ਹੁਸ਼ਿਆਰਪੁਰ : ਸਰਕਾਰੀ ਸੀਨੀਅਰ ਸਮਾਰਟ ਸਕੂਲ ਪਿੰਡ ਜੇਜੋਂ ਦੁਆਬਾ ਵਿਖੇ ਉਸ ਵੇਲੇ ਮਹੋਲ ਗਰਮਾ ਗਿਆ ਜਦੋਂ ਸਕੂਲ ਦੇ ਦੋ ਅਧਿਆਪਕਾਂ ਅਮਰਜੀਤ ਸਿੰਘ ਅਤੇ ਹਰੀਸ਼ ਵੱਲੋਂ ਇੱਕ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਸਕੂਲ ਕੜਾ ਅਤੇ ਸ੍ਰੀ ਸਾਹਿਬ ਪਾਉਣ ਤੋਂ ਰੋਕਿਆ ਗਿਆ।
ਇਸ ਦੌਰਾਨ ਲੋਕਾਂ ਨੇ ਇਸ ਮਾਮਲੇ ਦਾ ਵਿਰੋਧ ਕੀਤਾ ਅਤੇ ਰੋਸ ਵਿੱਚ ਆਏ ਸਿੱਖ ਭਾਈਚਾਰੇ ਵੱਲੋਂ ਇਸ ਮੰਦਭਾਗੀ ਘਟਨਾ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਇਸ ਸਕੂਲ ’ਚ ਗੁਰਪ੍ਰੀਤ ਸਿੰਘ ਪੁੱਤਰ ਸੁਭਾਸ਼ ਚੰਦ ਵਾਸੀ ਜੇਜੋਂ ਨਾਮ ਦਾ ਵਿਦਿਆਰਥੀ ਜੋ ਕਿ ਦੱਸਵੀਂ ਜਮਾਤ ’ਚ ਪੜ੍ਹਦਾ ਹੈ, ਜੋ ਕਿ ਅੰਮ੍ਰਿਤਧਾਰੀ ਹੈ ਅਤੇ ਗੁਰੂ ਮਰਿਯਾਦਾ ਅਨੁਸਾਰ ਪੰਜ ਕਕਾਰ ਪਾ ਕੇ ਸਿੱਖੀ ਸਰੂਪ ’ਚ ਸਕੂਲ ਆਉਂਦਾ ਹੈ ਇਸ ਕਰ ਕੇ ਸਕੂਲ ਦੇ ਤਿੰਨ ਅਧਿਆਪਕਾਂ ਵੱਲੋਂ ਉਸ ਨੂੰ ਕੰਕਾਰ ਪਾਉਣ ਤੋਂ ਰੋਕਿਆ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਇਹ ਕਦਮ ਚੁੱਕਣ ਪਿਆ।
ਉਨ੍ਹਾਂ ਅੱਗੇ ਦੱਸਿਆ ਸਿੱਖ ਧਰਮ ਸਾਰੇ ਧਰਮ ਦਾ ਸਤਿਕਾਰ ਕਰਦਾ ਹੈ ਪਰ ਜਦੋਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਸਿੱਖ ਧਰਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੇ ਇਸ ਵਿਦਿਆਰਥੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਇਹ ਕਕਾਰ ਨਹੀਂ ਲਾਉਣੇ ਤਾਂ ਕਿਸੇ ਹੋਰ ਸਕੂਲ ਦਾਖਲਾ ਹੋ ਜਾਓ। ਸਿੱਖੀ ਭਾਈਚਾਰੇ ਦੇ ਪ੍ਰਮੁੱਖ ਸਖਸ਼ੀਅਤਾਂ ਅਤੇ ਸਕੂਲ ਪ੍ਰਬੰਧਕਾਂ ਦੌਰਾਨ ਚੱਲੀ ਢਾਈ ਘੰਟੇ ਦੇ ਕਰੀਬ ਬਹਿਸਬਾਜ਼ੀ ਵਿੱਚ ਆਖਰਕਾਰ ਸਕੂਲ ਦੇ ਪ੍ਰਿੰਸੀਪਲ ਸਤਪਾਲ ਸੈਣੀ ਸਮੇਤ ਦੋ ਅਧਿਆਪਕਾਂ ਵਲੋਂ ਮਾਫੀ ਮੰਗ ਕੇ ਖਹਿੜਾ ਛੁਡਾਇਆ।
ਇਹ ਵੀ ਪੜ੍ਹੋ : CM ਮਾਨ ਦੀ ਜਥੇਦਾਰ ਨੂੰ ਨਸੀਹਤ, ਕਿਹਾ- "ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ.. "