ETV Bharat / city

ਧਾਰੀਵਾਲ 'ਚ ਬੱਸ ਹਾਦਸਾ, 1 ਦੀ ਮੌਤ, 20 ਜ਼ਖਮੀ, ਕੈਪਟਨ ਨੇ ਕੀਤਾ ਦੁੱਖ ਪ੍ਰਗਟ

author img

By

Published : Mar 13, 2020, 2:06 PM IST

ਗੁਰਦਾਸਪੁਰ ਦੇ ਧਾਰੀਵਾਲ ਵਿੱਚ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਵੇੇਲੇ ਵਾਪਰਿਆ ਜਦੋਂ ਯਾਤਰੀਆਂ ਨਾਲ ਭਰੀ ਬੱਸ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਸੀ। ਇਸ ਹਾਦਸੇ 'ਚ 1 ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ, 20 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 6 ਦੀ ਹਾਲਤ ਬੇਹਦ ਗੰਭੀਰ ਹੈ।

ਫੋਟੋ
ਫੋਟੋ

ਗੁਰਦਾਸਪੁਰ: ਧਾਰੀਵਾਲ ਵਿਖੇ ਦਰਦਨਾਕ ਹਾਦਸਾ ਵਾਪਰਿਆ। ਹਾਦਸਾ ਉਸ ਵੇੇਲੇ ਵਾਪਰਿਆ ਜਦੋਂ ਯਾਤਰੀਆਂ ਨਾਲ ਭਰੀ ਬੱਸ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਸੀ। ਇਸ ਦੌਰਾਨ ਧਾਰੀਵਾਲ ਨੇੜੇ ਨੈਸ਼ਨਲ ਹਾਈਵੇ 'ਤੇ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਡੀਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਤੇ 20 ਯਾਤਰੀ ਜ਼ਖ਼ਮੀ ਹੋ ਗਏ।

ਧਾਰੀਵਾਲ 'ਚ ਵੱਡਾ ਬੱਸ ਹਾਦਸਾ

ਜਾਣਕਾਰੀ ਮੁਤਾਬਕ ਜਮਨਾ ਕੰਪਨੀ ਦੀ ਪ੍ਰਾਈਵੇਟ ਯਾਤਰੀ ਬੱਸ ਜੰਮੂ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਇਸ ਬੱਸ ਵਿੱਚ ਤਕਰੀਬਨ 60 ਯਾਤਰੀ ਸਵਾਰ ਸਨ। ਧਾਰੀਵਾਲ ਦੇ ਨੇੜੇ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਸੀ ਜਿਸ ਦਾ ਬੱਸ ਚਾਲਕ ਨੂੰ ਪਤਾ ਨਹੀਂ ਲਗਾ। ਅਚਾਨਕ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਡੀਵਾਈਡਰ ਤੋਂ ਟਕਰਾ ਕੇ ਪਲਟ ਗਈ।

ਜ਼ਖਮੀਆਂ ਨੂੰ ਮਿਲਣ ਪੁਜੇ ਡੀਸੀ
ਜ਼ਖਮੀਆਂ ਨੂੰ ਮਿਲਣ ਪੁਜੇ ਡੀਸੀ

ਇਸ ਬਾਰੇ ਦੱਸਦੇ ਹੋਏ ਧਾਰੀਵਾਲ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਨੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਉੱਤੇ ਪੁਜ ਕੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਤੇ ਇਨ੍ਹਾਂ ਚੋਂ 6 ਲੋਕਾਂ ਦੀ ਹਾਲਤ ਗੰਭੀਰ ਹੈ। ਇਲਾਜ ਦੇ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜ਼ਖਮੀਆਂ ਨੂੰ ਹਸਪਤਾਲ ਵਿੱਚ ਮਿਲਣ ਪੁਜੇ। ਉਨ੍ਹਾਂ ਨੇ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕਰਵਾਏ ਜਾਣ ਦੀ ਗੱਲ ਆਖੀ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਲਈ ਐਸਡੀਐਮ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਪੀੜਤਾਂ ਨੂੰ ਸਿਹਤ ਸੁਵਿਧਾਵਾਂ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਕੈਪਟਨ ਨੇ ਟਵੀਟ ਕਰ ਕੀਤਾ ਦੁੱਖ ਪ੍ਰਗਟ

ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਹਾਦਸੇ ਬਾਰੇ ਸੁਣ ਕੇ ਬੜਾ ਦੁੱਖ ਹੋਇਆ। ਮੈਂ ਜ਼ਖ਼ਮੀ ਪਰਿਵਾਰਾਂ ਦੇ ਨਾਲ ਹਾਂ ਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।

  • Anguished to hear about the accident of bus travelling from Jammu to Amritsar. My thoughts and prayers are with the bereaved family and wishing speedy recovery of those injured.

    — Capt.Amarinder Singh (@capt_amarinder) March 13, 2020 " class="align-text-top noRightClick twitterSection" data=" ">

ETV Bharat Logo

Copyright © 2024 Ushodaya Enterprises Pvt. Ltd., All Rights Reserved.