ਜਲੰਧਰ: ਪੰਜਾਬ ਵਿੱਚ ਪੀਐਸਪੀਸੀਐੱਲ ਲਈ ਇਕ ਨਵਾਂ ਚੈਲੇਂਜ ਖੜ੍ਹਾ ਹੋ ਗਿਆ ਹੈ। ਪਹਿਲੇ ਚੰਨੀ ਸਰਕਾਰ ਸਮੇਂ ਬਿਜਲੀ ਦੀਆਂ ਦਰਾਂ ਨੂੰ ਘਰੇਲੂ ਉਪਭੋਗਤਾਵਾਂ ਲਈ ਸੱਤ ਕਿਲੋਵਾਟ ਤੱਕ ਤਿੰਨ ਰੁਪਏ ਘਟਾ ਕੇ ਸਰਕਾਰ ਨੇ ਲੋਕਾਂ ਨੂੰ ਫਾਇਦਾ ਦਿੱਤਾ। ਜਿਸ ਦੀ ਸਬਸਿਡੀ ਲਈ ਪੰਜਾਬ ਸਰਕਾਰ ਨੂੰ ਪੀਐੱਸਪੀਸੀਐੱਲ ਨੂੰ 3316 ਕਰੋੜ ਦਾ ਭੁਗਤਾਨ ਕਰਨਾ ਪਿਆ, ਹੁਣ ਪੀਐੱਸਪੀਸੀਐੱਲ ਲਈ ਇਕ ਹੋਰ ਪਰੇਸ਼ਾਨੀ ਖੜ੍ਹੀ ਹੋ ਗਈ ਹੈ ਜਦੋ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ 300 ਯੂਨਿਟਾਂ ਬਿਜਲੀ ਮੁਫਤ ਦੇਣ ਦਾ ਵਾਅਦਾ ਕੀਤਾ ਗਿਆ ਹੇ।
ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਕਰੀਬ 77 ਲੱਖ ਉਪਭੋਗਤਾਵਾਂ ਨੂੰ ਘਰੇਲੂ ਉਪਯੋਗ ਲਈ 300 ਯੂਨਿਟਾਂ ਬਿਜਲੀ ਮੁਫਤ ਦਿੱਤੀਆਂ ਜਾਣ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਨਾਲ ਸਰਕਾਰ ’ਤੇ 2500 ਕਰੋੜ ਦਾ ਵਾਧੂ ਬੋਝ ਪਵੇਗਾ।
ਸਰਕਾਰ ਵੱਲ ਨੂੰ ਪਹਿਲਾਂ ਹੀ ਪੀਐੱਸਪੀਸੀਐੱਲ ਦਾ ਹਜ਼ਾਰਾਂ ਕਰੋੜ ਬਕਾਇਆ
ਜਾਣਕਾਰੀ ਮੁਤਾਬਕ ਵਿੱਤੀ ਸਾਲ 2021-22 ਪੀਐੱਸਪੀਸੀਐੱਲ ਦਾ ਪੰਜਾਬ ਵੱਲ ਅੱਠ ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹਾਲੇ ਵੀ ਖੜ੍ਹਾ ਹੈ ਅਤੇ ਜੇਕਰ ਇਸ ਵਿੱਚ ਵਿੱਤੀ ਸਾਲ 2022-23 ਵਿੱਚ ਦੇਣ ਵਾਲੀ ਸਬਸਿਡੀ ਨੂੰ ਗਿਣਿਆ ਜਾਵੇ ਤਾਂ ਇਸ ਦਾ ਬਕਾਇਆ ਕਰੀਬ 24 ਹਜ਼ਾਰ ਕਰੋੜ ਬਣ ਜਾਂਦਾ ਹੈ।
ਸਰਕਾਰੀ ਮਹਿਕਮੇ ਦਾ ਵੀ ਬਕਾਇਆ ਬਾਕੀ
