ਹੁਸ਼ਿਆਰਪੁਰ: ਪੰਜ ਰਾਫੇਲ ਜਹਾਜ਼ ਅੰਬਾਲਾ ਏਅਰਫੋਰਸ ਬੇਸ ਪਹੁੰਚ ਚੁੱਕੇ ਹਨ। ਰਾਫੇਲ ਜਹਾਜ਼ਾਂ ਦੇ ਸਵਾਗਤ ਲਈ ਏਅਰ ਫੋਰਸ ਮੁਖੀ ਆਰਕੇਐਸ ਭਦੌਰੀਆ ਅੰਬਾਲਾ ਬੇਸ ਉੱਤੇ ਮੌਜੂਦ ਰਹੇ ਅਤੇ ਇੱਕ ਰਸਮੀ ਸਮਾਰੋਹ ਵਿੱਚ ਇਨ੍ਹਾਂ ਜਹਾਜ਼ਾਂ ਦਾ ਸਵਾਗਤ ਕੀਤਾ ਜਾਵੇਗਾ।
ਰਾਫੇਲ ਜਹਾਜ਼ਾਂ ਦੇ ਪਹੁੰਚਦੇ ਦੀ ਭਾਰਤ ਭਰ 'ਚ ਇਸ ਦਾ ਜ਼ਸ਼ਨ ਮਨਾਇਆ ਜਾ ਰਿਹਾ ਹੈ। ਲੋਕਾਂ ਨੇ ਭੰਗੜੇ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਹੁਸ਼ਿਆਰਪੁਰ ਤੋਂ ਯੂਥ ਸਿਟੀ ਕੌਂਸਲ ਦੇ ਪੰਜਾਬ ਪ੍ਰਧਾਨ ਡਾ. ਰਮਨ ਘਈ ਨੇ ਕਿਹਾ ਕਿ ਰਾਫੇਲ ਜਹਾਜ਼ ਦੇ ਆਉਣ ਨਾਲ ਦੁਸ਼ਮਣ ਦੇਸ਼ਾਂ ਅੱਗੇ ਭਾਰਤ ਦੀ ਸਥਿਤੀ ਮਜਬੂਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਭਾਰਤ ਨੂੰ ਪਿੱਛੇ ਧੱਕਿਆ ਹੈ ਜਦੋਂ ਕਿ ਮੋਦੀ ਸਰਕਾਰ ਬੀਤੇ 6 ਸਾਲ ਤੋਂ ਦੇਸ਼ ਪ੍ਰਤੀ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਫਰਾਂਸ ਤੋਂ ਆਏ ਇਹ ਲੜਾਕੂ ਜਹਾਜ਼ ਮੰਗਲਵਾਰ ਰਾਤ ਸੰਯੁਕਤ ਅਰਬ ਅਮੀਰਾਤ ਵਿੱਚ ਰੁਕੇ ਸਨ। ਇਨ੍ਹਾਂ ਜਹਾਜ਼ਾਂ ਨੂੰ 17 ਗੋਲਡਨ ਏਰੋ ਸਕੁਆਡਰਨ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਵਿੱਚ ਪਾਇਲਟ ਫਰਾਂਸ ਤੋਂ ਭਾਰਤ ਲੈ ਕੇ ਆਏ ਹਨ। ਇਨ੍ਹਾਂ ਨਾਲ 2 ਸੁਖੋਈ 30 MKIS ਜਹਾਜ਼ ਵੀ ਆਏ ਹਨ। ਵਾਟਰ ਗੰਨ ਸੈਲੂਟ ਨਾਲ ਇਨ੍ਹਾਂ ਦਾ ਸਵਾਗਤ ਕੀਤਾ ਗਿਆ।