ETV Bharat / city

ਅੱਖਾਂ ਦੀ ਰੌਸ਼ਨੀ ਨੂੰ ਨਾ ਬਣਨ ਦਿੱਤਾ ਰੋੜਾ, ਆਪਣੀ ਖੂਬੀ ਪਛਾਣ ਕਮਾ ਰਹੇ ਰੋਜ਼ੀ ਰੋਟੀ - ਕੀਰਤਨ ਕਰਨਾ ਸਿੱਖਣਾ

ਆਸਾ ਸਿੰਘ ਅਤੇ ਉਸਦੀ ਪਤਨੀ ਨੀਲਮ ਕੌਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਨੇਤਰਹੀਣ ਹਨ ਅਤੇ ਦੋਨਾਂ ਨੇ ਬਚਪਨ ਵਿੱਚ ਹੀ ਕੀਰਤਨ ਕਰਨਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਮਾਗਮਾਂ 'ਚ ਵੀ ਉਨ੍ਹਾਂ ਵਲੋਂ ਕੀਰਤਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਸਮਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਦੋਵਾਂ ਨੇ ਫ਼ੈਸਲਾ ਕੀਤਾ ਕਿ ਉਹ ਦੋਵੇਂ ਕੀਰਤਨ ਕਰਦੇ ਹਨ।

ਅੱਖਾਂ ਦੀ ਰੌਸ਼ਨੀ ਨੂੰ ਨਾ ਬਣਨ ਦਿੱਤਾ ਰੋੜਾ, ਆਪਣੀ ਖੂਬੀ ਪਛਾਣ ਕਮਾ ਰਹੇ ਰੋਜ਼ੀ ਰੋਟੀ

author img

By

Published : Jun 18, 2021, 1:47 PM IST

ਗੁਰਦਾਸਪੁਰ: ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿਸ ਨੂੰ ਰੱਬੀ ਮਾਰ ਪਈ ਹੋਵੇ ਉਹਨਾਂ ਉੱਪਰ ਲੋਕ ਤਰਸ ਖਾ ਕੇ ਉਨ੍ਹਾਂ ਦੀ ਮਦਦ ਕਰਨ ਨੂੰ ਹਮੇਸ਼ਾ ਹੀ ਤਿਆਰ ਰਹਿੰਦੇ ਹਨ। ਜ਼ਿਆਦਾਤਰ ਕਈ ਲੋਕ ਇਸ ਦਾ ਫਾਇਦਾ ਚੁਕਦੇ ਹਨ ਅਤੇ ਅਪਾਹਜ ਹੋਣ ਦਾ ਬਹਾਨਾ ਬਣ ਕੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਹਨ। ਉਥੇ ਹੀ ਸਰੀਰ ਵਿੱਚ ਕੁਦਰਤੀ ਖਾਮੀਆਂ ਹੋਣ ਦੇ ਬਾਵਜੂਦ ਕੁੱਝ ਲੋਕ ਜ਼ਮੀਰ ਦੇ ਧਨੀ ਹੁੰਦੇ ਹਨ ਅਤੇ ਕਿਸੇ ਦੇ ਤਰਸ ਦਾ ਮੋਹਤਾਜ ਨਹੀਂ ਬਣਦੇ ਸਗੋਂ ਆਪਣੇ ਅੰਦਰ ਦੀਆਂ ਰੱਬ ਵੱਲੋਂ ਮਿਲੀਆਂ ਖੂਬੀਆਂ ਨੂੰ ਪਛਾਣ ਕੇ ਆਪਣੀ ਖੂਬੀ ਨੂੰ ਹੀ ਰੋਟੀ-ਰੋਜ਼ੀ ਕਮਾਉਣ ਦਾ ਜ਼ਰੀਆ ਬਣਾਉਂਦੇ ਹਨ।

