ਜਲੰਧਰ:ਜਲੰਧਰ (jallandhar politics)ਦੇ ਨੌ ਵਿਧਾਨ ਸਭਾ ਹਲਕਿਆਂ ਵਿੱਚੋਂ ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ (jallandhar central constituency) ਇਕ ਪ੍ਰਮੁੱਖ ਵਿਧਾਨ ਸਭਾ ਹਲਕਾ ਹੈ। ਇਸ ਹਲਕੇ ਨੂੰ ਜਲੰਧਰ ਦਾ ਗੇਟਵੇ ਵੀ ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਇਲਾਕੇ ਵਿੱਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਹੋਣ ਕਰਕੇ ਜਲੰਧਰ ਜ਼ਿਲ੍ਹੇ ਦੇ ਬਾਹਰੋਂ ਆਉਣ ਵਾਲਾ ਹਰ ਵਿਅਕਤੀ ਸਭ ਤੋਂ ਪਹਿਲੇ ਇੱਥੇ ਆਪਣੇ ਪੈਰ (fate of candidates captured in evms) ਰੱਖਦਾ ਹੈ। ਉੱਧਰ ਇਸ ਇਲਾਕੇ ਦੀ ਰਾਜਨੀਤੀ ਵੀ ਬੇਹੱਦ ਉਤਾਰ ਚੜ੍ਹਾਅ ਵਾਲੀ ਹੈ। ਜਲੰਧਰ ਸੈਂਟਰਲ ਦੇ ਇਸ ਹਲਕੇ ਦਾ ਅੱਧਾ ਹਿੱਸਾ ਪਹਿਲੇ ਜਲੰਧਰ ਛਾਉਣੀ ਵਿੱਚ ਵੀ ਆਉਂਦਾ ਸੀ। ਪਰ ਬਾਅਦ ਵਿਚ ਜਲੰਧਰ ਛਾਉਣੀ ਦਾ ਇਲਾਕਾ ਇਸ ਤੋਂ ਅਲੱਗ ਕਰ ਦਿੱਤਾ ਗਿਆ।
ਜਲੰਧਰ ਸੈਂਟਰਲ ਹਲਕੇ ਦਾ ਰਾਜਨੀਤਕ ਇਤਿਹਾਸ :
ਜਲੰਧਰ ਸੈਂਟਰਲ ਉਹ ਵਿਧਾਨ ਸਭਾ ਹਲਕਾ ਹੈ ਜਿਥੋਂ ਕਾਂਗਰਸ ਸਭ ਤੋਂ ਜ਼ਿਆਦਾ ਵਾਰ ਜਿੱਤੀ ਹੈ। ਜਲੰਧਰ ਇਸ ਹਲਕੇ ਨੇ ਪੰਜਾਬ ਨੂੰ ਇੱਕ ਮੁੱਖ ਮੰਤਰੀ ਵੀ ਦਿੱਤਾ ਹੈ। ਇਸ ਹਲਕੇ ਤੋਂ ਵਿਧਾਨ ਸਭਾ ਚੋਣਾਂ ਜਿੱਤ ਕੇ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਇਸ ਹਲਕੇ ਵਿੱਚ ਕਾਫ਼ੀ ਸਮੇਂ ਤੋਂ ਕਾਂਗਰਸ ਦਾ ਰਾਜ ਸੀ। ਜਿੱਥੇ ਇਸ ਇਲਾਕੇ ਵਿਚ ਲੋਕਾਂ ਵੱਲੋਂ ਕਾਂਗਰਸ ਦੇ ਨੇਤਾ ਬੇਅੰਤ ਸਿੰਘ ਨੂੰ ਜਿਤਾ ਕੇ ਮੁੱਖ ਮੰਤਰੀ ਤੱਕ ਪਹੁੰਚਾਇਆ ਸੀ।
