ETV Bharat / city

ਗੁਰਦਾਸਪੁਰ ਦੇ ਇਲਾਕੇ 'ਚ ਦੇਖੀ ਗਈ ਡਰੋਨ ਗਤੀਵਿਧੀ - ਗੁਰਦਾਸਪੁਰ ਦੀ ਕਸੋਵਾਲ ਬੀਓਪੀ

ਰਾਤ 12 ਵਜੇ ਦੇ ਲਗਭਗ ਗੁਰਦਾਸਪੁਰ ਦੀ ਕਸੋਵਾਲ ਬੀਓਪੀ ਦੇ ਇਲਾਕੇ ਵਿੱਚ 50 ਬਟਾ 11 ਪਿੱਲਰ ਦੇ ਕੋਲ ਡਰੋਨ ਦੀ ਗਤੀਵਿਧੀ(Drone activity) ਦੇਖੀ ਗਈ ਹੈ।

ਗੁਰਦਾਸਪੁਰ ਦੇ ਇਲਾਕੇ 'ਚ ਦੇਖੀ ਗਈ ਡਰੋਨ ਗਤੀਵਿਧੀ

author img

By

Published : Dec 20, 2021, 10:43 AM IST

ਗੁਰਦਾਸਪੁਰ: ਰਾਤ 12 ਵਜੇ ਦੇ ਲਗਭਗ ਗੁਰਦਾਸਪੁਰ ਦੀ ਕਸੋਵਾਲ ਬੀਓਪੀ ਦੇ ਇਲਾਕੇ ਵਿੱਚ 50 ਬਟਾ 11 ਪਿੱਲਰ ਦੇ ਕੋਲ ਡਰੋਨ ਦੀ ਗਤੀਵਿਧੀ(Drone activity) ਦੇਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਜਵਾਨ ਡਿਊਟੀ 'ਤੇ ਤੈਨਾਤ ਸਨ, ਉਹਨਾਂ ਨੇ ਫਾਇਰ ਕੀਤੇ ਜਿਸ ਵਿੱਚ ਮਹਿਲਾਂ ਕਾਂਸਟੇਬਲ ਵੀ ਸੀ। ਜਿਸ ਦੇ ਕਾਰਨ ਡਰੋਨ ਵਾਪਿਸ ਪਾਕਿਸਤਾਨ ਦੇ ਇਲਾਕੇ ਵਿੱਚ ਚਲਾ ਗਿਆ। ਪੁਲਿਸ ਪੂਰੇ ਇਲਾਕੇ ਦੀ ਛਾਣਬੀਣ ਕਰ ਰਹੀ ਹੈ।

ਬੀਤੇ ਸਮੇਂ ਦਾ ਵੇਰਵਾ

ਬੀਤੇ ਸਮੇਂ ਦੌਰਾਨ ਵੀ ਕਈ ਡਰੋਨ ਮਿਲੇ ਹਨ ਇਸੇ ਤਰ੍ਹਾਂ ਹੀ ਤਰਨਤਾਰਨ ਦੇ ਨਾਲ ਲੱਗਦੀ ਸਰਹੱਦ ਤੋਂ ਬੀਐਸਐਫ ਹੱਥ ਵੱਡੀ ਸਫ਼ਲਤਾ ਲੱਗੀ ਸੀ। ਬੀਐਸਐਫ ਵੱਲੋਂ ਸਰਹੱਦ ਤੋਂ ਡਰੋਨ ਬਰਾਮਦ ਕੀਤਾ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਬੀਐਸਐਫ ਦੇ ਮੁਲਾਜ਼ਮ ਅਤੇ ਅਧਿਕਾਰੀ ਮੌਕੇ ਉੱਪਰ ਪਹੁੰਚੇ ਅਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ ਸੀ।

  • Punjab | A drone was sighted in Gurdaspur sector near the International Border. BSF personnel fired 5 rounds after the patrolling team heard a humming sound but it managed to return to Pakistan territory. The incident was reported at 1230am on Monday, says a senior BSF officer

    — ANI (@ANI) December 20, 2021 " class="align-text-top noRightClick twitterSection" data=" ">

ਇਸ ਦੌਰਾਨ ਬੀਐਸਐਫ ਵੱਲੋਂ ਡਰੋਨ ਉੱਤੇ ਫਾਇਰਿੰਗ ਵੀ ਕੀਤੀ ਗਈ ਸੀ। ਇਸ ਦੇ ਚੱਲਦੇ ਹੀ ਬੀਐਸਐਫ ਵੱਲੋਂ ਡਰੋਨ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਇਸ ਘਟਨਾ ਸਬੰਧੀ ਅਜੇ ਤੱਕ ਕੋਈ ਅਧਿਕਾਰਿਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਸ ਦੇ ਨਾਲ ਹੀ ਤਰਨਤਾਰਨ ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ਅਧੀਨ ਆਉਂਦੇ ਪਿੰਡ ਵਾਂ ਤਾਰਾ ਸਿੰਘ ਨਜ਼ਦੀਕ ਪਾਕਿਸਤਾਨੀ ਡਰੋਨ ਵੱਲੋਂ ਦਸਤਕ ਦਿੱਤੀ ਗਈ ਸੀ ਜੋ ਕਿ ਭਾਰਤੀ ਖੇਤਰ ਵਿਚ ਡਿੱਗ ਪਿਆ ਸੀ। ਬੀਐੱਸਐੱਫ ਦੀ 103 ਬਟਾਲੀਅਨ ਵੱਲੋਂ ਹਰਕਤ ਵਿੱਚ ਆਉਂਦਿਆਂ ਡਰੋਨ ਨੂੰ ਜ਼ਮੀਨ 'ਤੇ ਡਿੱਗਣ ਉਪਰੰਤ ਬੀਐੱਸਐੱਫ. ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਬਾਅਦ ਬੀਐੱਸਐੱਫ ਵੱਲੋਂ ਇਲਾਕੇ 'ਚ ਸਰਚ ਮੁਹਿੰਮ ਜ਼ਿਲ੍ਹਾ ਪੁਲਿਸ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ:BSF ਵੱਲੋਂ ਤਰਨਤਾਰਨ ਸਰਹੱਦ ਤੋਂ ਡਰੋਨ ਬਰਾਮਦ

ETV Bharat Logo

Copyright © 2025 Ushodaya Enterprises Pvt. Ltd., All Rights Reserved.