ਗੁਰਦਾਸਪੁਰ: ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਜਿਲ੍ਹੇ ਵਿੱਚ ਕਰੀਬ ਨੋ ਹਾਜ਼ਰ ਬੱਚਿਆਂ ਨੂੰ ਰੁਜ਼ਹਾਰ ਮੁੱਹਇਆ ਕਰਵਾਇਆ ਗਿਆ ਹੈ। ਸਵੈ ਰੁਜ਼ਗਾਰ ਅਧੀਨ 323 ਕਰੋੜ ਦਾ ਕਰਜ਼ਾ ਕੰਮ ਸ਼ੁਰੂ ਕਰਨ ਲਈ ਦਿਵਾਇਆ ਗਿਆ। ਕੁੜੀਆਂ ਨੂੰ ਸੇਲਫ ਹੈਲਪ ਗਰੁੱਪ ਦੇ ਅਧੀਨ ਫ੍ਰੀ ਸਿਖਲਾਈ ਦੇ ਕੇ ਰੁਜ਼ਗਾਰ ਦਿੱਤਾ ਗਿਆ ਹੈ। ਵਿਰੋਧਿਆਂ 'ਤੇ ਤੰਜ ਕੱਸਦੇ ਰੰਧਾਵਾ ਨੇ ਕਿਹਾ ਕੇ ਜਿਨ੍ਹਾਂ ਵਿਕਾਸ ਅਕਾਲੀ -ਭਾਜਪਾ ਸਰਕਾਰ ਨੇ 10 ਸਾਲਾਂ ਵਿੱਚ ਨਹੀਂ ਕੀਤਾ। ਉਸ ਤੋਂ ਜ਼ਿਆਦਾ ਵਿਕਾਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ 4 ਸਾਲਾਂ ਵਿੱਚ ਹੋਇਆ ਹੈ। ਅਕਾਲੀ ਦਲ ਸਰਕਾਰ ਦੌਰਾਨ ਜਿਨ੍ਹਾਂ ਫੰਡ ਪਿੰਡ ਵਿੱਚ ਆਇਆ, ਉਹ ਕਿੱਥੇ ਲੱਗਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਕੈਬਿਨੇਟ ਮੰਤਰੀ ਰੰਧਾਵਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸੂਬੇ ਭਰ ਅੰਦਰ ‘ਰਾਸ਼ਟਰੀ ਕੰਨਿਆ ਬਾਲ ਦਿਵਸ’ ਸਬੰਧੀ ਵਰਚੂਅਲ ਸਮਾਗਮ ਕਰਵਾਇਆ। ਜਿਸ ਦੌਰਾਨ ਰਾਜ ਸਰਕਾਰ ਨੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਕੁੜੀਆਂ ਨੂੰ ਤਰੱਕੀ ਦੇ ਬਰਾਬਰ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਦੇ ਮੁਕਾਬਲੇ ਅੱਗੇ ਵੱਧ ਰਹੀਆਂ ਹਨ।
ਕੁੜੀਆਂ ਨੂੰ ਉੱਚ ਸਿੱਖਿਆ ਦਿਵਾਉਣੀ ਚਾਹੀਦੀ ਹੈ। ਇਥੇ ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲ੍ਹੇ ਅੰਦਰ ਕੁੜੀਆਂ/ ਔਰਤਾਂ ਨੂੰ ‘ਸੈਲਫ ਡਿਫੈਂਸ’ ਦੀ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਤਹਿਤ ਸੂਬੇ ਭਰ ਅੰਦਰ ਮੁੱਖ ਮੰਤਰੀ ਪੰਜਾਬ ਨੇ ਕੁੜੀਆਂ ਨੂੰ ‘ਸੈਲਫ ਡਿਫੈਂਸ’ ਦੀ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ।