ਹੋਸ਼ਿਆਰਪੁਰ: ਲੋਕਾਂ ਲਈ ਇਨਸਾਫ਼ ਦਾ ਜ਼ਰੀਆ ਬਣ ਕੇ ਆਈ ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਚੰਗਰਾ ਦੀ ਪੰਚਾਇਤ ਪਿਛਲੇ ਪੰਜ ਮਹੀਨੇ ਤੋਂ ਇਨਸਾਫ ਲਈ ਭਟਕ ਰਹੀ ਹੈ, ਪੰਚਾਇਤ ਦਾ ਕਹਿਣਾ ਹੈ ਕਿ ਊਨ੍ਹਾਂ ਨੂੰ ਪਿੰਡ ਦਾ ਕਾਰਜ ਨਹੀਂ ਦਿੱਤਾ ਗਿਆ ਜਿਸ ਲਈ ਪੰਚਾਇਤ ਪਿਛਲੇ ਪੰਜ ਮਹੀਨਿਆਂ ਤੋਂ ਸਰਕਾਰੀ ਅਦਾਰੇ ਦੇ ਚੱਕਰ ਕੱਟ ਰਹੀ ਹੈ।
ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਪਿਛਲੇ ਸਰਪੰਚ ਨੇ ਪਿੰਡ ਵਿੱਚ ਕੋਈ ਵਿਕਾਸ ਨਹੀਂ ਕਰਵਾਇਆ ਜਦਕਿ ਪਿੰਡ ਨੂੰ ਲੱਖਾਂ ਦੀਆਂ ਗਰਾਂਟਾਂ ਆਈਆਂ ਹਨ, ਜਿਸ ਵਿੱਚ ਇੱਕ ਵੱਡਾ ਘਪਲਾ ਕੀਤਾ ਗਿਆ। ਨਵੇਂ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਵਾਸੀ ਪਿੰਡ ਦੇ ਕੰਮਾਂ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ। ਸੈਕਟਰੀ ਵੱਲੋਂ ਪਿੰਡ ਦੇ ਕੰਮਾਂ ਦੀ ਗ੍ਰਾਂਟ ਜਾਰੀ ਵੀ ਕੀਤੀ ਗਈ ਹੈ ਪਰ ਜਿਹੜਾ ਖਾਤਾ ਉਨ੍ਹਾਂ ਨੂੰ ਦਿੱਤਾ ਗਿਆ ਹੈ ਉਹ ਖਾਲੀ ਹੈ।
ਇਸ ਪੂਰੇ ਮਾਮਲੇ ਬਾਰੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਸਾਹਮਣੇ ਹਾਲ ਹੀ ਵਿੱਚ ਆਇਆ ਹੈ। ਉਨ੍ਹਾਂ ਪੰਚਾਇਤ ਅਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਜਦ ਕਿ ਸਰਪੰਚ ਵੱਲੋਂ ਆਪਣੇ ਸਮੇਂ ਦੌਰਾਨ ਕੀਤੇ ਕੰਮ ਦੇ ਹਿਸਾਬ ਦੀ ਐਨਓਸੀ ਕਿਸ ਤਰਾਂ ਦਿੱਤੀ ਗਈ ਅਤੇ ਚੋਣਾਂ ਕਿਸ ਤਰ੍ਹਾਂ ਲੜੀਆਂ ਹਨ, ਇਹ ਜਾਂਚ ਦਾ ਵਿਸ਼ਾ ਹੈ।