ਗੁਰਦਾਸਪੁਰ: ਇੱਕ ਪਾਸੇ ਵਾਤਾਵਰਨ ਪ੍ਰੇਮੀ ਦਰੱਖਤ ਲਗਾ ਕੇ ਸਮਾਜ ਨੂੰ ਵਾਤਾਵਰਨ ਸੰਭਾਲਣ ਦਾ ਸੁਨੇਹਾ ਦੇ ਰਹੇ ਹਨ, ਉਥੇ ਹੀ ਕੁਝ ਲੋਕ ਆਪਣੇ ਨਿੱਜੀ ਫਾਇਦੇ ਲਈ ਰੁੱਖਾਂ ਨੂੰ ਕੱਟ ਕੇ ਮਾਨਵਤਾ ਦਾ ਗੁਨਾਹ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਗੁਰਦਾਸਪੁਰ ਦੇ ਛੀਨਾ ਰੇਲਵਾਲਾ ਪਿੰਡ ਦਾ ਹੈ, ਜਿਥੇ ਇਕ ਵਾਤਾਵਰਨ ਪ੍ਰੇਮੀ ਮਾਸਟਰ ਰਣਜੀਤ ਸਿੰਘ ਵਲੋਂ ਕਰੀਬ 7 ਸਾਲ ਪਹਿਲਾਂ ਜੰਗਲਾਤ ਮਹਿਕਮੇ (Forest Department) ਦੀ ਜ਼ਮੀਨ ਉਪਰ ਲਗਾਏ 13 ਰੁੱਖਾਂ ਨੂੰ ਕੁਝ ਲੋਕਾਂ ਨੇ ਵੱਢ ਦਿੱਤਾ। ਪਤਾ ਲਗਦੀਆਂ ਹੀ ਲੋਕ ਉਸ ਜਗ੍ਹਾ ’ਤੇ ਪਹੁੰਚੇ ਅਤੇ ਜੰਗਲਾਤ ਮਹਿਕਮੇ ਨੂੰ ਸੂਚਿਤ ਕੀਤਾ।
ਇਹ ਵੀ ਪੜੋ: ਗਲੀਆਂ ’ਚ ਖੜ੍ਹਿਆ ਮੀਂਹ ਦਾ ਪਾਣੀ ਬਿਮਾਰੀਆਂ ਨੂੰ ਦੇ ਰਿਹਾ ਸੱਦਾ
ਲੋਕਾਂ ਨੇ ਇਲਜ਼ਾਮ ਲਗਾਇਆ ਕਿ ਇੱਕ ਕਾਲੋਨੀ ਵਾਲਿਆਂ ਨੇ ਇਹਨਾਂ ਦਰੱਖਤਾਂ ਨੂੰ ਵੱਢਿਆ ਹੈ। ਵਾਤਾਵਰਨ ਪ੍ਰੇਮੀ ਮਾਸਟਰ ਰਣਜੀਤ ਸਿੰਘ ਵਲੋਂ ਕਰੀਬ 7 ਸਾਲ ਪਹਿਲਾਂ ਆਪਣੇ ਹੱਥੀ ਇਹ ਦਰਖਤ ਲਗਾਏ ਗਏ ਸਨ। ਵਾਤਾਵਰਨ ਪ੍ਰੇਮੀ ਮਾਸਟਰ ਰਣਜੀਤ ਸਿੰਘ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਚਲਦਿਆਂ ਦਰੱਖਤ ਲਗਾਉਣੇ ਚਾਹੀਦੇ ਹਨ। ਦਰੱਖਤਾਂ ਦੀ ਕਟਾਈ ਕਰਨ ਹੀ ਦੁਨੀਆ ਉਪਰ ਭੁਚਾਲ, ਝੱਖੜ ਅਤੇ ਹੋਰ ਘਟਨਾਵਾਂ ਵਾਪਰ ਰਹੀਆਂ ਹਨ। ਉਥੇ ਹੀ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਦਰੱਖਤ ਵਿੱਚ ਵੀ ਜਾਨ ਹੁੰਦੀ ਹੈ ਅਤੇ ਸਰਕਾਰ ਦਰੱਖਤ ਵੱਢਣ ਵਾਲਿਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰੇ ਤਾਂ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ।
ਦੂਜੇ ਪਾਸੇ ਜੰਗਲਾਤ ਮਹਿਕਮੇ (Forest Department) ਵੱਲੋਂ ਪਹੁੰਚੇ ਮੇਟ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਬਾਰੇ ਪਤਾ ਲਗਦਿਆਂ ਹੀ ਉਹ ਪਹੁੰਚੇ ਹਨ। ਇਸ ਦੌਰਾਨ ਮੌਕੇ ’ਤੇ ਕੁਝ ਲੋਕ ਜੰਗਲਾਤ ਮਹਿਕਮੇ (Forest Department) ਦੇ 13 ਦਰੱਖਤ ਕੱਟ ਚੁਕੇ ਸਨ, ਉਹਨਾਂ ਨੂੰ ਦੇਖਦਿਆਂ ਹੀ ਉਹ ਫਰਾਰ ਗਏ। ਇਹਨਾਂ ਦੇ ਖਿਲਾਫ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਝੋਨੇ ਦੀ ਸਿੱਧੀ ਬਿਜਾਈ ਨਾਲ ਕਿਸਾਨਾਂ ਨੂੰ ਹੋ ਰਿਹਾ ਹੈ ਵੱਡਾ ਲਾਭ