ETV Bharat / city

ਦੇਖੋ ਢਾਬੇ ਵਾਲੇ ਨਾਲ ਕਿਸ ਤਰ੍ਹਾਂ ਹੋਈ ਠੱਗੀ, ਠੱਗ ਨੇ ਖੁਦ ਨੂੰ ਦੱਸਿਆ BSF ਅਧਿਕਾਰੀ ! - ਠੱਗੀ ਦੀ ਸ਼ਿਕਾਇਤ ਪੁਲਿਸ

ਗੁਰਦਾਸਪੁਰ ’ਚ ਇੱਕ ਠੱਗ ਨੇ ਆਪਣੇ ਆਪ ਨੂੰ ਬੀਐਸਐਫ ਦਾ ਅਧਿਕਾਰੀ ਦਸ ਗ਼ਰੀਬ ਢਾਬੇ ਮਾਲਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਉਨ੍ਹਾਂ ਦੇ 2 ਖਾਤਿਆਂ ਵਿੱਚੋਂ 8 ਹਜ਼ਾਰ ਰੁਪਏ ਉਡਾਏ ਹਨ।

ਦੇਖੋ ਢਾਬੇ ਵਾਲੇ ਨਾਲ ਕਿਸ ਤਰ੍ਹਾਂ ਹੋਈ ਠੱਗੀ
ਦੇਖੋ ਢਾਬੇ ਵਾਲੇ ਨਾਲ ਕਿਸ ਤਰ੍ਹਾਂ ਹੋਈ ਠੱਗੀ
author img

By

Published : Jul 26, 2021, 5:13 PM IST

ਗੁਰਦਾਸਪੁਰ: ਡਿਜੀਟਲ ਇੰਡੀਆ ਹੋਣ ਦੇ ਨਾਲ ਜਿੱਥੇ ਲੋਕਾਂ ਨੂੰ ਕਈ ਸੁੱਖ ਸਹੂਲਤਾਂ ਮਿਲੀਆਂ ਹਨ ਉੱਥੇ ਹੀ ਕਈ ਲੋਕਾਂ ਨੂੰ ਇਸਦਾ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ, ਕਿਉਂਕਿ ਡਿਜੀਟਲ ਇੰਡੀਆ ਵਿੱਚ ਚੋਰ ਠੱਗ ਵੀ ਡਿਜੀਟਲ ਹੋ ਚੁੱਕੇ ਹਨ ਅਤੇ ਇਹ ਠੱਗ ਘਰ ਬੈਠੇ ਹੀ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਠੱਗ ਨੇ ਆਪਣੇ ਆਪ ਨੂੰ ਬੀਐਸਐਫ ਦਾ ਅਧਿਕਾਰੀ ਦਸ ਗ਼ਰੀਬ ਢਾਬੇ ਮਾਲਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਅਤੇ ਉਨ੍ਹਾਂ ਦੇ 2 ਖਾਤਿਆਂ ਵਿੱਚੋਂ 8 ਹਜ਼ਾਰ ਰੁਪਏ ਉਡਾਏ ਹਨ।

ਇਹ ਵੀ ਪੜੋ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੁਲਾਈ ਮੀਟਿੰਗ ਜਾਰੀ

ਜਾਣਕਾਰੀ ਦਿੰਦਿਆਂ ਪੀੜਤ ਜਸਬੀਰ ਕੌਰ ਅਤੇ ਉਸਦੇ ਪਤੀ ਨੇ ਦੱਸਿਆ ਕਿ ਉਹ ਇੱਕ ਛੋਟਾ ਜਿਹਾ ਢਾਬਾ ਚਲਾਂਦੇ ਹਨ ਜਿਸ ਵਿੱਚ ਚਾਹ ਤੋਂ ਇਲਾਵਾ ਆਮ ਲੋਕਾਂ ਲਈ ਘਰ ਵਰਗੀ ਰੋਟੀ ਅਤੇ ਸਬਜ਼ੀ ਵੀ 50 ਰੁਪਏ ਥਾਲੀ ਦੇ ਹਿਸਾਬ ਨਾਲ ਪਰੋਸੀ ਜਾਂਦੀ ਹੈ। 10 ਤੋਂ 15 ਥਾਲੀਆਂ ਰੋਜ਼ ਵਿਕਰੀ ਹੋ ਜਾਂਦੀ ਹੈ ਪਰ ਬੀਤੇ ਦਿਨ ਇਕ ਆਦਮੀ ਜੋ ਆਪਣੇ ਆਪ ਨੂੰ ਬੀ ਐਸ ਐਫ ਦਾ ਜਵਾਨ ਦੱਸਦਾ ਸੀ ਨੇ ਫੋਨ ਕਰਕੇ ਉਸ ਨੂੰ 20 ਥਾਲੀਆਂ ਦਾ ਆਰਡਰ ਦਿੱਤਾ।