ਉੱਥੇ ਹੀ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਪਹਿਲਾਂ ਉਨ੍ਹਾਂ ਦੇ ਬੇਟੇ ਤੇਜ ਪ੍ਰਕਾਸ਼ ਸਿੰਘ ਨੂੰ ਇੱਥੇ ਦੇ ਲੋਕਾਂ ਨੇ ਜਿਤਾ ਕੇ ਵਿਧਾਇਕ ਬਣਾਇਆ ਅਤੇ ਉਸ ਤੋਂ ਬਾਅਦ ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਵੀ ਇਸੇ ਇਲਾਕੇ ਤੋਂ ਵਿਧਾਇਕ ਰਹੀ। ਇਕ ਬਹੁਤ ਲੰਮਾ ਸਮਾਂ ਕਾਂਗਰਸ ਪਾਰਟੀ ਦੇ ਰਾਜ ਤੋਂ ਬਾਅਦ 2007 ਵਿੱਚ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਬਰਾੜ ਨੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ।
ਜਿਸ ਤੋਂ ਬਾਅਦ 2012 ਤੋ 2017 ਤਕ ਇਸ ਤੇ ਦੁਬਾਰਾ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਨੋਰੰਜਨ ਕਾਲੀਆ ਦਾ ਕਬਜ਼ਾ ਰਿਹਾ, ਕਿਉਂਕਿ ਪੁਰਾਣੇ ਅਕਾਲੀ ਦਲ ਦੇ ਨੇਤਾ ਜਗਬੀਰ ਸਿੰਘ ਬਰਾੜ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਚਲੇ ਗਏ। ਉਧਰ 2017 ਵਿਚ ਇਸ ਸੀਟ ਤੇ ਕਾਂਗਰਸ ਨੇ ਜਲੰਧਰ ਵਿਧਾਨ ਸਭਾ ਹਲਕੇ ਦੇ ਹੀ ਇੱਕ ਵਾਰਡ ਤੋਂ ਪਾਰਸ਼ਦ ਰਾਜਿੰਦਰ ਬੇਰੀ ਨੂੰ ਟਿਕਟ ਦਿੱਤੀ ਅਤੇ ਰਾਜਿੰਦਰ ਬੇਰੀ ਨੇ ਅਕਾਲੀ ਦਲ ਭਾਜਪਾ ਗਠਬੰਧਨ ਦੇ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਨੂੰ ਹਟਾ ਕੇ ਇਸ ਸੀਟ ਤੇ ਫਿਰ ਇੱਕ ਵਾਰ ਕਾਂਗਰਸ ਦਾ ਪਰਚਮ ਲਹਿਰਾਇਆ। ਫਿਲਹਾਲ ਇਸ ਸੀਟ ਤੇ ਕਾਂਗਰਸ ਦਾ ਪਰਚਮ ਲਹਿਰਾ ਰਿਹਾ ਹੈ।
ਇਸ ਵਾਰ ਦੀਆਂ ਚੋਣਾਂ ਵਿੱਚ ਉਮੀਦਵਾਰ :
ਇਸ ਵਾਰ ਦੀਆਂ ਚੋਣਾਂ ਵਿੱਚ ਪੰਜਾਬ ਦੀ ਰਾਜਨੀਤੀ ਵਿਚ ਕਾਫ਼ੀ ਉਲਟਫੇਰ ਹੋਇਆ। ਇਹੀ ਕਾਰਨ ਹੈ ਕਿ ਇਸ ਵਾਰ ਕਿਸਾਨੀ ਅੰਦੋਲਨ ਦੇ ਚੱਲਦੇ ਭਾਰਤੀ ਜਨਤਾ ਪਾਰਟੀ ਤੋਂ ਅਕਾਲੀ ਦਲ ਅਲੱਗ ਹੋ ਗਿਆ ਅਤੇ ਅਕਾਲੀ ਦਲ ਨੇ ਇਸ ਸੀਟ ਉਪਰ ਭਾਜਪਾ ਤੋਂ ਅਲੱਗ ਹੋ ਕੇ ਆਪਣਾ ਉਮੀਦਵਾਰ ਖੜ੍ਹਾ ਕਰ ਦਿੱਤਾ। ਇਸ ਵੇਲੇ ਇਹ ਸੀਟ ਉੱਪਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨੋਰੰਜਨ ਕਾਲੀਆ, ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ, ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਅਰੋੜਾ ਅਤੇ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਰਾਜਿੰਦਰ ਬੇਰੀ ਚੋਣਾਂ ਲੜੇ ਹਨ।