ਅੱਖਾਂ ਦੀ ਰੌਸ਼ਨੀ ਨੂੰ ਨਾ ਬਣਨ ਦਿੱਤਾ ਰੋੜਾ, ਆਪਣੀ ਖੂਬੀ ਪਛਾਣ ਕਮਾ ਰਹੇ ਰੋਜ਼ੀ ਰੋਟੀ

ਅਜਿਹਾ ਹੀ ਇੱਕ ਗੁਰਸਿੱਖ ਜੋੜਾ ਗੁਰਦਾਸਪੁਰ ਦੇ ਪਿੰਡ ਗਾਹਲੜੀ ਦਾ ਰਹਿਣ ਵਾਲਾ ਹੈ। ਜਨਮ ਤੋਂ ਹੀ ਨੇਤਰਹੀਣ ਹੋਣ ਦੇ ਬਾਵਜੂਦ ਇਹਨਾਂ ਨੇ ਕੀਰਤਨ ਸਿੱਖਿਆ, ਤਬਲਾ ਅਤੇ ਹਾਰਮੁਨੀਅਮ ਦੀ ਵਿਦਿਆ ਹਾਸਲ ਕੀਤੀ। ਅੱਜ ਆਪਣੀ ਇਸ ਕਲਾਂ ਰਹੀ ਗੁਰਸਿੱਖ ਪਤੀ-ਪਤਨੀ ਗੁਰੂ ਘਰ ਅਤੇ ਧਾਰਮਿਕ ਸਮਾਗਮਾਂ 'ਚ ਕੀਰਤਨ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸਾ ਸਿੰਘ ਅਤੇ ਉਸਦੀ ਪਤਨੀ ਨੀਲਮ ਕੌਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਨੇਤਰਹੀਣ ਹਨ ਅਤੇ ਦੋਨਾਂ ਨੇ ਬਚਪਨ ਵਿੱਚ ਹੀ ਕੀਰਤਨ ਕਰਨਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਮਾਗਮਾਂ 'ਚ ਵੀ ਉਨ੍ਹਾਂ ਵਲੋਂ ਕੀਰਤਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਸਮਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਦੋਵਾਂ ਨੇ ਫ਼ੈਸਲਾ ਕੀਤਾ ਕਿ ਉਹ ਦੋਵੇਂ ਕੀਰਤਨ ਕਰਦੇ ਹਨ।

ਉਨ੍ਹਾਂ ਦੱਸਿਆ ਕਿ ਇੱਕ ਨੂੰ ਤਬਲੇ ਦੀ ਵਿਦਿਆ ਹਾਸਲ ਹੈ ਅਤੇ ਇੱਕ ਹਾਰਮੁਨੀਅਮ ਜਾਣਦਾ ਹੈ, ਜਿਸ ਤੋਂ ਬਾਅਦ ਦੋਵਾਂ ਨੇ ਪਿੰਡ ਦੇ ਗੁਰਦੁਆਰਾ ਗਾਹਲੜੀ ਸਾਹਿਬ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿੱਛਲੇ 10 ਸਾਲਾਂ ਤੋਂ ਉਹ ਕੀਰਤਨ ਕਰ ਰਹੇ ਹਨ ਅਤੇ ਪਿੰਡ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੀ ਆਪਣੀ ਹਾਜ਼ਰੀ ਲਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸੰਗਤਾਂ ਵਲੋਂ ਜੋ ਭੇਟਾਂ ਮਿਲਦੀ ਹੈ, ਉਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਰ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਥੋੜੀ ਬਹੁਤ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣਾ ਰਹਿਣ ਬਸੇਰਾ ਵਧੀਆ ਬਣਾ ਸਕਣ।

ਇਹ ਵੀ ਪੜ੍ਹੋ:ਕੋਰੋਨਾ ਕਾਰਨ ਪਾਕਿ ਜਾਣ ਵਾਲੇ ਸਿੱਖ ਜਥੇ 'ਤੇ ਲੱਗੀ ਰੋਕ

ETV Bharat Logo

Copyright © 2024 Ushodaya Enterprises Pvt. Ltd., All Rights Reserved.