ਇਹੀ ਨਹੀਂ ਪੰਜਾਬ ਦੇ ਕਈ ਵੱਖ-ਵੱਖ ਸਰਕਾਰੀ ਮਹਿਕਮਿਆਂ ਵੱਲੋਂ ਵੀ ਪੀਐੱਸਪੀਸੀਐਲ ਦਾ ਕਰੀਬ ਦੋ ਹਜ਼ਾਰ ਰੁਪਿਆ ਬਕਾਇਆ ਦਿੱਤਾ ਜਾਣਾ ਹੈ। ਚੰਨੀ ਸਰਕਾਰ ਤੋਂ ਪਹਿਲੇ ਪੰਜਾਬ ਦੇ ਲੋਕਾਂ ਨੂੰ ਨਾ ਤਾਂ ਬਿਜਲੀ ਸਸਤੀ ਮਿਲਦੀ ਸੀ ਅਤੇ ਨਾ ਹੀ ਯੂਨਿਟਾਂ ਮੁਫਤ ਮਿਲਦੀਆਂ ਸਨ। ਇਹ ਸਕੀਮ ਸਿਰਫ਼ ਦਲਿਤ ਲੋਕਾਂ ਲਈ ਹੀ ਮੁਹੱਈਆ ਕਰਵਾਈ ਗਈ ਸੀ। ਪਰ ਹੁਣ ਪੰਜਾਬ ਵਿੱਚ ਹਰ ਘਰ ਨੂੰ 300 ਯੂਨਿਟ ਫ੍ਰੀ ਅਤੇ ਸਸਤੀ ਬਿਜਲੀ ਦਾ ਬੋਝ ਸਿੱਧਾ ਸਰਕਾਰ ’ਤੇ ਪੈਣ ਵਾਲਾ ਹੈ ਅਤੇ ਇਸ ਦਾ ਅਸਰ ਪੀਐੱਸਪੀਸੀਐਲ ’ਤੇ ਵੀ ਬਰਾਬਰ ਪਵੇਗਾ।
ਪੀਐੱਸਪੀਸੀਐੱਲ ਨੇ ਬਿਲਿੰਗ ਲਈ ਬਦਲੀ ਆਪਣੀ ਕੰਪਨੀ
ਦੂਜੇ ਪਾਸੇ ਪੀਐੱਸਪੀਸੀਐੱਲ ਪਹਿਲੇ ਹੀ ਆਪਣੀ ਢਿੱਲੀ ਰਿਕਵਰੀ ਅਤੇ ਸਮੇਂ ’ਤੇ ਬਿੱਲ ਨਾ ਪਹੁੰਚਣ ਦੀ ਸ਼ਿਕਾਇਤ ਤੋਂ ਬਾਅਦ ਇੱਕ ਅਪ੍ਰੈਲ ਨੂੰ ਆਪਣੀ ਉਸ ਕੰਪਨੀ ਨੂੰ ਬਦਲਣ ਜਾ ਰਹੀ ਹੈ ਜੋ ਕੰਪਨੀ ਉਨ੍ਹਾਂ ਲਈ ਲੋਕਾਂ ਨੂੰ ਬਿੱਲ ਪਹੁੰਚਾਉਂਦੀ ਸੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਵਿੱਚ ਪੀਐੱਸਪੀਸੀਐੱਲ ਆਪਣੇ ਘਾਟੇ ਤੋਂ ਬਚਣ ਲਈ ਬਿਜਲੀ ਚੋਰੀ ਨੂੰ ਰੋਕੇ ਅਤੇ ਆਪਣੀ ਰਿਕਵਰੀ ਵਿੱਚ ਤੇਜ਼ੀ ਲਿਆਵੇ ਤਾਂ ਕਿ ਘੱਟ ਤੋਂ ਘੱਟ ਉਸ ਘਾਟੇ ਤੋਂ ਬਚਿਆ ਜਾ ਸਕੇ ਜੋ ਉਨ੍ਹਾਂ ਦੀ ਆਪਣੀ ਅਣਗਹਿਲੀ ਕਰਕੇ ਹੁੰਦਾ ਹੈ।
ਪੰਜਾਬ ਸਰਕਾਰ ਕਿਵੇਂ ਕਰੇਗੀ ਭਰਪਾਈ
ਪੰਜਾਬ ਸਰਕਾਰ ਜੋ ਪਹਿਲੇ ਹੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਪੀਐੱਸਪੀਸੀਐੱਲ ਦਾ ਇਹ ਬਕਾਇਆ ਕਦੋਂ ਤੱਕ ਕਲੀਅਰ ਕਰ ਪਾਉਂਦੀ ਹੈ। ਕਿਉਂਕਿ ਇਕ ਪਾਸੇ ਸਰਕਾਰ ਨੇ ਇਹ ਬਕਾਇਆ ਕਲੀਅਰ ਕਰਨਾ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ 300 ਯੂਨਿਟਾਂ ਮੁਫ਼ਤ ਬਿਜਲੀ ਵੀ ਮੁਹੱਈਆ ਕਰਵਾਉਣੀ ਹੈ। ਉਸ ਤੋਂ ਇਲਾਵਾ ਸਸਤੀ ਬਿਜਲੀ ਤੋਂ ਪੀਐੱਸਪੀਸੀਐਲ ਕਿਵੇਂ ਆਪਣੇ ਘਾਟੇ ਤੋਂ ਬਚਦਾ ਹੈ।
ਇਹ ਵੀ ਪੜੋ: ਸੀਐੱਮ ਮਾਨ ਵੱਲੋਂ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸਰਕਾਰੀ ਛੁੱਟੀ ਦਾ ਐਲਾਨ