ETV Bharat / city

ਕੀ ਇਸ ਵਾਰ ਅਕਾਲੀ ਦਲ ਨੂੰ ਮਿਲੇਗਾ ਪ੍ਰਕਾਸ਼ ਸਿੰਘ ਬਾਦਲ ਦਾ ਸਹਾਰਾ? - Akali Dal

ਸ਼੍ਰੋਮਣੀ ਅਕਾਲੀ ਦਲ ਵਲੋਂ 2022 ਦੀਆਂ ਚੋਣਾਂ ਨੂੰ ਲੈ ਕੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਅਜੇ ਤੱਕ ਲੰਬੀ ਸੀਟ ਤੋਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਵਲੋਂ ਕੌਣ ਲੜੇਗਾ ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੈ। ਇਸ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ।

ਕੀ ਇਸ ਵਾਰ ਅਕਾਲੀ ਦਲ ਨੂੰ ਮਿਲੇਗਾ ਪ੍ਰਕਾਸ਼ ਸਿੰਘ ਬਾਦਲ ਦਾ ਸਹਾਰਾ?

author img

By

Published : Oct 9, 2021, 10:50 PM IST

ਚੰਡੀਗੜ੍ਹ: 2022 ਦੀਆਂ ਵਿਧਾਨ ਸਭਾ ਚੋਣਾਂ (2022 Vidhan Sabha Election) 'ਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਅਜਿਹੇ ਵਿਚ ਜੇਕਰ ਗੱਲ ਕੀਤੀ ਜਾਵੇ ਕਿ ਕਿਹੜੀ ਸਿਆਸੀ ਪਾਰਟੀ (Political Parties) ਸਭ ਤੋਂ ਜ਼ਿਆਦਾ ਮੌਜੂਦਾ ਸਮੇਂ ਵਿਚ ਸਰਗਰਮ ਨਜ਼ਰ ਆ ਰਹੀ ਹੈ ਤਾਂ ਉਹ ਹੈ ਅਕਾਲੀ ਦਲ। ਜਿਨ੍ਹਾਂ ਨੇ ਆਪਣੇ ਸਾਰੇ ਉਮੀਦਵਾਰ ਤੱਕ ਐਲਾਨ ਕਰ ਦਿੱਤੇ ਹਨ ਪਰ ਸਵਾਲ ਅਜੇ ਇਹ ਹੈ ਕਿ ਕੀ ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਚੋਣਾਂ ਲੜਣਗੇ ਜਾਂ ਨਹੀਂ। ਉਥੇ ਹੀ ਬਾਦਲ ਪਰਿਵਾਰ ਵਿਚੋਂ ਹਰਸਿਮਰਤ ਕੌਰ ਬਾਦਲ ਜੋ ਕਿ ਸਾਬਕਾ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਕੀ ਉਹ ਲੋਕ ਸਭਾ ਦੀ ਚੋਣ ਲੜਣਗੇ ਜਾਂ ਫਿਰ ਵਿਧਾਨ ਸਭਾ ਦੇ ਇਸ ਮੁੱਦੇ ਨੂੰ ਲੈ ਕੇ ਸਵਾਲ ਅਜੇ ਵੀ ਖੜ੍ਹੇ ਹੋ ਰਹੇ ਹਨ।

