ETV Bharat / city

ਗੁਰੂਆਂ ਦੇ ਸਿਧਾਤਾਂ 'ਤੇ ਚੱਲ ਕੇ ਗੁਰਸਿੱਖ ਜੋੜਾ ਫਾਸਟ ਫੂਡ ਦੀ ਰੇਹੜੀ ਲਗਾ ਕੇ ਕਰ ਰਿਹਾ ਕਮਾਈ - ਗੁਰਸਿੱਖ ਜੋੜਾ ਫਾਸਟ ਫੂਡ ਦੀ ਰੇਹੜੀ ਲਗਾ ਕੇ ਕਰ ਰਿਹਾ ਕਮਾਈ

ਗੁਰਦਾਸਪੁਰ ਵਿੱਚ ਇੱਕ ਗੁਰਸਿੱਖ ਜੋੜਾ ਫਾਸਟ ਫੂਡ ਦੇ ਛੋਟੇ ਜਿਹੇ ਕੰਮ ਤੋਂ ਸ਼ੁਰੂਆਤ ਕਰਕੇ ਅੱਜ ਵੱਡੇ ਪੱਧਰ ਉੱਤੇ ਕੰਮ ਕਰ ਰਿਹਾ ਹੈ। Gursikh couple earning money by selling fast food

A Gursikh couple from Gurdaspur city is earning money by selling fast food

author img

By

Published : Sep 17, 2022, 4:52 PM IST

Updated : Sep 17, 2022, 7:27 PM IST

ਗੁਰਦਾਸਪੁਰ: ਕਿਰਤ ਕਰਕੇ ਪਰਵਾਰਕ ਚਲਾਉਣ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਜੇ ਕਿਸੇ ਵਿੱਚ ਕੋਈ ਗੁਣ ਹੈ ਤਾਂ ‌ਉਸ ਗੁਣ ਨੂੰ ਰੋਜ਼ਗਾਰ ਬਣਾਉਣ ਵਿਚ ਕੋਈ ਹਰਜ ਨਹੀਂ ਹੈ, ਕੰਮ ‌ਸ਼ੁਰੂਆਤ ਵਿੱਚ ਬੇਸ਼ਕ ਛੋਟਾ ਹੋਵੇ ‌ਉਸ ਨੂੰ ਮਿਹਨਤ ਨਾਲ ਜੇ ਵੱਡਾ ਬਣਾ ਲਿਆ ਜਾਵੇ ਤਾਂ ਸ਼ੁਰੂਆਤ ਵਿੱਚ ਜੋ ਲੋਕ ਤਾਹਨੇ ਮੇਹਣੇ ਮਾਰਦੇ ਹਨ, ਉਨ੍ਹਾਂ ਦੀ ਜੁਬਾਨ ਵੀ ਤੁਹਾਡੀ ਤਾਰੀਫ ਕਰਨ ਲੱਗ ਪੈਂਦੀ ਹੈ। Gursikh couple earning money by selling fast food

ਗੁਰਦਾਸਪੁਰ ਸ਼ਹਿਰ ਦੇ ਇੱਕ ਗੁਰਸਿੱਖ ਜੋੜੇ ਨੇ ਫਾਸਟ ਫੂਡ ਦੇ ਛੋਟੇ ਜਿਹੇ ਕੰਮ ਤੋਂ ਸ਼ੁਰੂਆਤ ਕਰਕੇ ਆਪਣੀ ਸਚਾਈ, ਸਾਫ ਸਫਾਈ ਅਤੇ ਮਿਹਨਤ ਦੀ ਬਦੌਲਤ ਵਧੀਆ ਕੰਮ ਖੜਾ ਕਰ ਲਿਆ ਹੈ। ਗੱਲਬਾਤ ਦੌਰਾਨ ਇਹ ਜੋੜਾ ਸਮਾਜ ਵਿੱਚ ਫੈਲ ਰਹੀ ਲੁੱਟ-ਖਸੁੱਟ ਅਤੇ ਧੋਖਾਧੜੀ ਦਾ ਕਾਰਨ ਇਨਸਾਨ ਦਾ ਧਰਮ ਤੋਂ ਵੇਮੁੱਖ ਅਤੇ ਦਿਖਾਵੇ ਦੀ ਜੀਵਨ ਸ਼ੈਲੀ ਨੂੰ ਦੱਸਦਾ ਹੈ ਨਾਲ ਹੀ ਲੋਕਾਂ ਖਾਸਕਰ ਨੋਜਵਾਨ ਵਰਗ ਧਰਮ ਅਤੇ ਸੱਚ ਦੀ ਰਾਹ ਤੇ ਚਲ ਕੇ ਕਿਰਤ ਕਰਨ ਦਾ ਸੁਨੇਹਾ ਦਿੰਦਾ ਹੈ।

