ਫ਼ਤਹਿਗੜ੍ਹ ਸਾਹਿਬ: ਸਰਹਿੰਦ-ਪਟਿਆਲਾ ਮਾਰਗ ’ਤੇ ਪਿੰਡ ਗੁਣੀਆ ਮਾਜਰਾ ਨਜ਼ਦੀਕ ਇਕ ਦਰਦਨਾਕ ਸੜਕ ਹਾਦਸਾ ਹੋ ਗਿਆ। ਬੱਸ ਅਤੇ ਮੋਟਰਸਾਇਕਲ ਦੇ ਸੜਕ ਹਾਦਸੇ 'ਚ ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਮੋਟਰਸਾਈਕਲ ਬੱਸ ਥੱਲੇ ਚਲੀ ਗਈ। ਜਿਸ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਈ।
ਜਿਸ ਤੇ ਸਰਹਿੰਦ ਤੇ ਪਟਿਆਲਾ ਤੋਂ ਆਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੱਡੀ ਮੁਸ਼ਕਿਲ ਨਾਲ ਕਾਬੂ ਪਾਇਆ। ਉਥੇ ਹੀ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ਤੇ ਪੁੱਜ ਗਏ ਸਨ।
ਦੱਸ ਦਈਏ ਕਿ ਇਸ ਹਾਦਸੇ ਵਿਚ ਬੱਸ ਸਵਾਰ ਵਾਲ-ਵਾਲ ਬੱਚ ਗਏ। ਦੋਵੇਂ ਮੋਟਰਸਾਈਕਲ ਸਵਾਰ ਮੰਡੀ ਗੋਬਿੰਦਗੜ੍ਹ ਦੇ ਨਜ਼ਦੀਕੀ ਕਿਸੇ ਪਿੰਡ ਦੇ ਦੱਸੇ ਜਾ ਰਹੇ ਹਨ। ਅੱਜ ਦੇਰ ਸ਼ਾਮ ਸਰਹਿੰਦ ਪਟਿਆਲਾ ਮੁੱਖ ਮਾਰਗ ’ਤੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਹਾਦਸੇ ਸੰਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਦੇਰ ਸ਼ਾਮ ਇਕ ਨਿੱਜੀ ਬੱਸ ਪਟਿਆਲਾ ਤੋਂ ਸਰਹਿੰਦ ਵੱਲ ਆ ਰਹੀ ਸੀ ਕਿ ਪਿੰਡ ਗੁਣੀਆ ਮਾਜਰਾ ਨਜ਼ਦੀਕ ਉਸਦਾ ਮੋਟਰਸਾਇਕਲ ਨਾਲ ਹਾਦਸਾ ਹੋ ਗਿਆ, ਜਿਸ ਕਾਰਨ ਬੱਸ ਨੂੰ ਭਿਆਨਕ ਅੱਗ ਲੱਗ ਗਈ।
ਇਸ ਹਾਦਸੇ ਵਿਚ ਮੋਟਰਸਾਇਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਉੱਥੇ ਹੀ ਪਟਿਆਲਾ ਤੋਂ ਪੁੱਜੇ ਫ਼ਾਇਰ ਅਫ਼ਸਰ ਰਾਜਿੰਦਰ ਕੁਮਾਰ ਅਤੇ ਮੌਕੇ ’ਤੇ ਮੌਜੂਦ ਡੀ.ਐੱਸ.ਪੀ. ਮਨਜੀਤ ਸਿੰਘ ਤੇ ਪੁਲਿਸ ਅਧਿਕਾਰੀ ਨੇ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਾਦਸੇ ਦੌਰਾਨ ਬੱਸ ਨੂੰ ਭਿਆਨਕ ਅੱਗ ਲੱਗ ਗਈ।
ਇਹ ਵੀ ਪੜ੍ਹੋਂ:ਸੋਮਵਾਰ ਤੋਂ ਪੰਜਾਬ ’ਚ ਸਰਕਾਰੀ ਬੱਸਾਂ ਹੋਣਗੀਆਂ ਜਾਮ, ਠੇਕਾਂ ਮੁਲਾਜ਼ਮਾਂ ਨੇ ਕੀਤਾ ਇਹ ਐਲਾਨ