ETV Bharat / city

ਕਰਤਾਰਪੁਰ ਕੋਰੀਡੋਰ ਸਾਹਮਣੇ ਕਿਸਾਨਾਂ ਨੇ ਗੱਡੇ ਪੱਕੇ ਟੈਂਟ

author img

By

Published : Jul 28, 2021, 3:50 PM IST

ਕਰਤਾਰਪੁਰ ਕੋਰੀਡੋਰ ਦੇ ਮੁੱਖ ਗੇਟ ਦੇ ਸਾਹਮਣੇ ਪਿਛਲੇ 2 ਦਿਨਾਂ ਤੋਂ ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਧਰਨਾ ਜਾਰੀ ਰਿਹਾ। ਉਹਨਾਂ ਨੇ ਐਲਾਨ ਕੀਤਾ ਹੈ ਕਿ ਜਦ ਤਕ ਉਹਨਾਂ ਦਾ ਹੱਕ ਨਹੀਂ ਮਿਲਦਾ ਉਹ ਸੰਗਰਸ਼ ਕਰਦੇ ਰਹਿਣਗੇ।

ਕਰਤਾਰਪੁਰ ਕੋਰੀਡੋਰ ਸਾਹਮਣੇ ਕਿਸਾਨਾਂ ਨੇ ਗੱਡੇ ਪੱਕੇ ਟੈਂਟ
ਕਰਤਾਰਪੁਰ ਕੋਰੀਡੋਰ ਸਾਹਮਣੇ ਕਿਸਾਨਾਂ ਨੇ ਗੱਡੇ ਪੱਕੇ ਟੈਂਟ

ਗੁਰਦਾਸਪੁਰ: ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿਖੇ ਬਣੇ ਕਰਤਾਰਪੁਰ ਕੋਰੀਡੋਰ ਜਿਥੇ ਕੇਂਦਰ ਸਰਕਾਰ ਦੇ ਖੋਖਲੇ ਵਾਅਦਿਆਂ ਤੋਂ ਤੰਗ ਆ ਕੇ ਬੀਤੇ 2 ਦਿਨ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਕਿਸਾਨਾਂ ਨੇ ਕਰਤਰਪੁਰ ਕੋਰੀਡੋਰ ਦੇ ਮੁੱਖ ਗੇਟ ਦੇ ਸਾਹਮਣੇ ਸੜਕ ਜਾਮ ਕਰਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਹੈ। ਕਿਸਾਨਾਂ ਵੱਲੋਂ ਦੂਸਰੇ ਦਿਨ ਵੀ ਮੀਂਹ ਦੇ ਬਾਵਜੂਦ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਦ ਤਕ ਉਹਨਾਂ ਦਾ ਹੱਕ ਨਹੀਂ ਮਿਲਦਾ ਉਹ ਸੰਗਰਸ਼ ਕਰਦੇ ਰਹਿਣਗੇ।

ਇਹ ਵੀ ਪੜੋ: ਪੋਰਨ ਵੀਡੀਓ ਮਾਮਲਾ: ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ਰੱਦ

ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਕੋਰੀਡੋਰ ਬਣਾਉਣ ਲਈ ਕੇਂਦਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਸੀ ਉਸ ਵਕਤ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਬਣਦੇ ਮੁਆਵਜ਼ੇ ਸਮੇਤ ਹਰ ਜਮੀਨ ਦੇਣ ਵਾਲੇ ਕਿਸਾਨ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿਤੀ ਜਾਵੇਗੀ ਜਾਂ ਫਿਰ ਪੰਜ ਲੱਖ ਰੁਪਏ ਦਿਤੇ ਜਾਣਗੇ ਅਤੇ ਨਾਲ ਹੀ ਇੱਕ ਮੈਂਬਰ ਦੀ ਪੈਨਸ਼ਨ ਵੀ ਲਗਾਈ ਜਵੇਗੀ, ਪਰ ਅਜੇ ਤਕ ਇਹ ਵਾਅਦੇ ਤਾਂ ਖਾਲੀ ਲਿਫਾਫੇ ਹੀ ਸਿੱਧ ਹੋਏ ਉਤੋਂ ਦੂਸਰੇ ਪਾਸੇ ਹਾਲੇ ਕਈ ਕਿਸਾਨਾਂ ਨੂੰ ਉਹਨਾਂ ਦੀ ਜਮੀਨ ਦਾ ਪੂਰਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਉਤੋਂ ਕੋਰੀਡੋਰ ਸੜਕ ਬਣਨ ਨਾਲ ਉਹਨਾਂ ਦੀਆਂ ਜ਼ਮੀਨਾਂ ਨੀਵੀਆਂ ਹੋ ਗਈਆਂ ਹਨ ਜਿਸ ਕਾਰਨ ਪਾਣੀ ਦਾ ਨਿਕਾਸ ਨਹੀਂ ਹੁੰਦਾ ਅਤੇ ਫਸਲਾਂ ਖਰਾਬ ਹੋ ਜਾਂਦੀਆਂ ਹਨ।

ਦੂਸਰੇ ਪਾਸੇ ਅਧਿਕਾਰੀਆਂ ਨੇ ਜਮੀਨਾਂ ਵਿੱਚ ਲਗੇ ਟਿਊਬਵੈਲ, ਪਸ਼ੂ ਸ਼ੈੱਡ ਅਤੇ ਦਰੱਖਤਾਂ ਦੇ ਮੁਆਵਜ਼ੇ ਦੇ ਪਰਪੋਜਲ ਬਣਾਕੇ ਭੇਜੇ ਸਨ ਉਹ ਮੁਅਵਜਾ ਵੀ ਨਹੀਂ ਮਿਲਿਆ ਅਤੇ ਕੋਰੀਡੋਰ ਦੇ ਉਦਘਾਟਨ ਸਮੇਂ 46 ਕਿਲ੍ਹੇ ਜ਼ਮੀਨ ਵਿੱਚ ਲਗਾਏ ਗਏ ਟੈਂਟ ਸਿਟੀ ਅਤੇ ਪੰਡਾਲ ਉਸ ਦਾ ਮੁਆਵਜਾ ਵੀ ਅਜੇ ਤਕ ਨਹੀਂ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬਾਰੇ ਲਗਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਤਕ ਪਹੁੰਚ ਕਰਦੇ ਰਹੇ ਪਰ ਕੀਤੇ ਕੋਈ ਸੁਣਵਾਈ ਨਹੀਂ ਹੋਈ।

ਉਥੇ ਹੀ ਕਿਸਾਨਾਂ ਵਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਉਹਨਾਂ ਦੁਖੀ ਹੋ ਇਹ ਪ੍ਰਦਰਸ਼ਨ ਦਾ ਰਾਹ ਅਪਣਾਇਆ ਹੈ ਅਤੇ ਉਹਨਾਂ ਵਲੋਂ ਉਦੋਂ ਤਕ ਸੰਗਰਸ਼ ਜਾਰੀ ਰਹੇਗਾ ਜਦ ਤਕ ਉਹਨਾਂ ਦੇ ਹੱਕ ਨਹੀਂ ਮਿਲਦੇ ਅਤੇ ਉਹਨਾਂ ਦਾ ਧਰਨਾ ਅਣਮਿਥੇ ਸਮੇ ਲਈ ਜਾਰੀ ਰਹੇਗਾ।

ਇਹ ਵੀ ਪੜੋ: ਬਿਜਲੀ ਡਿੱਗਣ ਕਾਰਨ ਪਿੱਪਲ ਹੋਇਆ ਦੋ-ਫਾੜ, ਗੱਡੀਆਂ ਦਾ ਨਿੱਕਲਿਆ ਕਚੂੰਬਰ

ETV Bharat Logo

Copyright © 2024 Ushodaya Enterprises Pvt. Ltd., All Rights Reserved.