ਇਸ ਦੌਰਾਨ ਗੱਲਬਾਤ ਕਰਦਿਆਂ ਗੁਰੂ ਸਿੱਖ ਜੋੜੇ ਹਰਜਾਪ ਸਿੰਘ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਡੇਢ ਸਾਲ ਤੋਂ ਜ਼ਿਆਦਾ ਹੋ ਗਿਆ ਜਦੋਂ ਉਨ੍ਹਾਂ ਨੇ ਫਾਸਟ ਫੂਡ ਦੇ ਕੰਮ ਦੀ ਸ਼ੁਰੂਆਤ ਕੀਤੀ ਸੀ ਹੌਲੀ-ਹੌਲੀ ਉਨ੍ਹਾਂ ਦੇ ਖਾਣ ਪੀਣ ਦੀਆਂ ਵਸਤਾਂ ਵਿੱਚ ਸਾਫ ਸਫਾਈ ਅਤੇ ਉਨ੍ਹਾਂ ਦੇ ਪਰਮਾਤਮਾ ਤੇ ਵਿਸ਼ਵਾਸ ਕਾਰਨ ‌ਕੰਮ ਵੱਧਦਾ ਗਿਆ ਅਤੇ ਹੁਣ ਉਹ ਠੀਕ ਠਾਕ ਕਮਾ ਰਹੇ ਹਨ।

ਗੁਰੂਆਂ ਦੇ ਸਿਧਾਤਾਂ 'ਤੇ ਚੱਲ ਕੇ ਗੁਰਸਿੱਖ ਜੋੜਾ ਫਾਸਟ ਫੂਡ ਦੀ ਰੇਹੜੀ ਲਗਾ ਕੇ ਕਰ ਰਿਹਾ ਕਮਾਈ

ਉਨ੍ਹਾਂ ਕਿਹਾ ਕਿ ਕੰਮ ਕੋਈ ਵੀ ਛੋਟਾ-ਵੱਡਾ ਨਹੀਂ ਹੁੰਦਾ ਇਸ ਲਈ ਜੇ ਤੁਹਾਡੇ ਵਿੱਚ ਕੋਈ ਗੁਣ ਹੈ ਤਾਂ ਉਸਨੂੰ ਰੋਜ਼ੀ ਰੋਟੀ ਦਾ ਸਾਧਨ ਅਤੇ ਰੁਜ਼ਗਾਰ ਬਣਾਉਣ ਵਿਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਹਿੰਮਤ ਨਾਲ਼ ਅੱਗੇ ਵੱਧਦੇ ਰਹੋਗੇ ਤਾਂ ਤੁਹਾਡੇ ਖਿਲਾਫ ਗੱਲਾ ਕਰਨ ਵਾਲੇ ਆਪਣੇ ਆਪ ਤੁਹਾਡੀਆਂ ਤਾਰੀਫਾਂ ਕਰਨੀਆਂ ਸ਼ੁਰੂ ਕਰ ਦੇਣਗੇ।

ਹਰਜਾਪ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਡਰਾਈਵਰੀ ਕਰਦਾ ਸੀ. ਪਰ ਕਈ ਵਾਰੀ ਲਗਾਤਾਰ ਗੱਡੀ ਚਲਾਉਣੀ ਪੈਂਦੀ ਸੀ ਅਤੇ ਘਰੋਂ ਬਾਹਰ ਰਹਿਣਾ ਪੈਂਦਾ ਸੀ। ਜਿਸ ਕਾਰਨ ਉਸ ਨੇ ਆਪਣਾ ਕਰਮ ਕਰਨ ਦੀ ਸੋਚੀ ਅਤੇ ਉਸ ਦੀ ਪਤਨੀ ਨੇ ਉਸ ਦਾ ਸਾਥ ਦਿੱਤਾ। ਦੋਹਾਂ ਨੇ ਰਲ ਕੇ ਫਾਸਟਫੂਡ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਕੰਮ ਬਹੁਤ ਵਧੀਆ ਚੱਲ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਕੰਮ ਨਾਲ ਉਹ ਕਿਰਤ ਵੀ ਕਰ ਰਹੇ ਹਨ ਅਤੇ ਗੁਰੂ ਨਾਲ ਵੀ ਜੁੜੇ ਰਹਿੰਦੇ ਹਨ ਅਤੇ ਦੋਨੋ ਗੁਰੂ ਸਾਹਿਬ ਦੇ ਦਿਤੇ ਗਏ ਬਾਣੇ ਵਿਚ ਹੀ ਕੰਮ ਕਰਦੇ ਹਨ ਅਤੇ ਇਹ ਗੁਰੂ ਦੀ ਕਿਰਪਾ ਹੈ ਕਿ ਸੰਗਤ ਉਹਨਾਂ ਨੂੰ ਇਨ੍ਹਾਂ ਪਿਆਰ ਦਿੰਦੀ ਹੈ।

ਇਹ ਵੀ ਪੜੋ:- ਨਸ਼ਿਆਂ 'ਤੇ ਨਕੇਲ ਕੱਸਣ ਲਈ ਮੋਗਾ ਪੁਲਿਸ ਨੇ ਚਲਾਇਆ ਸਰਚ ਅਭਿਆਨ

Last Updated : Sep 17, 2022, 7:27 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.