ਡੇਰਾ ਬਾਬਾ ਨਾਨਕ: ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ (Bhagwant Mann), ਰਾਘਵ ਚੱਡਾ, ਅਮਨ ਅਰੋੜਾ ,ਹਰਪਾਲ ਚੀਮਾ ਅਤੇ ਹੋਰ ਵਿਧਾਇਕ ਅਤੇ ਆਪ ਵਰਕਰ ਕਰਤਰਪੁਰ ਕੌਰੀਡੋਰ (Kartarpur Corridor) ‘ਤੇ ਪਹੁੰਚੇ।
ਇਹ ਵੀ ਪੜੋ: ਜਾਣੋਂ ਕਿਹੜੀ ਸੰਵਿਧਾਨਕ ਪ੍ਰਕਿਰਿਆ ਦੇ ਤਹਿਤ ਰੱਦ ਹੋਣਗੇ ਖੇਤੀ ਕਾਨੂੰਨ ?
ਇਸ ਮੌਕੇ ਭਗਵੰਤ ਮਾਨ (Bhagwant Mann) ਨੇ ਕਿਹਾ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵਈਆ ਛੱਡ ਕਿਸਾਨਾਂ ਅੱਗੇ ਚੁਕਣਾ ਪਿਆ ਹੈ, ਇਹ ਕਿਸਾਨਾਂ ਦੀ ਜਿੱਤ ਹੈ। ਉਹਨਾਂ ਕਿਹਾ ਆਮ ਆਦਮੀ ਪਾਰਟੀ (Aam Aadmi Party) ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਮੌਤ ਦਾ ਫਰਮਾਨ ਹੈ ਇਹਨਾਂ ਵਿੱਚ ਸੋਧ ਨਹੀਂ ਹੋ ਸਕਦੀ ਇਹ ਰੱਦ ਕਰਕੇ ਪੈਣਗੇ ਨਾਲ਼ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਬਹੁਤ ਲੇਟ ਲਿਆ ਹੈ ਹੁਣ ਤਕ 700 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਜੋ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਹਨ ਉਹਨਾਂ ਨੂੰ ਕੇਂਦਰ ਸਰਕਾਰ ਮੁਆਵਜ਼ਾ ਦੇਵੇ ਅਤੇ ਕਿਹਾ ਕਿ MSP ਵੀ ਨਿਰਧਾਰਿਤ ਕੀਤੀ ਜਾਵੇ।
ਆਮ ਆਦਮੀ ਪਾਰਟੀ (Aam Aadmi Party ਦੇ ਵਫਦ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਮਨਜ਼ੂਰੀ ਨਾਂ ਦੇਣ ਤੇ ਭਗਵੰਤ ਮਾਨ (Bhagwant Mann) ਨੇ ਕਿਹਾ ਇਹ ਕੇਂਦਰ ਸਰਕਾਰ ਦੀ ਚਾਲ ਹੈ ਜੋ ਉਹਨਾਂ ਨੂੰ ਮਨਜ਼ੂਰੀ ਨਹੀਂ ਦਿਤੀ ਗਈ ਇਸ ਲਈ ਅੱਜ ਉਹ ਧਰਸ਼ਨੀ ਸਥਲ ਤੇ ਨਤਮਸਤਕ ਹੋ ਕੇ ਜਾਣਗੇ ਅਤੇ ਮਨਜ਼ੂਰੀ ਮਿਲਣ ਤੇ ਸ੍ਰੀ ਕਰਤਾਰਪੁਰ ਸਾਹਿਬ ਵੀ ਜਰੂਰ ਜਾਣਗੇ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਭਾਜਪਾ ਨਾਲ ਸੀਟ ਸ਼ੇਅਰ ਕਰ ਚੋਣ ਲੜਨ ਦੇ ਦਿੱਤੇ ਗਏ ਬਿਆਨ ਤੇ ਕਿਹਾ ਆਮ ਆਦਮੀ ਪਾਰਟੀ (Aam Aadmi Party) ਪਹਿਲਾਂ ਹੀ ਕਹਿੰਦੀ ਸੀ ਕਿ ਜਿਹੜਾ ਹੁਣ ਸੀਟ ਸ਼ੇਅਰ ਕਰ ਰਿਹਾ ਉਹ ਪਹਿਲਾ ਪੰਜਾਬ ਦੀ ਸਰਕਾਰ ਸ਼ੇਅਰ ਕਰਦਾ ਸੀ ਅਤੇ ਭਾਜਪਾ ਨਾਲ ਹੀ ਜੁੜਿਆ ਸੀ।
ਇਹ ਵੀ ਪੜੋ: Kartarpur Corridor: ਨਵਜੋਤ ਸਿੰਘ ਸਿੱਧੂ ਦਰਸ਼ਨਾਂ ਲਈ ਜਾਣਗੇ ਬਾਬੇ ਨਾਨਕ ਦੇ ਦਰ