ਡੇਰਾ ਬਾਬਾ ਨਾਨਕ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਕਰਤਾਰਪੁਰ ਲਾਂਘੇ ਰਾਹੀਂ (Kartarpur Corridor) ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਵਿਖੇ ਨਤਮਸਤਕ ਹੋਏ। ਡੇਰਾ ਬਾਬਾ ਨਾਨਕ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਮੁੜ ਤੋਂ ਕਰਤਾਰਪੁਰ ਕੋਰੀਡੋਰ ਖੁੱਲ੍ਹਣ ’ਤੇ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਦੀਆਂ ਕੋਸ਼ਿਸ਼ਾਂ ਨਾਲ ਇਹ ਸਭੰਵ ਹੋਇਆ ਹੈ।
ਬੂਹੇ ਬਾਰੀਆਂ ਖੁੱਲ੍ਹਣੀਆਂ ਚਾਹੀਦੀਆਂ ਹਨ- ਸਿੱਧੂ
ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਮੇਰਾ ਅਪੀਲ ਹੈ ਕਿ ਜੇਕਰ ਪੰਜਾਬ ਦੀ ਜਿੰਦਗੀ ਬਦਲਣਾ ਚਾਹੁੰਦੇ ਹੋ ਤਾਂ ਸਾਨੂੰ ਸਰਹੱਦਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ। ਤਾਂ ਕਿ ਸਰਹੱਦ ਪਾਰ ਵਪਾਰ ਹੋ ਸਕੇ। ਅਸੀਂ ਮੁੰਦਰਾ ਬੰਦਰਗਾਹ ਤੋਂ ਕਿਉਂ ਜਾਣਾ ਚਾਹੀਦਾ ਹੈ। ਇਸ ਲਈ ਪੂਰਾ 2100 ਕਿਲੋਮੀਟਰ ਦਾ ਰਸਤਾ ਤੈਅ ਕਰਨਾ ਹੁੰਦਾ ਹੈ। ਇੱਥੋਂ ਕਿਉਂ ਨਹੀਂ ਜਾਇਆ ਜਾ ਸਕਦਾ (ਪਾਕਿਸਤਾਨ ਤੋਂ)। ਜਿੱਥੋ ਸਿਰਫ 21 ਕਿਲੋਮੀਟਰ ਦਾ ਰਸਤਾ ਹੈ।
ਵਿਰੋਧੀਆਂ ਨੂੰ ਦਿੱਤਾ ਸਿੱਧੂ ਨੇ ਜਵਾਬ
ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਹਿਣ ਦੇ ਭਾਜਪਾ ਦੇ ਇਲਜ਼ਾਮਾਂ ਦੇ ਸਵਾਲਾਂ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਜੋ ਚਾਹੇ ਕਹਿ ਦਵੇ।
ਇਹ ਵੀ ਪੜੋ: ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