ਹੁਸ਼ਿਆਰਪੁਰ: ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ Cabinet minister Brahm Shankar Zimpa ਦੇ ਦੌਰੇ ਦੌਰਾਨ ਟਰਾਂਸਫਾਰਮਰ ਦੇ ਖੰਬੇ ਨਾਲ ਨੰਗੀਆਂ ਤਾਰਾਂ ਵਿਚ ਸਕਿਓਰਟੀ ਦੀ ਗੱਡੀ ਫ਼ਸ ਗਈ, ਜਿਸ ਕਰਕੇ ਸਕਿਉਰਟੀ ਮੁਲਾਜ਼ਮ ਵਾਲ-ਵਾਲ ਬਚ ਗਿਆ। ਇਸ ਦੌਰਾਨ ਲੱਕੜ ਦੇ ਡੰਡਿਆਂ ਨਾਲ ਬਿਜਲੀ ਦੀਆਂ ਤਾਰਾਂ ਪਰੇ ਕੀਤੀਆਂ। Brahm Shankar Zimpa security vehicle stuck in pole ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਵੱਲੋਂ ਲੁਧਿਆਣਾ ਦੀ ਪੱਛਮੀ ਤਹਿਸੀਲ ਦੇ ਅੰਦਰ ਦੌਰਾ ਕੀਤਾ ਜਾਣਾ ਸੀ, ਪਰ ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਹੀ ਕੁਝ ਕੋਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਾਂ ਵੱਲੋਂ NOC ਅਤੇ ਰਜਿਸਟਰੀਆਂ ਨਾ ਮਿਲਣ ਨੂੰ ਲੈ ਕੇ ਕਿਹਾ ਕਿ ਇਸ ਵਾਰ ਸਾਡੀ ਦੀਵਾਲੀ ਕਾਲੀ ਹੈ, ਪ੍ਰਾਪਰਟੀ ਡੀਲਰਾਂ ਨੇ ਜਮ੍ਹ ਕੇ ਵਿਰੋਧ ਕੀਤਾ। ਜਿਸ ਕਰਕੇ ਕੈਬਨਿਟ ਮੰਤਰੀ ਆਪਣੇ ਤੈਅ ਸਮੇਂ ਤੋਂ ਡੇਢ ਘੰਟਾ ਲੇਟ ਤਹਿਸੀਲ ਵਿੱਚ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਕਰਕੇ ਅਸੀਂ ਉੱਥੇ ਖੁਦ ਦੌਰੇ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਮੀਆਂ ਪੇਸ਼ੀਆਂ ਹਨ, ਉਹਨਾਂ ਨੂੰ ਦੂਰ ਕਿਵੇਂ ਕਰਨਾ ਹੈ, ਉਸ ਸਬੰਧੀ ਅਸੀਂ ਕੰਮ ਕਰ ਰਹੇ ਹਾਂ। ਇਸ ਦੌਰਾਨ ਕੈਬਿਨਟ ਮੰਤਰੀ ਨੇ ਤਹਿਸੀਲਦਾਰ ਦਫ਼ਤਰ ਵਿੱਚ ਆ ਕੇ ਅਫ਼ਸਰਾਂ ਨਾਲ ਗੱਲਬਾਤ ਕੀਤੀ ਅਤੇ ਨਾਲ ਹੀ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸਾਰੀਆਂ ਰਜਿਸਟਰੀਆਂ ਚੈੱਕ ਕਰਨ ਦੀ ਗੱਲ ਕਹੀ ਅਤੇ ਕਿਹਾ ਜੇਕਰ ਕੋਈ ਕਮੀ ਪਾਈ ਜਾਵੇਗੀ, ਉਨ੍ਹਾਂ ਉੱਤੇ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਡੀ.ਸੀ ਨੂੰ ਜਾਂਚ ਲਈ ਕਿਹਾ ਹੈ।
