ਗੁਰਦਾਸਪੁਰ: ਬੀਤੇ ਦਿਨੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਖੇਤੀ ਅੰਦੋਲਨ ’ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਪਣੀ ਸਰਕਾਰ ਆਉਣ ’ਤੇ ਨੌਕਰੀ ਤੇ ਮੁਆਵਜਾ ਦੇਣ ਦੇ ਐਲਾਨ ਤੋਂ ਬਾਅਦ ਸਿਆਸਤ ਲਗਾਤਾਰ ਭਖੀ ਹੋਈ ਹੈ। ਉਥੇ ਹੀ ਹੁਣ ਸੁਖਬੀਰ ਬਾਦਲ ਦੇ ਬਿਆਨ ਤੋਂ ਮਗਰੋਂ ਗੁਰਦਸਪੁਰ ਦੇ ਪਿੰਡ ਜੋਹਲ ਨੰਗਲ ਦੇ ਕੁਝ ਪੀੜਤ ਪਰਿਵਾਰ ਸੁਖਬੀਰ ਬਾਦਲ ਨੂੰ ਆਪਣਾ ਵਾਅਦਾ ਯਾਦ ਕਰਵਾਉਣ ਆਏ ਹਨ ਜੋ ਉਹਨਾਂ ਨੇ 2022 ਦੀਆਂ ਚੋਣਾਂ ਸਮੇਂ ਕੀਤਾ ਸੀ ਜਦੋਂ ਨਕਲੀ ਸ਼ਰਾਬ ਕਾਰਨ 10 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜੋ: ਸੁਣੋ ਭਾਜਪਾ ਵਿੱਚੋਂ ਬਾਹਰ ਕੱਢੇ ਜਾਣ 'ਤੇ ਕੀ ਬੋਲੇ ਅਨਿਲ ਜੋਸ਼ੀ
ਇਸ ਤੋਂ ਇਲਾਵਾ ਹੋਰਨਾਂ ਪਿੰਡਾਂ ’ਚ ਵੀ ਕਈ ਲੋਕ ਉਸੇ ਜਹਿਰ ਦਾ ਸ਼ਿਕਾਰ ਬਣੇ ਸਨ ਅਤੇ ਉਦੋਂ ਸਰਕਾਰ ਤੇ ਪ੍ਰਸ਼ਾਸ਼ਨ ਵੱਲੋਂ ਇਹਨਾਂ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਤਕ ਉਹਨਾਂ ਪਰਿਵਾਰਾਂ ਨੂੰ ਕੋਈ ਮਦਦ ਨਹੀਂ ਮਿਲੀ।
ਕੀ ਸੀ ਮਾਮਲਾ ?
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੰਗਲ ਜੋਹਲ ’ਚ ਕਰੀਬ 12 ਸਾਲ ਪਹਿਲਾਂ ਅਗਸਤ 2012 ਵਿੱਚ ਪਿੰਡ ਦੇ 9 ਲੋਕਾਂ ਦੀ ਮੌਤ ਜਹਿਰੀਲੀ ਦੇਸੀ ਸ਼ਰਾਬ ਪੀਣ ਨਾਲ ਹੋ ਗਈ ਸੀ। ਸਾਰੇ ਮਰਨ ਵਾਲੇ ਘਰਾਂ ’ਚ ਕਮਾਉਣ ਵਾਲੇ ਪਰਿਵਾਰ ਦੇ ਜੀਅ ਨੌਜਵਾਨ ਸਨ ਜੋ ਮਿਹਨਤ ਮਜਦੂਰੀ ਕਰਦੇ ਸਨ ਅਤੇ ਇਸੇ ਪਿੰਡ ਦੀ ਇੱਕ ਪਰਿਵਾਰ ਦੀ ਔਰਤ ਵੀਨਸ ਮਸੀਹ ਦੱਸਦੀ ਹੈ ਕਿ ਉਹ ਐਸਾ ਦਿਨ ਸੀ ਜਦ ਉਹਨਾਂ ਦੇ ਘਰ ’ਚ 4 ਲਾਸ਼ਾ ਪਾਈਆਂ ਸਨ ਅਤੇ ਮਰਨ ਦਾ ਕਾਰਨ ਸ਼ਰਾਬ ਸੀ।
