ETV Bharat / city

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਬੈਠਕ, ਕਈ ਮੁੱਦਿਆਂ ‘ਤੇ ਹੋਈ ਚਰਚਾ

author img

By

Published : Aug 30, 2019, 5:46 PM IST

ਡੇਰਾ ਬਾਬਾ ਨਾਨਕ 'ਚ ਸ਼ੁੱਕਰਵਾਰ ਨੂੰ ਕਰਤਾਰਪੁਰ ਲਾਂਘਾ ਜ਼ੀਰੋ ਲਾਈਨ 'ਤੇ ਭਾਰਤ-ਪਾਕਿ ਦੇ ਅਧਿਕਾਰੀਆਂ ਵਿਚਾਲੇ ਬੈਠਕ ਹੋਈ। ਇਸ ਬੈਠਕ ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ, ਲੈਂਡ ਪੋਰਟ ਅਥਾਰਟੀ, ਨਹਿਰੀ ਵਿਭਾਗ ਅਤੇ ਬੀ.ਐੱਸ.ਐੱਫ਼ ਦੇ ਅਧਿਕਾਰੀ ਮੌਜੂਦ ਸਨ।

ਫ਼ੋਟੋ।

ਗੁਰਦਾਸਪੁਰ: ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਭ ਦੇ ਬਾਵਜੂਦ ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘਾ ਜ਼ੀਰੋ ਲਾਈਨ 'ਤੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਕਾਰ ਬੈਠਕ ਹੋਈ। ਇਸ ਬੈਠਕ ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ, ਲੈਂਡ ਪੋਰਟ ਅਥਾਰਟੀ, ਨਹਿਰੀ ਵਿਭਾਗ ਅਤੇ ਬੀ.ਐੱਸ.ਐੱਫ਼ ਦੇ ਅਧਿਕਾਰੀ ਮੌਜੂਦ ਸਨ।

ਵੀਡੀਓ

ਦੱਸਣਯੋਗ ਹੈ ਕਿ ਇਹ ਬੈਠਕ ਲਗਭਗ 2 ਘੰਟੇ ਤੱਕ ਚੱਲੀ। ਇਸ ਬੈਠਕ ਨੂੰ ਇਲ ਲਈ ਅਹਿਮ ਦੱਸਿਆ ਜਾ ਰਹੀ ਹੈ, ਕਿਉਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜੋ ਬੈਠਕਾਂ ਦਾ ਦੌਰ ਚੱਲ ਰਿਹਾ ਸੀ, ਉਸ ਦੀ ਇਹ ਆਖਰੀ ਮੀਟਿੰਗ ਹੋ ਸਕਦੀ ਹੈ।

ਇਹ ਕੋਰੀਡੋਰ ਪਾਕਿਸਤਾਨ ਦੇ ਕਰਤਾਰਪੁਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ ਅਤੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਪ੍ਰਦਾਨ ਕਰੇਗਾ। ਦੋਹਾਂ ਦੇਸ਼ਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ 8 ਨਵੰਬਰ ਨੂੰ ਇਸ ਕੋਰੀਡੋਰ ਨੂੰ ਖੋਲ੍ਹਿਆ ਜਾਵੇਗਾ।

Intro: ਜੰਮੂ ਕਸ਼ਮੀਰ ਵਿੱਚ ਆਰਟਿਕਲ 370 ਹਟਾਏ ਜਾਣ ਦੇ ਬਾਅਦ ਦੋਨਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਨਾਵ ਦਾ ਮਾਹੌਲ ਦੇ ਬਾਵਜੂਦ ਅੱਜ ਡੇਰਾ ਬਾਬਾ ਨਾਨਕ ਕਰਤਾਰਪੁਰ ਕਾਰਿਡੋਰ ਜੀਰੋ ਲਾਈਨ ਉੱਤੇ ਦੋਨਾਂ ਦੇਸ਼ਾਂ ਦੇ ਤਕਨੀਕੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਾਰਿਡੋਰ ਉੱਤੇ ਚੱਲ ਰਹੇ ਉਸਾਰੀ ਕਾਰਜ ਨੂੰ ਲੈ ਕੇ ਅਹਿਮ ਬੈਠਕ ਅੱਜ ਹੋਈ। ਇਸ ਬੈਠਕ ਵਿੱਚ ਭਾਰਤ ਸਰਕਾਰ ਵੱਲੋਂ ਨੇਸ਼ਨਲ ਹਾਇਵੇ ਅਥਾਰਟੀ , ਲੈਂਡ ਪੋਰਟ ਅਥਾਰਟੀ , ਨਹਿਰੀ ਵਿਭਾਗ ਅਤੇ ਬੀ ਏਸ ਏਫ ਦੇ ਅਧਿਕਾਰੀ ਮੌਜੂਦ ਰਹੇ Body:ਭਾਰਤ ਪਾਕਿਸਤਾਨ ਸਰਹੱਦ ਜ਼ੀਰੋ ਲਾਈਨ ਤੇ ਹੋਈ ਬੈਠਕ ਕਰੀਬ 2 ਘੰਟੇ ਤਕ ਚੱਲੀ ਇਹ ਬੈਠਕ ਇਸ ਲਈ ਅਹਿਮ ਮੰਨੀ ਜਾ ਰਹੀ ਹੈ ਕਿਊੰਕਿ ਕਰਤਾਰਪੁਰ ਕਾਰਿਡੋਰ ਨੂੰ ਲੈ ਕੇ ਜੋ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀ ਹੁਣ ਇਹ ਆਖਰੀ ਮੀਟਿੰਗ ਹੋ ਸਕਦੀ ਹੈ ਦੋਨਾਂ ਦੇਸ਼ਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 8 ਨਵੰਬਰ ਨੂੰ ਇਸ ਕਾਰਿਡੋਰ ਨੂੰ ਖੋਲਿਆ ਜਾਵੇਗਾ ਅਤੇ ਇਸ ਰਸਤੇ ਦੇ ਜਰਿਏ ਗੁਰੂ ਨਾਨਕ ਨਾਮ ਲੇਵਾ ਸੰਗਤ ਕਰਤਾਰਪੁਰ ਸਾਹਿਬ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗੀ ਉਹੀ ਅੱਜ ਦੀ ਮੀਟਿੰਗ ਕਰੀਬ 2 ਘੰਟੇ ਤੱਕ ਚੱਲੀ ।

Byte : . . T . S Chahal ( chief engg NHAI )Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.