ETV Bharat / city

Punjab Assembly Election 2022: ਸੁਣੋ ਆਮ ਲੋਕਾਂ ਦਾ ਕਿਸ ਪਾਰਟੀ ’ਚ ਹੈ ਰੁਝਾਨ

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ (2022 Punjab Assembly Election) ਨੂੰ ਲੈ ਕੇ ਈਟੀਵੀ ਭਾਰਤ ਦੀ ਪੱਤਰਕਾਰ ਨੇ ਆਮ ਲੋਕਾਂ ਦੀ ਰਾਏ ਲਈ। ਜਿਸ 'ਚ ਜਿਆਦਾਤਰ ਨੌਜਵਾਨਾਂ ਨੇ ਕਿਹਾ ਕਿ ਉਹ ਇਮਾਨਦਾਰ ਅਤੇ ਕੰਮ ਕਰਨ ਵਾਲੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਨੂੰ ਇਸ ਗੱਲ ਤੋਂ ਕੋਈ ਮਤਲਬ ਨਹੀਂ ਕਿ ਸੀਐੱਮ ਕਿਸ ਧਰਮ ਜਾਂ ਜਾਤੀ ਦਾ ਹੈ।

Punjab Assembly Election 2022: ਸੁਣੋ ਕਿਸ ਪਾਰਟੀ ’ਚ ਰੁਚੀ ਹੈ ਆਮ ਲੋਕ ਦੀ

author img

By

Published : Jan 14, 2022, 5:17 PM IST

Updated : Jan 14, 2022, 6:26 PM IST

ਚੰਡੀਗੜ੍ਹ: ਪੰਜਾਬ 'ਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ, ਸਿਆਸੀ ਪਾਰਟੀਆਂ ਲੋਕਾਂ ਨਾਲ ਵੱਡੇ-ਵੱਡੇ ਐਲਾਨ ਕਰ ਰਹੀਆਂ ਹਨ ਅਤੇ ਲੋਕਾਂ ਨਾਲ ਲੁਭਾਉਣੇ ਵਾਅਦੇ ਕਰ ਰਹੀਆਂ ਹਨ, ਅਜਿਹੇ 'ਚ ਆਮ ਲੋਕ ਵੀ ਆਪਣਾ ਮਨ ਬਣਾ ਰਹੇ ਹਨ ਕਿ ਉਹ ਕਿਹੜੀ ਸਿਆਸੀ ਪਾਰਟੀ ਦੀ ਚੋਣ ਕਰਨਗੇ। ਆਮ ਲੋਕਾਂ ਦੀ ਰਾਏ ਹੁਣ ਮਾਇਨੇ ਰੱਖਦੀ ਹੈ ਕਿ ਕੌਣ ਹੈ ਸੱਤਾ 'ਚ ਬੈਠਣ ਦੇ ਲਾਇਕ।

ਸੁਣੋ ਕੀ ਹੈ ਆਮ ਲੋਕਾਂ ਦੀ ਰਾਏ...

ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰਿਸ਼ਵਤਖੋਰੀ ਬਹੁਤ ਹੈ, ਜਿਸ ਕਰਕੇ ਪੰਜਾਬ ਵਿੱਚ ਅਜਿਹਾ ਲੀਡਰ ਹੋਣਾ ਚਾਹੀਦਾ ਜੋ ਇਹਨਾਂ ਨੂੰ ਕਾਬੂ ਕਰੇ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ 'ਤੇ ਲੈ ਕੇ ਜਾਵੇ। ਆਮ ਲੋਕਾਂ ਦਾ ਕਹਿਣਾ ਹੈ ਕਿ ਕਿਹਾ ਜਾਂਦਾ ਹੈ ਕਿ ਗਰੀਬੀ ਚੁੱਕੀ ਗਈ, ਬੇਰੁਜ਼ਗਾਰੀ ਚੁੱਕੀ ਗਈ, ਪਰ ਇਸ ਗੱਲ ਦਾ ਉਸ ਸਮੇਂ ਪਤਾ ਲੱਗਦਾ ਜਦੋਂ ਕਿਸੇ ਵੀ ਭਰਤੀ 'ਤੇ ਹਜ਼ਾਰਾਂ ਗਿਣਤੀ ਵਿੱਚ ਨੌਜਵਾਨ ਉਸ ਪੇਪਰ ਨੂੰ ਦੇਣ ਜਾਂਦੇ ਹਨ। ਇਸੇ ਤਰ੍ਹਾਂ ਦਾ ਜਿਆਦਾਤਰ ਲੋਕ ਆਮ ਆਦਮੀ ਪਾਰਟੀ ਨੂੰ ਸਹਿਯੋਗ ਦਿੰਦੇ ਦਿੱਸੇ।

Punjab Assembly Election 2022: ਸੁਣੋ ਆਮ ਲੋਕਾਂ ਦਾ ਕਿਸ ਪਾਰਟੀ ’ਚ ਹੈ ਰੁਝਾਨ

ਦਿੱਲੀ ਦੇ ਮਾਡਲ 'ਤੇ ਲੋਕਾਂ ਦਾ ਕਹਿਣਾ...

ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਬਾਹਰੋਂ ਆਕੇ ਪੰਜਾਬ ਵਿੱਚ ਕੁੱਝ ਚੰਗਾ ਕਰਨਾ ਚਾਹੁੰਦਾ ਹੈ ਤਾਂ ਇਹ ਪੰਜਾਬ ਲਈ ਖੁਸ਼ੀ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਾਲੇ ਕੇਜਰੀਵਾਲ ਦੀ ਰੀਸ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਜੋ ਚੰਗਾ ਕੰਮ ਕਰਦੇ ਹੈ ਉਸ ਦੀ ਪ੍ਰਸੰਸਾ ਕੀਤੀ ਜਾਣੀ ਚਾਹੀਦੀ ਹੈ।

ਉਥੇ ਹੀ ਲੋਕਾਂ ਵਿੱਚ ਦਿੱਲੀ ਦੇ ਕੰਮ ਨੂੰ ਲੈ ਕੇ ਕੇਜਰੀਵਾਲ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਇਸ ਵਾਰ ਆਪ ਪਾਰਟੀ ਹੀ ਚਾਹੁੰਣੇ ਹਾਂ।

ਪੰਜਾਬ ਵਿੱਚ ਆਮ ਹਵਾ ਕਿਸੇ ਪਾਰਟੀ ਦੀ ਨਹੀਂ

ਉਥੇ ਹੀ ਆਮ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਕਿਸੇ ਵੀ ਪਾਰਟੀ ਦਾ ਹਵਾ ਜਾਂ ਕਹਿ ਲੋ ਝੁਕਾਅ ਨਜ਼ਰ ਨਹੀਂ ਆ ਰਿਹਾ। ਉਹਨਾਂ ਨੇ ਕਿਹਾ ਕਿ ਫਿਰ ਜੇਕਰ ਕਹਿਣਾ ਹੋਵੇ ਤਾਂ ਚੰਗਾ ਕੰਮ ਕਰਨ ਵਾਲੇ ਨੂੰ ਹੀ ਲੋਕ ਚਾਹੁੰਦੇ ਹਨ, ਲੋਕ ਪੰਜਾਬ ਵਿੱਚ ਬਦਲਾ ਚਾਹੁੰਦੇ ਹਨ।

ਕਿਸਾਨ ਅੰਦੋਲਨ ਤੋਂ ਬਾਅਦ ਬਦਲੇ ਹਾਲਾਤ

ਨੌਜਵਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਨੌਜਵਾਨ ਰਾਜਨੀਤੀ ਚ ਇਨ੍ਹਾਂ ਜਿਆਦਾ ਦਖਲਅੰਦਾਜੀ ਨਹੀਂ ਦਿੰਦੇ ਸੀ ਪਰ ਕਿਸਾਨੀ ਅੰਦੋਲਨ ਤੋਂ ਬਾਅਦ ਨੌਜਵਾਨ ਅੱਗੇ ਆਇਆ ਹੈ। ਕਿਸਾਨੀ ਅੰਦੋਲਨ ਤੋਂ ਬਾਅਦ ਨੌਜਵਾਨਾਂ ਰਾਜਨੀਤੀ ਨੂੰ ਸਮਝਣ ਲੱਗੇ ਹਨ।

ਕਾਬਿਲੇਗੌਰ ਹੈ ਕਿ ਅੱਜ ਦੇ ਸਮੇਂ 'ਚ ਕੁਝ ਨੌਜਵਾਨਾਂ ਨੂੰ 'ਆਪ' ਦੀ ਗਰੰਟੀ ਲੁਭਾ ਰਹੀ ਹੈ ਅਤੇ ਕੁਝ ਨੂੰ ਕਾਂਗਰਸ ਅਤੇ ਕੁਝ ਨੂੰ ਅਕਾਲੀ ਦਲ ਦੇ ਐਲਾਨ ਬਦਲਾਅ ਲਿਆਉਣ ਵਾਲੇ ਦਿਖ ਰਹੇ ਹਨ। ਪੰਜਾਬ ਦਾ ਨੌਜਵਾਨ ਵਿਕਾਸ 'ਤੇ ਵੋਟ ਪਾਉਣਾ ਚਾਹੁੰਦਾ ਹੈ। ਨੌਜਵਾਨਾਂ ਨੇ ਆਪਣਾ ਮਨ ਦੱਸ ਦਿੱਤਾ ਹੈ, ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਨੌਜਵਾਨਾਂ ਨੂੰ ਲੁਭਾਉਂਦੀ ਹੈ।

ਇਹ ਵੀ ਪੜ੍ਹੋ:Punjab Assembly Election 2022: ਸੁਣੋ ਕਿਸ ਪਾਰਟੀ ਦੇ ਸਮਰਥਨ ’ਚ ਹਨ ਨੌਜਵਾਨ

Last Updated : Jan 14, 2022, 6:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.