਕ ਵਾਰ ਫਿਰ ਚੋਣ ਲੜਨ ਜਾ ਰਹੇ ਹਨ, ਫਿਲਹਾਲ ਪਰਗਟ ਸਿੰਘ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਹਨ।

ਜਲੰਧਰ ਛਾਉਣੀ ਹਲਕੇ ਵਿੱਚ ਇਸ ਵੇਲੇ ਕਾਂਗਰਸ ਵੱਲੋਂ ਪਰਗਟ ਸਿੰਘ, ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਜੋੜ ਵੱਲੋਂ ਜਗਬੀਰ ਸਿੰਘ ਬਰਾੜ ਅਤੇ ਆਮ ਆਦਮੀ ਪਾਰਟੀ ਵੱਲੋਂ ਪੂਰਵ ਆਈ.ਪੀ.ਐਸ ਅਤੇ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੀ ਚੋਣ ਮੈਦਾਨ ਵਿੱਚ ਹਨ, ਫਿਲਹਾਲ ਇਸ ਹਲਕੇ ਤੋਂ ਹਜੇ ਭਾਜਪਾ ਦੇ ਨਾਲ ਨਾਲ ਕਿਸਾਨਾਂ ਵੱਲੋਂ ਵੀ ਆਪਣੇ ਉਮੀਦਵਾਰ ਘੋਸ਼ਿਤ ਕੀਤੇ ਜਾਣੇ ਹਨ।

ਜਲੰਧਰ ਕੈਂਟ ਹਲਕੇ ਵਿੱਚ ਅਹਿਮ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਪਰਗਟ ਸਿੰਘ ਅਤੇ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ਵਿਚ ਹੈ। ਉੱਧਰ ਇਸ ਸੀਟ ਤੋਂ ਪਿਛਲੀ ਵਾਰ ਅਕਾਲੀ ਦਲ ਵੱਲੋਂ ਚੋਣ ਹਾਰ ਚੁੱਕੇ ਸਰਬਜੀਤ ਸਿੰਘ ਮੱਕੜ ਜੋ ਹੁਣ ਭਾਜਪਾ ਜੁਆਇਨ ਕਰ ਚੁੱਕੇ ਹਨ ਵੀ ਆਪਣੇ ਆਪ ਨੂੰ ਭਾਜਪਾ ਵੱਲੋਂ ਚੋਣ ਲੜਨ ਲਈ ਤਿਆਰ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਮੱਕੜ ਅਕਾਲੀ ਦਲ ਵੱਲੋਂ ਇਹ ਸੀਟ 'ਤੇ ਚੋਣ ਲੜਨਾ ਚਾਹੁੰਦੇ ਸੀ ਪਰ ਜਦੋਂ ਅਕਾਲੀ ਦਲ ਨੇ ਉਨ੍ਹਾਂ ਨੂੰ ਸੀਟ ਦੇਣ ਦੀ ਬਜਾਏ ਜਗਬੀਰ ਸਿੰਘ ਬਰਾੜ ਨੂੰ ਇਹ ਸੀਟ ਦੇ ਉਮੀਦਵਾਰ ਬਣਾ ਦਿੱਤਾ ਤਾਂ ਉਨ੍ਹਾਂ ਨੇ ਅਕਾਲੀ ਦਲ ਤੋਂ ਨਿਰਾਸ਼ ਹੋ ਕੇ ਭਾਜਪਾ ਨੂੰ ਜੁਆਇਨ ਕਰ ਲਿਆ। ਫਿਲਹਾਲ ਸਰਬਜੀਤ ਸਿੰਘ ਮੱਕੜ ਇਸ ਸੀਟ ਤੋਂ ਆਪ ਚੋਣ ਜਿੱਤਣ ਤੋਂ ਜ਼ਿਆਦਾ ਇਸ ਚੀਜ਼ 'ਤੇ ਜ਼ੋਰ ਲਗਾਉਣਗੇ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਕਿਸ ਤਰ੍ਹਾਂ ਹਰਾਇਆ ਜਾ ਸਕੇ।

ਫਿਲਹਾਲ ਸਰਬਜੀਤ ਸਿੰਘ ਮੱਕੜ ਭਾਜਪਾ ਦੀ ਲਿਸਟ ਦਾ ਇੰਤਜ਼ਾਰ ਕਰ ਰਹੇ ਹਨ, ਮੱਕੜ ਨੇ ਇੱਕ ਵਾਰ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਸੀ ਕਿ ਉਹ ਇਸ ਸੀਟ ਤੋਂ ਇਲਾਵਾ ਹੋਰ ਕਿਸੇ ਸੀਟ 'ਤੇ ਚੋਣ ਨਹੀਂ ਲੜਨਗੇ। ਹੁਣ ਦੇਖਣਾ ਇਹ ਹੈ ਕਿ ਜੇ ਭਾਜਪਾ ਉਨ੍ਹਾਂ ਨੂੰ ਇਹ ਸੀਟ ਨਹੀਂ ਦਿੰਦੀ ਮੱਕੜ ਦੀ ਅਗਲੀ ਰਣਨੀਤੀ ਕੀ ਰਹਿੰਦੀ ਹੈ।

ਉਧਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੂਰਵ ਆਈਪੀਐਸ ਅਫ਼ਸਰ ਅਤੇ ਹਾਕੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਇਸ ਸੀਟ ਨੂੰ ਜਿੱਤਣ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ।

ਜਲੰਧਰ ਕੈਂਟ ਦੀ ਇਹ ਸੀਟ ਇਸ ਵਾਰ ਦੀਆਂ ਚੋਣਾਂ ਵਿਚ ਪੂਰੀ ਤਰ੍ਹਾਂ ਫਸਵੀਂ ਹੋਣ ਵਾਲੀ ਹੈ, ਕਿਉਂਕਿ ਇਸ ਸੀਟ ਤੋਂ ਲੜਨ ਵਾਲੇ ਕਾਂਗਰਸ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਤਿੰਨੇ ਉਮੀਦਵਾਰ ਆਪਣੇ ਆਪ ਨੂੰ ਦਿੱਗਜ ਫੈਲਾਉਂਦੇ ਹਨ ਕਿਸੇ ਵੀ ਹਾਲ ਵਿੱਚ ਇਹ ਸੀਟ ਹੱਥੋਂ ਨਹੀਂ ਗੁਆਉਣਾ ਚਾਹੁੰਦੇ।

ਇਹ ਵੀ ਪੜ੍ਹੋ:ਕੈਪਟਨ ਆਰ ਐਸ ਪਠਾਨੀਆ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਹੋਏ ਸ਼ਾਮਿਲ

ETV Bharat Logo

Copyright © 2024 Ushodaya Enterprises Pvt. Ltd., All Rights Reserved.