ETV Bharat / city

ਨਸ਼ੇ ਵਿੱਚ ਧੁੱਤ ਨੌਜਵਾਨ ਨੇ ਆਪਣੀ ਕਾਰ ਨਾਲ ਐਂਬੂਲੈਂਸ ਨੂੰ ਮਾਰੀ ਟੱਕਰ - ਜਲੰਧਰ ’ਚ ਇੱਕ ਨਿਜੀ ਹਸਪਤਾਲ

ਜਲੰਧਰ ’ਚ ਇੱਕ ਨਿਜੀ ਹਸਪਤਾਲ ਦੇ ਬਾਹਰ ਖੜੀ ਐਂਬੂਲੈਂਸ ਨੂੰ ਦੇਰ ਰਾਤ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਆਪਣੇ ਕਾਰ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ, ਇਸ ਹਾਦਸੇ ’ਚ ਐਂਬੂਲੈਂਸ ਪੂਰੀ ਤਰ੍ਹਾਂ ਟੁੱਟ ਗਈ।

ਤਸਵੀਰ
ਤਸਵੀਰ
author img

By

Published : Feb 8, 2021, 1:44 PM IST

ਜਲੰਧਰ: ਸੜਕ ਹਾਦਸੇ ਦਿਨ-ਪ੍ਰਤੀ-ਦਿਨ ਵਧਦੇ ਹੀ ਜਾ ਰਹੇ ਹਨ, ਖਾਸਕਰ ਜ਼ਿਆਦਾਤਰ ਸੜਕ ਹਾਦਸੇ ਨਸ਼ਾ ਕਰ ਡਰਾਈਵਰੀ ਕਰਨ ਨਾਲ ਵਾਪਰਦੇ ਹਨ। ਤਾਜਾ ਮਾਮਲਾ ਜਲੰਧਰ ਦਾ ਹੈ ਜਿੱਥੇ ਇੱਕ ਨਿਜੀ ਹਸਪਤਾਲ ਦੇ ਬਾਹਰ ਖੜੀ ਐਂਬੂਲੈਂਸ ਨੂੰ ਦੇਰ ਰਾਤ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਆਪਣੇ ਕਾਰ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ, ਇਸ ਹਾਦਸੇ ’ਚ ਐਂਬੂਲੈਂਸ ਪੂਰੀ ਤਰ੍ਹਾਂ ਟੁੱਟ ਗਈ।

ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋਈ ਘਟਨਾ

ਇਹ ਸਾਰੀ ਘਟਨਾ ਹਸਪਤਾਲ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਨੇ ਕਾਰ ਚਲਾ ਰਹੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਹਸਪਤਾਲ ਦੇ ਬਾਹਰ ਖੜੀ ਐਂਬੂਲੈਂਸ ਨੂੰ ਆਪਣੇ ਕਾਰ ਨਾਲ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਤੋਂ ਮਗਰੋਂ ਐਂਬੂਲੈਂਸ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਨੌਜਵਾਨ ਨੂੰ ਕਾਬੂ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.