ਵੀਨਸ ਭਾਵੁਕ ਹੁੰਦੀ ਆਖਦੀ ਹੈ ਮਰਨ ਵਾਲੇ ਉਸਦਾ ਪਤੀ, ਜਵਾਨ ਬੇਟਾ, ਦਿਉਰ ਤੇ ਜੇਠ ਸੀ। ਉਦੋਂ ਅਕਾਲੀ ਦਲ ਦੀ ਸਰਕਾਰ ਸੀ ਅਤੇ ਉਹਨਾਂ ਵਾਦੇ ਕੀਤੇ ਕਿ ਮਰਨ ਵਾਲੇ ਦੇ ਹਰ ਪਰਿਵਾਰ ਨੂੰ 5 ਲੱਖ ਮੁਆਵਜਾ ਮਿਲੇਗਾ, ਪਰ ਕੁਝ ਨਹੀਂ ਮਿਲਿਆ ਅਤੇ ਕਈ ਜਥੇਬੰਦੀਆਂ ਨੇ ਪਰਿਵਾਰਾਂ ਨੂੰ ਨਾਲ ਲੈਕੇ ਧਰਨੇ ਵੀ ਦਿੱਤੇ ਮਗਰ ਮਿਲਿਆ ਕੁਝ ਨਹੀਂ। ਅੱਜ ਜੇਕਰ ਉਹੀ ਲੀਡਰ ਹੋਰਨਾਂ ਨੂੰ ਮੁਆਵਜੇ ਦੇਣ ਦੀ ਗੱਲ ਕਰ ਰਹੇ ਹਨ ਤਾਂ ਮਿਲਣਾ ਉਹਨਾਂ ਨੂੰ ਕੁਝ ਨਹੀਂ ਕਿਉਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੇ ਪਿੰਡ ਨੂੰ ਕੁਝ ਨਹੀਂ ਹਾਸਿਲ ਹੋਇਆ।
ਇਸੇ ਹੀ ਤਰ੍ਹਾਂ ਹੋਰਨਾਂ ਪਰਿਵਾਰ ਅਤੇ ਪਿੰਡ ਦੇ ਸਰਪੰਚ ਕੁਲਦੀਪ ਮਸੀਹ ਨੇ ਦੱਸਿਆ ਕਿ ਉਹਨਾਂ ਵਲੋਂ ਪੀੜਤ ਪਰਿਵਾਰਾਂ ਲਈ ਬਹੁਤ ਸੰਗਰਸ਼ ਕੀਤਾ ਗਿਆ ਕਿ ਉਹਨਾਂ ਦੀ ਕੁਝ ਮਦਦ ਹੋਵੇ ਮਗਰ ਕੁਝ ਨਹੀਂ ਹੋਇਆ ਅਤੇ ਹਾਈਕੋਰਟ ਤਕ ਲੜਾਈ ਲੜੀ ਪਰ ਕੁਝ ਨਹੀਂ ਹਾਸਿਲ ਹੋਇਆ। ਅੱਜ ਵੀ ਇਹ ਪਰਿਵਾਰ ਆਪਣਾ ਦੁੱਖ ਦਸਦੇ ਕਹਿੰਦੇ ਹਨ ਕਿ ਜੋ ਸਰਕਾਰ ’ਚ ਹੁੰਦੇ ਹੋਏ ਕੀਤੇ ਐਲਾਨ ਨੂੰ ਪੂਰਾ ਨਹੀਂ ਕਰ ਸਕੇ ਉਹ ਬਾਅਦ ਚ ਕਿ ਕਰੇਂਗੇ।
ਇਹ ਵੀ ਪੜੋ: Punjab Electricity:ਸਿੱਧੂ ਨੇ ਕੇਜਰੀਵਾਲ 'ਤੇ ਪਹਿਲੀ ਵਾਰ ਬੋਲਿਆ ਸਿੱਧਾ ਹਮਲਾ