ਗੁਰਦਾਸਪੁਰ : ਸ਼ਰਦ ਨਰਾਤੇ (SHARDIYA NAVRATRI) 7 ਅਕਤੂਬਰ ਤੋਂ ਸ਼ੁਰੂ ਹੋ ਚੁੱਕੇ ਹਨ ਤੇ ਇਹ 15 ਅਕਤੂਬਰ ਨੂੰ ਦੁਸਹਿਰੇ ਦੇ ਤਿਉਹਾਰ ਨਾਲ ਖ਼ਤਮ ਹੋਣਗੇ। ਮਾਂ ਦੁਰਗਾ ਦੀ ਪੂਜਾ ਦੇ ਨੌਂ ਦਿਨਾਂ ਦੌਰਾਨ, ਮਾਤਾ ਦੇ ਨੌ ਵੱਖ -ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਨੌਵੇਂ ਦਿਨ ਕੰਜਕਾਂ ਬੈਠਾ ਕੇ ਭੋਗ ਲਾਇਆ ਜਾਂਦਾ ਹੈ। 9 ਦਿਨ ਤੱਕ ਸ਼ਰਧਾਲੂਆਂ ਵਲੋਂ ਮਾਤਾ ਦੇ ਵਰਤ ਰੱਖੇ ਜਾਂਦੇ ਹਨ। ਨਰਾਤੇ ਦੇ ਸਤਵੇਂ ਦਿਨ ਮਾਂ ਕਾਲਰਾਤਰੀ (MAA KALRATRI ) ਦੀ ਪੂਜਾ ਹੁੰਦੀ ਹੈ।
ਮਾਂ ਕਾਲਰਾਤਰੀ ਦੀ ਪੂਜਾ ਦਾ ਮਹੱਤਵ
ਮਾਂ ਦੁਰਗਾ ਦੀ ਨੌ ਸ਼ਕਤੀਆਂ ਦਾ ਸਤਵਾਂ ਰੂਪ ਮਾਂ ਕਾਲਰਾਤਰੀ ਦਾ ਹੈ। ਮਾਤਾ ਕਾਲਰਾਤਰੀ ਦੇ ਇਸ ਰੂਪ ਨੂੰ ਹਨੇਰੇ ਵਾਂਗ ਕਾਲੇ ਰੰਗ ਦਾ ਹੋਣ ਕਾਰਨ ਕਾਲਰਾਤਰੀ ਕਿਹਾ ਜਾਂਦਾ ਹੈ। ਮਾਤਾ ਦੇ ਇਸ ਰੂਪ ਨੂੰ ਦੁੱਖਾਂ ਅਤੇ ਮੌਤ ਦਾ ਡਰ ਦੂਰ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸ ਕਾਰਨ ਕਰਕੇ ਹੀ ਇਨ੍ਹਾਂ ਨੂੰ ਕਾਲਰਾਤਰੀ ਦੇਵੀ ਵਜੋਂ ਜਾਣਿਆ ਜਾਂਦਾ ਹੈ। ਦੇਵੀ ਦਾ ਇਹ ਰੂਪ ਭਿਆਨਕ ਅਤੇ ਵਾਲ ਵਿਖਰੇ ਹੋਏ ਹੁੰਦੇ ਹਨ। ਇਸ ਰੂਪ 'ਚ ਤਿੰਨ ਅੱਖਾਂ ਹਨ ਅਤੇ ਇਹ ਤਿੰਨੋਂ ਹੀ ਗੋਲ ਹਨ। ਦੇਵੀ ਦੇ ਹੱਥ ਵਿੱਚ ਵੱਖ-ਵੱਖ ਸ਼ਸਤਰ ਹਨ।
ਧਾਰਮਕ ਕਥਾਵਾਂ ਮੁਤਾਬਕ ਮਾਤਾ ਦੁਰਗਾ ਨੇ ਆਪਣੇ ਕਾਲਰਾਤਰੀ ਰੂਪ ਵਿੱਚ ਚੰਡ-ਮੁੰਡ ਨਾਂਅ ਦੇ ਰਾਕਸ਼ਸਾਂ ਦੇ ਖੂਨ ਤੋਂ ਪੈਦਾ ਹੋਏ ਰੱਕਤਬੀਜਾਂ ਨੂੰ ਖ਼ਤਮ ਕਰ ਦਿੱਤਾ ਸੀ। ਮਾਤਾ ਇਸ ਰੂਪ ਨੂੰ ਸਭ ਤੋਂ ਸ਼ਕਤੀਸ਼ਾਲੀ ਰੂਪ ਵਜੋਂ ਮੰਨਿਆ ਜਾਂਦਾ ਹੈ।
- " class="align-text-top noRightClick twitterSection" data="https://www.etvbharat.com/punjabi/punjab/city/gurdaspur/shardiya-navratri-2021-worship-maa-kalratri-on-the-seventh-day-of-navratri/pb20211012062314093 ">https://www.etvbharat.com/punjabi/punjab/city/gurdaspur/shardiya-navratri-2021-worship-maa-kalratri-on-the-seventh-day-of-navratri/pb20211012062314093
ਸਿੱਧੀਆਂ ਦੀ ਦਾਤਾ
ਨਰਾਤੇ ਦੇ ਸੱਤਵੇਂ ਦਿਨ ਸਾਧਕਾਂ ਦਾ ਮਨ 'ਸਹਸਤਰ' ਚੱਕਰ ਸਥਿਤ ਹੈ। ਇਹ ਦਿਨ ਬ੍ਰਹਿਮੰਡ ਦੀ ਸਮਸਤ ਸ਼ਕਤੀਆਂ ਦੇ ਸਿਧਾਂਤਾਂ ਦੇ ਰਾਹ ਖੁੱਲ੍ਹੇ ਹੁੰਦੇ ਹਨ। ਜੋ ਵੀ ਸਾਧਕ ਵਿਧੀ ਵਿਧਾਨ ਨਾਲ ਮਾਤਾ ਦੀ ਪੂਜਾ ਕਰਦਾ ਹੈ, ਉਹ ਸਿਧੀਆਂ ਹਾਸਲ ਕਰਦਾ ਹੈ। ਮਾਂ ਕਾਲਰਾਤਰੀ ਦੀ ਪੂਜਾ ਨਾਲ ਜੀਵਨ 'ਚ ਆਉਣ ਵਾਲੀਆਂ ਪਰੇਸ਼ਾਨੀਆਂ ਤੇ ਡਰ ਖ਼ਤਮ ਹੁੰਦਾ ਹੈ, ਉਮਰ ਲੰਬੀ ਹੁੰਦੀ ਹੈ।
ਗੁੜ ਦੀਆਂ ਬਣੀਆਂ ਚੀਜ਼ਾਂ ਦਾ ਲਗਾਓ ਭੋਗ
ਮਾਂ ਕਾਲਰਾਤਰੀ ਨੂੰ ਪੰਜ ਮੇਵੀਆਂ, ਪੰਜ ਤਰ੍ਹਾਂ ਦੇ ਫਲ, ਅਕਸ਼ਤ, ਧੂਪ, ਗੰਧ, ਪੁਸ਼ਪ ਅਤੇ ਗੁੜ ਨੈਵੇਦਯ ਆਦਿ ਦਾ ਭੋਗ ਲਗਾਉਣਾ ਚਾਹੀਦਾ ਹੈ। ਮਾਂ ਕਾਲਰਾਤਰੀ ਨੂੰ ਗੁੜ ਬੇਹਦ ਪਸੰਦ ਹੈ। ਇਸ ਲਈ ਮਾਂ ਕਲਰਰਾਤਰੀ ਨੂੰ ਗੁੜ ਜਾਂ ਗੁੜ ਨਾਲ ਬਣੇ ਭੋਜਨ ਦਾ ਭੋਗ ਲਗਾਓ।
ਇਹ ਵੀ ਪੜ੍ਹੋ : Shardiya Navratri 2021 : ਨਰਾਤੇ ਦੇ ਇਹ 4 ਦਿਨ ਨੇ ਬੇਹਦ ਖ਼ਾਸ ,ਜਾਣੋ ਕੀ ਹੈ ਕਲਪਾਰੰਭ ਪੂਜਾ