ਇਸ ਮੌਕੇ ਰਜਿਸਟਰੀਆਂ ਅਤੇ ਐਨ ਓ ਸੀ ਨਾ ਮਿਲਣ ਨੂੰ ਲੈਕੇ ਤਹਿਸੀਲ ਦੇ ਅੰਦਰ ਹੀ ਪ੍ਰਪਰਤੀ ਡੀਲਰਾਂ ਅਤੇ ਕੋਲੋਨਾਈਜ਼ਰ ਵੱਲੋਂ ਵਿਰੋਧ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਕੁਲੈਕਟ ਰੇਟ ਵਧਾ ਦਿੱਤੇ ਗਏ ਜਿਸ ਕਰ ਕੇ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਸਾਡੀ ਇਸ ਵਾਰ ਦੀਵਾਲੀ ਵੀ ਕਾਲੀ ਹੈਂ ਕਿਉਂਕਿ ਇਹ ਕੰਮ ਸਾਰੇ ਰੁਕੇ ਪਏ ਨੇ ਇਸ ਕਰਕੇ ਆਮ ਲੋਕ ਵੀ ਪਰੇਸ਼ਾਨ ਨੇ । ਕੋਲੋਨਾਇਜ਼ਰਾਂ ਨੇ ਕਿਹਾ ਕਿ ਅਫ਼ਸਰਾਂ ਦੀ ਨਲਾਇਕੀ ਕਰਕੇ ਕੰਮ ਕਾਜ ਵੀ ਪੂਰੀ ਤਰ੍ਹਾਂ ਠੱਪ ਹੈ ਸਰਕਾਰ ਦੇ ਰਵਿਨੀਊ ਵੀ ਨੁਕਸਾਨ ਹੋ ਰਿਹਾ ਹੈ।
ਉਧਰ ਮੌਕੇ ਉੱਤੇ ਪਹੁੰਚੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਨੇ ਕਿਹਾ ਕਿ ਲੇਖ ਅਸੀ ਸਿਸਟਮ ਨੂੰ ਸੁਧਾਰਨ ਲਈ ਹੀ ਲਗਾਤਾਰ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੇ ਵਿਭਾਗਾਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕਰ ਚੁੱਕੇ ਹਾਂ ਸਾਨੂੰ ਪਤਾ ਹੈ ਕੰਮ ਨਹੀਂ ਹੋ ਰਹੇ। ਸਾਨੂੰ ਇਸ ਸਬੰਧੀ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ ਅਤੇ ਅਸੀਂ ਇਸੇ ਕਰਕੇ ਲਗਾਤਾਰ ਮਹਿਕਮਿਆਂ ਦੇ ਵਿੱਚ ਦੌਰੇ ਕਰ ਰਹੇ ਹਾਂ। ਉਥੇ ਹੀ ਦੂਜੇ ਪਾਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ ਨੂੰ ਹਟਾਉਣ ਸਬੰਧੀ ਜਾਰੀ ਕੀਤੇ ਗਏ ਬਿਆਨ ਉੱਤੇ ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੇ ਇਸ ਬਾਰੇ ਨਹੀਂ ਪਤਾ ਉਥੇ ਹੀ ਇਸ ਪ੍ਰਦਰਸ਼ਨਕਾਰੀਆਂ ਤੇ ਵੀ ਉਨ੍ਹਾਂ ਕਿਹਾ ਕਿ ਅਸੀਂ ਇਸ ਇਸ ਮਾਮਲੇ ਉੱਤੇ ਕੰਮ ਕਰ ਰਹੇ ਹਾਂ।
ਇਹ ਵੀ ਪੜੋ:- ਨਸ਼ੇ ਨੇ ਬਰਬਾਦ ਕੀਤਾ ਇੱਕ ਹੋਰ ਘਰ,ਨਸ਼ੇ ਕਾਰਨ ਦੋ ਸਕੇ ਭਰਾਵਾਂ ਦੀ ਹੋਈ ਮੌਤ