ਗੁਰਦਾਸਪੁਰ: ਜ਼ਿਲ੍ਹਾ ਦੇ ਇੱਕ ਪਿੰਡ ਦੀ ਐਸੀ ਪੰਚਾਇਤ ਜਿਸ ਨੇ ਸੂਬੇ ਅਤੇ ਦੇਸ਼ ਭਰ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਗੁਰਦਾਸਪੁਰ ਦੇ ਪਿੰਡ ਛੀਨਾ (village Chhina) ਦੀ ਗ੍ਰਾਮ ਪੰਚਾਇਤ ਨੂੰ ਇਸ ਵਾਰ ਵੀ ਨੈਸ਼ਨਲ ਐਵਾਰਡ (National Award) ਨਾਲ ਸਨਮਾਨਿਤ (Honored) ਕੀਤਾ ਗਿਆ ਅਤੇ ਪਿੰਡ ਦੇ ਨੌਜਵਾਨ ਸਰਪੰਚ ਪੰਥਦੀਪ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਗ੍ਰਾਮ ਪੰਚਾਇਤ ਦੀ ਇਮਾਨਦਾਰੀ ਸੱਚੀ ਲਗਨ ਤੇ ਵਿਕਾਸ ਦੇ ਪੱਖੋਂ ਹਰ ਤਰ੍ਹਾਂ ਅਗੇ ਹੋਣ ਦੇ ਚਲਦੇ ਪਿਛਲੇ 7 ਸਾਲਾਂ ਤੋਂ ਐਵਾਰਡ (Award) ਹਾਸਿਲ ਹੋਏ ਹਨ। ਹੁਣ ਵੀ ਉਹਨਾਂ ਨੂੰ ਪਿਛਲੇ ਦਿਨੀਂ ਕੇਂਦਰ ਅਤੇ ਸੂਬੇ ਦੀਆ ਟੀਮਾਂ ਵੱਲੋਂ ਚੋਣ ਕਰਨ ਤੋਂ ਬਾਅਦ ਐਵਾਰਡ (Award) ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਪੰਥਦੀਪ ਸਿੰਘ ਵੱਲੋਂ ਇੱਕ ਸਮਾਜ ਸੇਵੀ ਸੰਸਥਾ ਬਣਾਈ ਗਈ ਹੈ ਅਤੇ ਉਸ ਬੈਨਰ ਹੇਠ ਕੋਰੋਨਾ ਮਰੀਜ਼ਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ।
ਇਹ ਵੀ ਪੜੋ: Sweepers Strike: ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਹੋਇਆ ਕੂੜੇ ਦੇ ਢੇਰ ’ਚ ਤਬਦੀਲ
ਨੈਸ਼ਨਲ ਅਵਾਰਡ (National Award) ਨਾਲ ਸਨਮਾਨਿਤ
ਗੁਰਦਾਸਪੁਰ ਦੀ ਦੇ ਪਿੰਡ ਛੀਨਾ (village Chhina) ਦੀ ਪੰਚਾਇਤ ਇੱਕ ਵੱਖਰੀ ਪਛਾਣ ਬਣਾ ਚੁੱਕੀ ਹੈ ਜਿਸ ਨੂੰ ਇਸ ਵਾਰ ਵੀ ਚੰਗੀ ਕਾਰਗੁਜ਼ਾਰੀ ਅਤੇ ਪਿੰਡ ਦੇ ਵਿਕਾਸ ਨੂੰ ਲੈਕੇ ਨੈਸ਼ਨਲ ਅਵਾਰਡ (National Award) ਨਾਲ ਸਨਮਾਨਿਤ (Honored) ਕੀਤਾ ਗਿਆ ਹੈ। ਉਥੇ ਹੀ ਸਰਪੰਚ ਪੰਥਦੀਪ ਦਾ ਕਹਿਣਾ ਹੈ ਕਿ ਇਹ ਐਵਾਰਡ ਜੋ ਉਹਨਾਂ ਨੂੰ ਮਿਲ ਰਹੇ ਹਨ ਉਹ ਪੂਰੇ ਪਿੰਡ ਅਤੇ ਪੰਚਾਇਤ ਦੇ ਸਹਿਯੋਗ ਸਦਕਾ ਹੀ ਹਨ, ਕਿਉਂਕਿ ਜੋ ਲਿਖਤ ਰਿਕਾਰਡ ਉਹ ਆਪਣੇ ਪਿੰਡਾ ਦਾ ਬਣਾ ਰਹੇ ਹਨ ਉਹ ਜ਼ਮੀਨੀ ਹਕੀਕਤ ’ਚ ਵੀ ਕੰਮ ਕਰਵਾਏ ਜਾ ਰਹੇ ਹਨ।
ਕੇਂਦਰ ਅਤੇ ਸੂਬੇ ਦੀਆਂ ਟੀਮਾਂ ਨੇ ਕੀਤੀ ਚੋਣ
ਕੇਂਦਰ ਅਤੇ ਸੂਬਾ ਸਰਕਾਰ ਦੇ ਪੰਚਾਇਤੀ ਵਿਭਾਗ (Department of Panchayats) ਦੀਆਂ ਟੀਮਾਂ ਦੇ ਸਰਵੇਖਣ ਤੋਂ ਬਾਅਦ ਹੀ ਉਹਨਾਂ ਦੀ ਚੋਣ ਇਹਨਾਂ ਅਵਾਰਡਾਂ ਲਈ ਹੋਈ ਹੈ। ਜਿਥੇ ਸਰਬਪੱਖੀ ਵਿਕਾਸ ਵੱਜੋਂ ਪੰਥਦੀਪ ਅਤੇ ਪੰਚਾਇਤ ਇਹ ਐਵਾਰਡ (Award) ਹਾਸਿਲ ਕਰ ਰਹੀ ਹੈ। ਉਥੇ ਹੀ ਇਸ ਸਮੇਂ ਦੇਸ਼ ਭਰ ’ਚ ਫੈਲੀ ਕੋਰੋਨਾ ਮਹਾਂਮਾਰੀ (Corona epidemic) ਦੇ ਚਲਦੇ ਪੰਥਦੀਪ ਆਪਣੀ ਬਣਾਈ ਸਮਾਜ ਸੇਵੀ ਸੰਸਥਾ ਅਤੇ ਖਾਲਸਾ ਐਡ ਵੱਲੋਂ ਮਿਲੀ ਮਦਦ ਨਾਲ ਕੋਰੋਨਾ ਪੀੜਤ ਮਰੀਜ਼ਾਂ ਦੀ ਮਦਦ ਵੀ ਕਰ ਰਿਹਾ ਹੈ। ਪੰਥਦੀਪ ਵੱਲੋਂ ਪਿੰਡ ’ਚ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਪਿੰਡ ’ਚ ਇੱਕ ਵਿਸ਼ੇਸ਼ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ ਜਿਥੇ ਆਕਸੀਜਨ ਕੰਸਨਟ੍ਰੇਟਰ (Oxygen concentrator) ਵੀ ਲਗਾਏ ਗਏ ਹਨ।