ਐਡਵਾਂਸ ਮੰਗਣ ਤੇ ਉਸ ਨੇ ਕਿਹਾ ਕਿ ਅਸੀਂ ਫੌਜੀ ਆਦਮੀ ਹਾਂ ਧੋਖਾ ਨਹੀਂ ਕਰਾਂਗੇ ਉਸ ਦੇ ਖਾਤੇ ਵਿੱਚ ਪੈਸੇ ਪਾ ਦੇਵਾਂਗੇ। ਜਦੋਂ ਉਨ੍ਹਾਂ ਨੇ ਆਰਡਰ ਤਿਆਰ ਕਰ ਦਿੱਤਾ ਤਾਂ ਫੌਜੀ ਨੂੰ ਫੋਨ ਕੀਤਾ ਕਿ ਰੋਟੀ ਬਣ ਗਈ ਹੈ। ਉਸਨੇ ਵਟਸਪ ਤੇ ਇੱਕ ਏਟੀਐਮ ਕਾਰਡ ਦੀ ਫੋਟੋ ਪਾ ਕੇ ਕਿਹਾ ਕਿ ਇਸ ਤਰ੍ਹਾਂ ਏਟੀਐਮ ਦੀ ਫ਼ੋਟੋ ਖਿੱਚ ਦੇ ਭੇਜੋ ਅਤੇ ਕੁਝ ਸਮੇਂ ਬਾਅਦ ‌ ਫੋਨ ਤੇ ਆਇਆ ਓਟੀਪੀ ਨੰਬਰ ਵੀ ਲੈ ਲਿਆ।

ਦੇਖੋ ਢਾਬੇ ਵਾਲੇ ਨਾਲ ਕਿਸ ਤਰ੍ਹਾਂ ਹੋਈ ਠੱਗੀ

ਕੁਝ ਸਮੇਂ ਬਾਦ ਫੇਰ ਉਸਨੇ ਫੋਨ ਕਰਕੇ ਕਿਹਾ ਹੈ ਕਿ ਪਹਿਲੇ ਅਕਾਊਂਟ ਵਿੱਚ ਪੈਸੇ ਨਹੀਂ ਜਾ ਰਹੇ ਕੋਈ ਹੋਰ ਨੰਬਰ ਦਿਓ ਤਾਂ ਉਨ੍ਹਾਂ ਨੇ ਦੂਸਰਾ ਖਾਤਾ ਨੰਬਰ ਦਿੱਤਾ। ਫੋਨ ਕੱਟਦਿਆਂ ਹੀ ਉਹਨਾ ਦੇ ਮੋਬਾਇਲ ਤੇ ਮੈਸੇਜ ਆਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਦੇ ਦੋਨੋਂ ਖਾਤਿਆਂ ਵਿੱਚੋਂ ਸਾਰੀ ਜਮ੍ਹਾਂ ਪੂੰਜੀ ਕਢਵਾ ਲਈ ਗਈ ਸੀ। ਛੋਟੇ-ਛੋਟੇ ਦੋ ਬੱਚਿਆਂ ਦੀ ਮਾਂ ਜਸਬੀਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਹਜ਼ਾਰ ਰੁਪਏ ਦੇ ਕਰੀਬ ਰਾਸ਼ਨ ਇਸ ਫੌਜੀ ਨੇ ਖਰਾਬ ਕਰ ਦਿੱਤਾ ਜਦ ਕਿ 10-10 ਰੁਪਏ ਕਰਕੇ ਜੋੜੇ ਗਏ ਉਨ੍ਹਾਂ ਦੇ ਸਾਰੇ ਪੈਸੇ ਵੀ ਉਨ੍ਹਾਂ ਦੇ ਖਾਤਿਆਂ ਵਿੱਚੋ ਕਟਵਾ ਲਏ। ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਜਾ ਚੁੱਕੀ ਹੈ।

ਇਹ ਵੀ ਪੜੋ: ਦਿੱਲੀ ਪੁਲਿਸ ਨੇ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਤੇ ਬੀਵੀ ਸ੍ਰੀਨਿਵਾਸ ਨੂੰ ਹਿਰਾਸਤ ’ਚ ਲਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.