ਜਿਨ੍ਹਾਂ ਦਾ ਭਵਿੱਖ ਇਸ ਵੇਲੇ ਇਸ ਇਲਾਕੇ ਦੇ ਵੋਟਰਾਂ ਵੱਲੋਂ ਮਸ਼ੀਨਾਂ ਵਿੱਚ ਬੰਦ ਕੀਤਾ ਗਿਆ ਹੈ। ਇਸ ਵਿਚ ਖਾਸ ਇਹ ਹੈ ਕਿ ਜਲੰਧਰ ਸੈਂਟਰਲ ਹਲਕਾ ਜੋ ਕਿ ਇਕ ਜਨਰਲ ਹਲਕਾ ਹੈ। ਇਸ ਵਿੱਚ ਅਕਾਲੀ ਦਲ ਵੱਲੋਂ ਇਕ ਐਸੀ ਉਮੀਦਵਾਰਾਂ ਨੂੰ ਉਤਾਰਿਆ ਗਿਆ ਹੈ, ਜੋ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਦੇ ਕਰਤਾਰਪੁਰ ਹਲਕੇ ਤੋਂ ਚੋਣਾਂ ਲੜ ਕੇ ਹਾਰ ਚੁੱਕੇ ਹਨ।
ਇਸ ਦੇ ਨਾਲ ਹੀ ਇਸ ਹਲਕੇ ਵਿੱਚ ਇੱਕ ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪਿਛਲੀ ਵਾਰ ਚੋਣਾਂ ਹਾਰ ਚੁੱਕੇ ਡਾ ਸੰਜੀਵ ਸ਼ਰਮਾ ਨੂੰ ਇਸ ਵਾਰ ਟਿਕਟ ਨਾ ਮਿਲਣ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਇਸ ਵਾਰ ਇਸ ਹਲਕੇ ਵਿੱਚ ਚੋਣ ਦਾ ਨਤੀਜਾ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ ...
ਇਲਾਕੇ ਦੇ ਮੁੱਖ ਮੁੱਦੇ :
ਜਲੰਧਰ ਸੈਂਟਰਲ ਵਿਧਾਨ ਸਭਾ ਹਲਕਾ ਜਿਸ ਵਿੱਚ ਵੱਡੀ ਗਿਣਤੀ ਐਸ ਸੀ ਵੋਟਾਂ ਦੀ ਹੈ। ਜਿਸ ਨੂੰ ਲੈ ਕੇ ਸ਼ਡਿਊਲ ਕਾਸਟ ਵਿਦਿਆਰਥੀ ਆਪਣੀ ਪੜ੍ਹਾਈ ਦੇ ਚੱਲਦੇ ਉਸੇ ਉਮੀਦਵਾਰ ਨੂੰ ਵੋਟ ਪਾਉਣਗੇ ਜੋ ਉਨ੍ਹਾਂ ਦੀ ਪੜ੍ਹਾਈ ਅਤੇ ਉਨ੍ਹਾਂ ਦੀ ਫੀਸ ਮੁਆਫੀ ਨੂੰ ਲੈ ਕੇ ਅੱਗੇ ਉਨ੍ਹਾਂ ਦੀ ਲੜਾਈ ਲੜੇ। ਇਸ ਦੇ ਨਾਲ ਹੀ ਇਸ ਹਲਕੇ ਵਿੱਚ ਵਿਕਾਸ ਜਿਸ ਵਿੱਚ ਸੜਕਾਂ ਸੀਵਰੇਜ ਗੰਦਗੀ ਵਰਗੇ ਮੁੱਦੇ ਵੀ ਮੁੱਖ ਨੇ।
ਪੁਰਾਣੇ ਬਾਜ਼ਾਰ ਦੇ ਨਾਲ-ਨਾਲ ਸਭ ਤੋਂ ਵੱਡਾ ਸਲੱਮ ਏਰੀਆ ਵੀ ਮੌਜੂਦ :
