ਗੁਰਦਾਸਪੁਰ: ਜਿਥੇ ਇੱਕ ਪਾਸੇ ਲੋਕ ਕੋਰੋਨਾ ਮਹਾਂਮਾਰੀ ਨਾਲ ਲੜ ਰਹੇ ਹਨ ਉਥੇ ਹੀ ਦੂਜੇ ਪਾਸੇ ਸਰਕਾਰ ਦੇ ਮੰਤਰੀ ਸਿਆਸਤ ਚਮਕਾਉਣ ਲਈ ਨੀਂਹ ਪੱਥਰ ਰੱਖਣ ਵਿੱਚ ਜੁਟੇ ਹੋਏ ਹਨ। ਅਸੀਂ ਗੱਲ ਕਰ ਰਹੇ ਹਾਂ ਬਟਾਲਾ ਦੀ ਜਿਥੇ ਕੈਪਟਨ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਪੁਰਾਤਨ ਮੰਦਿਰ ਸ਼੍ਰੀ ਅਚਲੇਸ਼ਵਰ ਧਾਮ ਅਤੇ ਇਤਹਾਸਿਕ ਗੁਰੁਦਵਾਰਾ ਸ੍ਰੀ ਅਚਲ ਸਾਹਿਬ ਨੂੰ ਜਾਣ ਵਾਲੀ ਲਈ ਨਵੇਂ ਸੜਕੀ ਮਾਰਗ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਹ ਸੜਕੀ ਪ੍ਰੋਜੈਕਟ 80 ਲੱਖ ਰੁਪਏ ਦੀ ਲਾਗਤ ਬਣਾਇਆ ਜਾਵੇਗਾ।
ਇਹ ਵੀ ਪੜੋ: 2 ਆਂਡੇ ਚੋਰੀ ਕਰਨ ਵਾਲਾ ਪੁਲਿਸ ਮੁਲਾਜ਼ਮ ਬਰਖ਼ਾਸਤ
ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾਂ ਇਹ ਸਿੰਗਲ ਰਸਤਾ ਸੀ ਜਿਸ ਕਾਰਨ ਹੁਣ ਇਸ ਨੂੰ ਦੋਹਰਾ ਕੀਤਾ ਜਾ ਰਿਹਾ ਹੈ ਕਿਉਂਕਿ ਇਥੇ ਮੇਲੇ ਬਹੁਤ ਲੱਗਦੇ ਹਨ ਤੇ ਲੋਕਾਂ ਦੀ ਭੀੜ ਲੱਗ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜੋ: ਹਾਈਕੋਰਟ ਨੇ ਲਿਵਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਜੋੜੇ ਨੂੰ ਸੁਰੱਖਿਆ ਦੇਣ ਤੋਂ ਕੀਤੀ ਨਾਂਹ.... ਜਾਣੋ ਕਾਰਨ