ਗੁਰਦਾਸਪੁਰ: ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਨੇ ਸਥਾਨਕ ਧਾਰਮਿਕ ਅਤੇ ਇਤਿਹਾਸ ਵਿਰਾਸਤਾਂ ਦੇ ਦਰਸ਼ਨ ਕਰਵਾਉਣ ਲਈ ਵਿਸ਼ੇਸ਼ ਹਫ਼ਤਾਵਾਰੀ ਇੱਕ ਦਿਨ ਯਾਤਰਾ ਦੀ ਪ੍ਰਸ਼ਾਸ਼ਨ ਨੇ ਸ਼ੁਰੂਆਤ ਕੀਤੀ ।
ਇਸ ਯਾਤਰਾ ਲਈ ਬਟਾਲਾ ਅਤੇ ਗੁਰਦਾਸਪੁਰ ਤੋਂ ਵਿਸ਼ੇਸ਼ ਬੱਸਾਂ ਚਲਾਈਆਂ ਗਈਆਂ ਅਤੇ ਬਟਾਲਾ ਵਿਖੇ ਐਸਡੀਐਮ ਬਟਾਲਾ ਬਲਵਿੰਦਰ ਸਿੰਘ ਨੇ ਬੱਸ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ। ਬਟਾਲਾ ਦੇ ਸ਼ਿਵ ਆਡੀਟੋਰੀਅਮ ਤੋਂ ਬੱਸ ਨੂੰ ਰਵਾਨਾ ਕਰਨ ਪੁੱਜੇ। ਐਸਡੀਐਮ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਬੱਸ ਵੱਖ-ਵੱਖ ਧਾਰਮਿਕ ਅਤੇ ਇਤਿਹਾਸ ਵਿਰਾਸਤਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਹੈ।
ਬਸ ਮਸਾਣੀਆਂ ਦਰਗਾਹ, ਸ੍ਰੀ ਅੱਚਲ ਸਾਹਿਬ, ਘੁਮਾਣ, ਰਾਧਾ ਕ੍ਰਿਸ਼ਨ ਮੰਦਰ ਕਿਸ਼ਨ ਕੋਟ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੇ ਗੁਰੂ ਕੀ ਮਸੀਤ ਸ੍ਰੀ ਹਰਗੋਬਿੰਦਪੁਰ, ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਗੁਰਦਾਸ ਨੰਗਲ ਗੜ੍ਹੀ ਤੋਂ ਹੁੰਦੀ ਹੋਈ ਸ਼ਾਮ ਨੂੰ ਬਟਾਲਾ ਪਹੁੰਚੇਗੀ। ਉਨ੍ਹਾਂ ਨੇ ਕਿਹਾ ਕਿ ਇਸ ਬਸ ਲਈ ਯਾਤਰੀਆਂ ਕੋਲੋਂ ਕੋਈ ਕਿਰਾਇਆ ਨਹੀਂ ਲਿਆ ਜਾ ਰਿਹਾ ਹੈ ਅਤੇ ਇਹ ਯਾਤਰਾ ਪੂਰੀ ਤਰ੍ਹਾਂ ਮੁਫ਼ਤ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਰਸਤੇ ਵਿੱਚ ਰਿਫ਼ਰੈਸ਼ਮੈਂਟ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਹਫ਼ਤਾਵਾਰੀ ਇੱਕ ਦਿਨਾਂ ਯਾਤਰਾ ਹਰ ਐਤਵਾਰ ਨੂੰ ਬਟਾਲਾ ਤੇ ਗੁਰਦਾਸਪੁਰ ਤੋਂ ਚੱਲਿਆ ਕਰੇਗੀ।