ਬਟਾਲਾ: ਸਥਾਨਕ ਗਾਂਧੀ ਚੌਂਕ 'ਚ ਭਾਰਤੀ ਕਿਸਾਨ ਮਜ਼ਦੂਰ ਏਕਤਾ ਦੇ ਬੈਨਰ ਹੇਠ ਕਿਸਾਨਾਂ ਨੇ ਮੋਦੀ ਤੇ ਅੰਬਾਨੀ ਅਡਾਨੀ ਦੇ ਪੂਤਲੇ ਫੂਕੇ। ਇਸ ਦੌਰਾਨ ਬਟਾਲਾ ਕੱਲਬ 'ਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਸਵੇਤ ਮਲਿਕ ਭਾਜਪਾ ਵਰਕਰਾਂ ਨਾਲ ਮੀਟਿੰਗ ਕਰ ਰਹੇ ਸੀ। ਕਿਸਾਨਾਂ ਨੇ ਲੁੱਕ ਕੇ ਕੀਤੀ ਮੀਟਿੰਗ 'ਤੇ ਸਵਾਲ ਚੁੱਕੇ ਤੇ ਮੀਟਿੰਗ ਦੀ ਥਾਂ ਦਾ ਘਿਰਾਓ ਕੀਤਾ ਤੇ ਉਨ੍ਹਾਂ ਖਿਲਾਫ਼ ਨਾਅਰੇਬਾਜੀ ਕੀਤੀ।
ਇਸ ਮੌਕੇ ਗੱਲ਼ਬਾਤ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਲੁੱਕ ਕੇ ਮੀਟਿੰਗ ਕਰਨ ਦਾ ਕੀ ਮਤਲਬ? ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਮਨ 'ਚ ਚੋਰ ਹੁੰਦੈ ਉਹ ਹੀ ਲੁੱਕ ਲੁੱਕ ਮੀਟਿੰਗ ਕਰਦੇ ਹਨ। ਸਵਾਲ ਚੁੱਕਦੇ ਉਨ੍ਹਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਨੂੰ ਇਹ ਕਾਨੂੰਨ ਸਹੀ ਲੱਗ ਰਹੇ ਹਨ ਤਾਂ ਇਹ ਸਾਡੇ ਸਵਾਲਾਂ ਦੇ ਜਵਾਬ ਦੇਣ ਇਸ ਤਰ੍ਹਾਂ ਭੱਜ ਕਿਉਂ ਰਹੇ ਹਨ।
ਕਿਸਾਨਾਂ ਦਾ ਪ੍ਰਦਰਸ਼ਨ ਦੇਖ ਪੁਲਿਸ ਨੇ ਸ਼ਵੇਤ ਮਲਿਕ ਨੂੰ ਪਿਛਲੇ ਗੇਟ ਰਾਹੀਂ ਬਾਹਰ ਕੱਢ ਦਿੱਤਾ। ਕਿਸਾਨਾਂ ਨੇ ਇਸ ਬਾਰੇ ਗੱਲ ਕਰਦੇ ਕਿਹਾ ਕਿ ਅੱਜੇ ਤਾਂ ਮੀਟਿੰਗ ਵਾਲੀ ਥਾਂ ਦਾ ਘਿਰਾਓ ਕੀਤਾ ਗਿਆ ਹੈ, ਆਉਣ ਵਾਲੇ ਸਮੇਂ 'ਚ ਭਾਜਪਾ ਨੇਤਾਵਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ।