ਹੁਸ਼ਿਆਰਪੁਰ: ਪੰਜਾਬ ਦੀਆਂ ਜ਼ਿਮਨੀ ਚੋਂਣਾਂ ਦੀ ਵੋਟਿੰਜਗ ਲਈ ਕੁਝ ਦਿਨ ਬਾਕੀ ਰਹਿ ਗਏ ਹਨ। ਸਾਰੀਆਂ ਪਾਰਟੀਆਂ ਇਹ ਜ਼ਿਮਨੀ ਚੋਣਾਂ ਜਿੱਤਣ ਲਈ ਅੱਢੀ ਚੋਟੀ ਦਾ ਜੋਰ ਲਾ ਰਹੀਆਂ ਹਨ। ਉੱਥੇ ਹੀ ਵਿਧਾਨ ਸਭਾ ਹਲਕਾ ਮੁਕੇਰੀਆਂ ਅਤੇ ਫ਼ਗਵਾੜਾ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਗੁਰਦਾਸਪੁਰ ਤੋਂ ਸੰਸਦ ਅਤੇ ਫਿਲਮ ਅਦਾਕਾਰ ਸੰਨੀ ਦਿਓਲ ਨੇ ਰੋਡ ਸ਼ੋਅ ਕੱਢਿਆ।
ਸੰਨੀ ਦਿਉਲ ਨੇ ਮੁਕੇਰੀਆਂ ਰੋਡ ਸ਼ੌਅ ਵਿਚ ਲੋਕਾਂ ਨੂੰ ਜੰਗੀ ਲਾਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਫ਼ਗਵਾੜਾ ਵਿੱਚ ਰਾਜੇਸ਼ ਬਾਘਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਫ਼ਗਵਾੜਾ ਵਿੱਚ ਸੰਨੀ ਦਿਓਲ ਨੇ ਹਰਗੋਬਿਦ ਨਗਰ ਤੋਂ ਇਕ ਰੋਡ ਸ਼ੋਅ ਰੈਲੀ ਦਾ ਆਜੋਜਨ ਕੀਤਾ ਜਿਹੜੀ ਰੈਲੀ ਸੇਂਟਰਲ ਟੋਨ, ਪੁਰਾਣੀ ਦਾਨਾ ਮੰਡੀ,ਗਊਸ਼ਾਲਾ ਬਜ਼ਾਰ ਤੋਂ ਹੁੰਦੀ ਹੋਈ ਰੇਲਵੇ ਰੋਡ 'ਤੇ ਖ਼ਤਮ ਹੋਈ।
ਇਸ ਰੈਲੀ ਦੇ ਵਿਚ ਫ਼ਗਵਾੜਾ ਭਾਜਪਾ ਦੇ ਸਮਰਥਨ ਵਿਚ ਲੋਕਾਂ ਦੀ ਭੀੜ ਬਹੁਤ ਹੀ ਘੱਟ ਮਾਤਰਾ ਵਿਚ ਦੇਖਣ ਨੂੰ ਮਿਲੀ। ਜਿਸ ਦੇ ਚਲਦੇ ਭਾਜਪਾ ਦੀ ਕਾਫੀ ਸਮੇਂ ਤੋਂ ਪੁਰਾਣੀ ਗੁਟ ਬਾਜੀ ਦਾ ਅਸਰ ਦੇਖਣ ਨੂੰ ਮਿਲਿਆ।
ਇਹ ਵੀ ਪੜੋ:ਮਾਨਸਾ: ਕਸ਼ਮੀਰ ਤੋਂ ਆਏ ਸੇਬਾਂ ਉੱਤੇ ਲਿਖੇ ਮਿਲੇ ਪਾਕਿਸਤਾਨ ਦੇ ਸਲੋਗਨ
ਦੱਸ ਦਈਏ ਕਿ ਇਸ ਗੁਟਬਾਜ਼ੀ ਦੇ ਚਲਦੇ ਭਾਜਪਾ ਦੇ ਕਈ ਦਿਗਜ ਅਤੇ ਨੌਜਵਾਨ ਨੇਤਾ ਰੈਲੀ ਦੇ ਵਿਚ ਨਜ਼ਰ ਨਹੀਂ ਆਏ।
ਭਾਜਪਾ ਦੋਨਾਂ ਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ। ਫ਼ਗਵਾੜਾ ਸੀਟ 'ਤੇ ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦਾ ਹੀ ਕਬਜ਼ਾ ਰਿਹਾ ਹੈ।