ਹੁਸ਼ਿਆਰਪੁਰ : ਸ਼ਹਿਰ ਦੇ ਫਗਵਾੜਾ ਰੋਡ 'ਤੇ ਇੱਕ ਟਿੱਪਰ ਅਤੇ ਫੋਰਵ੍ਹੀਲਰ ਵਿਚਾਲੇ ਟੱਕਰ ਹੋਣ ਦੀ ਖ਼ਬਰ ਹੈ। ਇਸ ਸੜਕ ਹਾਦਸੇ 'ਚ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਜਾਣਕਾਰੀ ਮੁਤਾਬਕ ਦੇਰ ਰਾਤ ਫਗਵਾੜਾ ਤੋਂ ਆ ਰਹੇ ਇੱਕ ਦੁੱਧ ਵਾਲੇ ਫੋਰਵ੍ਹੀਲਰ ਦੀ ਟਿੱਪਰ ਨਾਲ ਭਿਆਨਕ ਟੱਕਰ ਹੋ ਗਈ। ਇਸ ਫੋਰਵ੍ਹੀਲਰ 3 ਲੋਕ ਸਵਾਰ ਸਨ। ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕੀਤੀ।
ਹੋਰ ਪੜ੍ਹੋ : ਲੁਧਿਆਣਾ ਤੋਂ ਮਨਾਲੀ ਘੁੰਮਣ ਗਏ ਹੋਏ ਹਾਦਸੇ ਦਾ ਸ਼ਿਕਾਰ, 4 ਜ਼ਖ਼ਮੀ 1 ਲਾਪਤਾ
ਪੁਲਿਸ ਮੁਤਾਬਕ ਟੱਕਰ ਇਨ੍ਹੀਂ ਕੁ ਭਿਆਨਕ ਸੀ ਕਿ ਇਸ 'ਚ ਦੁੱਧ ਵਾਲੇ ਫੋਰਵ੍ਹੀਲਰ 'ਚ ਸਵਾਰ 3 ਲੋਕਾਂ ਸਣੇ ਟਿੱਪਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਚਾਰੇ ਮ੍ਰਿਤਕ ਲੁਧਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਵਸਨੀਕ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।