ਜਲੰਧਰ ਸੈਂਟਰਲ ਹਲਕੇ ਦੀ ਗੱਲ ਕਰੀਏ ਤਾਂ ਇਸ ਵਿੱਚ ਜਲੰਧਰ ਰੇਲਵੇ ਸਟੇਸ਼ਨ, ਜਲੰਧਰ ਦਾ ਬੱਸ ਸਟੈਂਡ ਦੇ ਨਾਲ ਨਾਲ ਜਲੰਧਰ ਦਾ ਸਲਮ ਏਰੀਆ ਕਾਜ਼ੀ ਮੰਡੀ ਅਤੇ ਜਲੰਧਰ ਦਾ ਸਭ ਤੋਂ ਪੁਰਾਣੇ ਰਿਹਾਇਸ਼ੀ ਇਲਾਕੇ ਦੇ ਨਾਲ ਨਾਲ ਜਲੰਧਰ ਦੇ ਸਭ ਤੋਂ ਪੁਰਾਣੇ ਬਾਜ਼ਾਰ ਸ਼ਾਮਲ ਹਨ। ਇਸ ਹਲਕੇ ਦੇ ਸਲੱਮ ਏਰੀਆ ਕਾਜ਼ੀ ਮੰਡੀ ਵਿਖੇ ਜਿੱਥੇ ਕਾਫ਼ੀ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ।
ਇਸ ਦੇ ਨਾਲ ਨਾਲ ਇਸ ਹਲਕੇ ਵਿਚ ਇਕ ਬਹੁਤ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਵੀ ਹੈ ਜੋ ਕਈ ਪੀੜ੍ਹੀਆਂ ਤੋਂ ਮਦਰਾਸ ਤੋਂ ਆ ਕੇ ਇੱਥੇ ਵਸੇ ਹੋਏ ਹਨ। ਜਲੰਧਰ ਦੇ ਕਾਜ਼ੀ ਮੰਡੀ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਇਲਾਕੇ ਵਿੱਚ ਕਾਂਗਰਸ ਵੱਲੋਂ ਕੰਮ ਕਰਵਾਏ ਗਏ ਹਨ ਪਰ ਇਸ ਦੇ ਲਾਭ ਉਹ ਇਹੀ ਕਹਿੰਦੇ ਹਨ ਕਿ ਕਾਂਗਰਸ ਸਰਕਾਰ ਦੇ ਦੌਰਾਨ ਅਲੱਗ ਅਲੱਗ ਮਹਿਕਮਿਆਂ ਦੇ ਲੋਕਾਂ ਵੱਲੋਂ ਇਸ ਹਲਕੇ ਨੂੰ ਅਣਗੌਲ੍ਹਿਆ ਕੀਤਾ ਗਿਆ ਹੈ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਹੀ ਟੱਕਰ ਚੱਲ ਰਹੀ ਹੈ। ਲੋਕਾਂ ਮੁਤਾਬਕ ਇੰਦਰਾ ਗਾਂਧੀ ਦੇ ਸਮੇਂ ਤੋਂ ਲੈ ਕੇ ਹੁਣ ਤਕ ਸਭ ਤੋਂ ਜ਼ਿਆਦਾ ਕੰਮ ਕਾਂਗਰਸ ਨੇ ਕਰਵਾਇਆ ਹੈ ਇਸ ਲਈ ਕਾਂਗਰਸ ਤੂੰ ਕਦੀ ਇਹ ਲੋਕ ਭੁੱਲ ਨਹੀਂ ਸਕਦੇ। ਇਕ ਪਾਸੇ ਇਹ ਲੋਕ ਪੱਕੇ ਤੌਰ ਤੇ ਕਾਂਗਰਸ ਨਾਲ ਖੜ੍ਹੇ ਹੋਣ ਦਾ ਦਾਅਵਾ ਤਾਂ ਕਰਦੇ ਨੇ ਪਰ ਉੱਧਰ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਦੀ ਸਿੱਧੀ ਟੱਕਰ ਇਸ ਵਾਰ ਇਸ ਇਲਾਕੇ ਵਿੱਚ ਆਮ ਆਦਮੀ ਪਾਰਟੀ ਨਾਲ ਹੈ।
ਹਾਲਾਂਕਿ ਕਾਜ਼ੀ ਮੰਡੀ ਦੇ ਇਸ ਇਲਾਕੇ ਵਿੱਚ ਲੋਕ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਨਾਮ ਲੈਂਦੇ ਹੋਏ ਨਜ਼ਰ ਨਹੀਂ ਆਉਂਦੇ। ਜ਼ਿਕਰਯੋਗ ਹੈ ਕਿ ਕਾਜ਼ੀ ਮੰਡੀ ਦਾ ਇਹ ਇਲਾਕਾ ਉਨ੍ਹਾਂ ਲੋਕਾਂ ਦਾ ਇਲਾਕਾ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਅਲੱਗ ਅਲੱਗ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਦਾ ਪਾ ਰਹੇ ਨੇ ਪਰ ਇਸ ਇਲਾਕੇ ਵਿੱਚ ਜੇ ਵਿਕਾਸ ਦੀ ਗੱਲ ਕਰੀਏ ਤਾਂ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ।
ਜਲੰਧਰ ਦਾ ਸਭ ਤੋਂ ਪੁਰਾਣਾ ਰਿਹਾਇਸ਼ੀ ਅਤੇ ਸਭ ਤੋਂ ਪੁਰਾਣਾ ਬਾਜ਼ਾਰ ਵੀ ਸ਼ਾਮਲ :
ਉਧਰ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦਾ ਸਭ ਤੋਂ ਵੱਡਾ ਇਲਾਕਾ ਸ਼ਹਿਰੀ ਇਲਾਕਾ ਹੈ ਜਿਸ ਵਿੱਚ ਸਾਰੇ ਵੱਡੇ ਤੇ ਪੁਰਾਣੇ ਬਾਜ਼ਾਰ, ਸ਼ਹਿਰ ਦੇ ਸਭ ਤੋਂ ਪੁਰਾਣੇ ਮੁਹੱਲੇ ਅਤੇ ਸੈਂਟਰਲ ਏਰੀਏ ਦੇ ਬਾਹਰਲੇ ਹਿੱਸਿਆਂ ਵਿੱਚ ਵਸੀਆਂ ਨਵੀਆਂ ਕਲੋਨੀਆਂ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਦੇ ਲੋਕ ਪਿਛਲੇ ਪੰਜ ਸਾਲ ਦੌਰਾਨ ਇਸ ਇਲਾਕੇ ਵਿੱਚ ਵਿਧਾਇਕ ਦੇ ਤੌਰ ਤੇ ਕੰਮ ਕਰ ਰਹੇ ਰਾਜਿੰਦਰ ਬੇਰੀ ਤੋਂ ਖਾਸੇ ਨਾਰਾਜ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਰਾਜਿੰਦਰ ਬੇਰੀ ਨੂੰ ਕਾਂਗਰਸ ਦੇ ਉਮੀਦਵਾਰ ਦੇ ਤੌਰ ਤੇ ਲੋਕਾਂ ਨੇ ਜਿਤਾ ਤਾਂ ਦਿੱਤਾ ਸੀ ਪਰ ਰਾਜਿੰਦਰ ਬੇਰੀ ਜਿੱਤਣ ਤੋਂ ਬਾਅਦ ਇਲਾਕੇ ਵਿੱਚ ਕਿਤੇ ਨਜ਼ਰ ਨਹੀਂ ਆਏ।
ਇਨ੍ਹਾਂ ਲੋਕਾਂ ਮੁਤਾਬਕ ਇਲਾਕੇ ਵਿੱਚ ਵਿਕਾਸ ਦੇ ਨਾਮ ਤੇ ਇੱਕ ਵੀ ਕੰਮ ਨਹੀਂ ਹੋਇਆ। ਹਾਲਾਤ ਇਹ ਹਨ ਕਿ ਅਕਾਲੀ ਦਲ ਭਾਜਪਾ ਦੇ ਦਸ ਸਾਲ ਦੇ ਸ਼ਾਸਨ ਦੌਰਾਨ ਜਿਹੜੀਆਂ ਸੜਕਾਂ ਬਣੀਆਂ ਸੀ, ਉਨ੍ਹਾਂ ਨੂੰ ਵੀ ਪੁੱਟ ਦਿੱਤਾ ਗਿਆ ਹੈ। ਕਈ ਇਲਾਕਿਆਂ ਵਿੱਚ ਤਾਂ ਸੜਕਾਂ ਬਣਨ ਤੋਂ ਬਾਅਦ ਫਿਰ ਉਸ ਨੂੰ ਦੁਬਾਰਾ ਪੁੱਟ ਕੇ ਖ਼ਰਾਬ ਕਰ ਦਿੱਤਾ ਗਿਆ ਕਿਉਂਕਿ ਬਿਨਾਂ ਪਲਾਨਿੰਗ ਤੋਂ ਬਣੀਆਂ ਇਨ੍ਹਾਂ ਸੜਕਾਂ ਦੇ ਥੱਲੇ ਸੀਵਰੇਜ ਨਹੀਂ ਪਾਇਆ ਗਿਆ ਸੀ।
ਜਲੰਧਰ ਸੈਂਟਰਲ ਹਲਕੇ ਦੇਸ਼ ਦੇ ਲੋਕ ਇੱਥੋਂ ਦੇ ਕਾਂਗਰਸੀ ਵਿਧਾਇਕ ਤੋਂ ਅਤੇ ਕਾਂਗਰਸ ਤੋਂ ਖਾਸੇ ਨਾਰਾਜ਼ ਹਨ। ਜਿਸ ਦਾ ਖਾਮਿਆਜ਼ਾ ਇਸ ਵਾਰ ਕਾਂਗਰਸ ਦੇ ਉਮੀਦਵਾਰ ਨੂੰ ਭੁਗਤਣਾ ਪੈ ਸਕਦਾ ਹੈ। ਉਧਰ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਇਲਾਕੇ ਦੇ ਹਰ ਬੰਦੇ ਨੂੰ ਪਤਾ ਹੈ ਕਿ ਉਹ ਪਹਿਲ ਦੇ ਕੇ ਟਿਕਟ ਲੈ ਕੇ ਚੋਣ ਲੜਨ ਲਈ ਆਇਆ ਹੈ ਅਤੇ ਅਕਾਲੀ ਦਲ ਇਸ ਇਲਾਕੇ ਵਿੱਚ ਕੋਈ ਵਜੂਦ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਅਕਾਲੀ ਦਲ ਭਾਜਪਾ ਇਕੱਠੇ ਚੋਣ ਲੜਦੇ ਸੀ ਮਾਂ ਅਤੇ ਉਸ ਦਾ ਪੂਰਾ ਆਧਾਰ ਭਾਰਤੀ ਜਨਤਾ ਪਾਰਟੀ ਵੱਲੋਂ ਬਣਾਇਆ ਗਿਆ ਸੀ।
ਕਾਂਗਰਸ ਜਾਂ ਭਾਜਪਾ ਦਾ ਬਣ ਸਕਦਾ ਹੈ ਵਿਧਾਇਕ:
ਫਿਲਹਾਲ ਵੀਹ ਫਰਵਰੀ ਨੂੰ ਵੋਟਾਂ ਪੈ ਚੁੱਕੀਆਂ ਨੇ ਅਤੇ ਹੋਣ ਦਸ ਵਾਪਸ ਦਾ ਇੰਤਜ਼ਾਰ ਹੈ ਹਕੀਕਤ ਦੱਸ ਮਾਰਚ ਆਵੇ ਤੇ ਲੋਕ ਆਪਣੀਆਂ ਪਾਈਆਂ ਹੋਈਆਂ ਵੋਟਾਂ ਦਾ ਭਤੀਜਾ ਦੇਖ ਸਕਣ। ਪਰ ਜੋ ਰਾਜਨੀਤੀ ਇਸ ਇਲਾਕੇ ਵਿੱਚ ਸਾਨੂੰ ਦੇਖਣ ਨੂੰ ਮਿਲੀ ਹੈ ਉਸ ਨਾਲ ਸਾਫ ਹੈ ਕਿ ਇਲਾਕੇ ਵਿੱਚ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਜਿੰਦਰ ਬੇਰੀ ਅੱਗੇ ਨਜ਼ਰ ਆ ਰਹੇ ਹਨ।
ਇਸ ਤੋਂ ਇਲਾਵਾ ਜਾਂ ਫਿਰ ਇਸ ਇਲਾਕੇ ਤੋਂ ਪੂਰਵ ਵਿਧਾਇਕ ਅਤੇ ਅਕਾਲੀ ਭਾਜਪਾ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਹਿ ਚੁੱਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਵੀ ਰਾਜਿੰਦਰ ਬੇਰੀ ਨੂੰ ਪੂਰੀ ਟੱਕਰ ਦੇ ਰਹੇ ਹਨ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਨ੍ਹਾਂ ਦੋਨਾਂ ਵਿੱਚੋਂ ਕਿਹੜਾ ਦੱਸ ਮਾਰਚ ਨੂੰ ਬਾਜੀ ਮਾਰਦਾ ਹੈ।
ਇਹ ਵੀ ਪੜ੍ਹੋ:ਏਅਰ ਇੰਡੀਆ ਦਾ ਜਹਾਜ਼ 250 ਭਾਰਤੀਆਂ ਨੂੰ ਲੈ ਕੇ ਬੁਖਾਰੇਸਟ ਤੋਂ ਰਵਾਨਾ, ਰਾਤ ਤੱਕ ਪਹੁੰਚੇਗਾ ਮੁੰਬਈ