ਦੇਸ਼ ਦੇ ਸੀਜ਼ਨਡ ਨੇਤਾ ਕਹੇ ਜਾਣ ਵਾਲੇ ਅਤੇ ਅਕਾਲੀ ਦਲ ਨੂੰ ਪੰਜਾਬ ਵਿਚ ਇਕ ਪਾਰਟੀ ਦੀ ਤਰ੍ਹਾਂ ਸਥਾਪਿਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1947 ਵਿਚ ਸਿਆਸਤ ਵਿਚ ਕਦਮ ਰੱਖਿਆ। ਉਹ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਹਨ ਅਤੇ ਮੋਰਾਰਜੀ ਦੇਸਾਈ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਵੀ ਰਹੇ ਹਨ ਉਨ੍ਹਾਂ ਨੇ ਕਈ ਵਾਰ ਵਿਰੋਧੀ ਪਾਰਟੀ ਦੇ ਨੇਤਾ ਦੀ ਭੂਮਿਕਾ ਵੀ ਨਿਭਾਈ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਦੇ ਸਾਰੇ ਨੇਤਾ ਸਨਮਾਨ ਕਰਦੇ ਹਨ। ਉਨ੍ਹਾਂ ਦੇ ਚੋਣ ਲੜਣ 'ਤੇ ਪਹਿਲਾਂ ਹੀ ਸ਼ੱਕ ਜਤਾਇਆ ਜਾ ਰਿਹਾ ਸੀ ਹਾਲਾਂਕਿ ਅਜੇ ਵੀ ਸਥਿਤੀ ਸਪੱਸ਼ਟ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਕਿਉਂਕਿ ਉਨ੍ਹਾਂ ਦੀ ਸਿਹਤ ਸਹੀ ਨਹੀਂ ਰਹਿੰਦੀ। ਇਸ ਲਈ ਉਹ ਇਸ ਵਾਰ ਚੋਣ ਨਹੀਂ ਲੜਣਗੇ ਪਰ ਪਿਛਲੇ ਦਿਨੀਂ ਉਨ੍ਹਾਂ ਨੂੰ ਹਰਿਆਣਾ ਵਿਚ ਚੌਟਾਲਾ ਪਰਿਵਾਰ ਦੀ ਰੈਲੀ ਵਿਚ ਦੇਖਿਆ ਗਿਆ, ਜਿੱਥੇ ਉਨ੍ਹਾਂ ਨੇ ਸੰਬੋਧਨ ਵੀ ਕੀਤਾ।

ਹਾਲ ਹੀ ਵਿਚ ਅਕਾਲੀ ਦਲ ਦੇ ਬਠਿੰਡਾ ਵਿਚ ਹੋਏ ਸਮਾਰੋਹ ਵਿਚ ਵੀ ਪ੍ਰਕਾਸ਼ ਸਿੰਘ ਬਾਦਲ ਆਏ 30 ਤੋਂ 35 ਮਿੰਟ ਉਥੇ ਰਹੇ ਜਿਸ ਨਾਲ ਇਹ ਲੱਗਾ ਕਿ ਉਹ ਇਕ ਵਾਰ ਫਿਰ ਤੋਂ ਲੰਬੀ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਹੋ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਲੰਬੀ ਸੀਟ ਇਕ ਹਾਈ ਪ੍ਰੋਫਾਈਲ ਸੀਟ ਹੈ। ਪ੍ਰਕਾਸ਼ ਸਿੰਘ ਬਾਦਲ ਉਥੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਿੰਘ ਨੂੰ ਹਰਾ ਚੁੱਕੇ ਹਨ। ਲੰਬੀ ਸੀਟ ਤੋਂ ਹੀ ਉਹ ਮੌਜੂਦਾ ਵਿਧਾਇਕ ਹਨ ਅਤੇ ਕਿਹਾ ਇਹ ਵੀ ਜਾਂਦਾ ਹੈ ਕਿ ਉਹ ਸੀਟ ਅਕਾਲੀ ਦਲ ਦੀ ਹੀ ਹੈ। ਅਜਿਹੇ ਵਿਚ ਜੇਕਰ ਉਹ ਚੋਣਾਂ ਲੜਦੇ ਹਨ ਤਾਂ ਉਥੋਂ ਹੀ ਲੜਣਗੇ ਹਾਲਾਂਕਿ ਇਸ ਨੂੰ ਲੈ ਕੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦਾ ਪਾਰਟੀ ਵਰਕਰ ਚਾਹੁੰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਚੋਣਾਂ ਲੜੇ ਪਰ ਇਹ ਪੂਰੀ ਤਰ੍ਹਾਂ ਨਾਲ ਪ੍ਰਕਾਸ਼ ਸਿੰਘ ਬਾਦਲ ਦਾ ਫੈਸਲਾ ਹੈ ਕਿ ਉਹ ਚੋਣ ਲੜਣਾ ਚਾਹੁੰਦੇ ਹਨ ਜਾਂ ਫਿਰ ਨਹੀਂ।

ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਲਗਭਗ 95 ਸਾਲ ਹੋਣ ਵਾਲੀ ਹੈ। ਹਰਸਿਮਰਤ ਕੌਰ ਬਾਦਲ 'ਤੇ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਫੈਸਲਾ ਪਾਰਟੀ ਹਾਈ ਕਮਾਨ ਹੀ ਲਵੇਗੀ। ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅਸਤੀਫਾ ਦੇ ਦਿੱਤਾ ਸੀ। ਉਥੇ ਹੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਵੀ ਟੁੱਟ ਚੁੱਕਾ ਹੈ। ਅਜਿਹੇ ਵਿਚ ਹਰਸਿਮਰਤ ਕੌਰ ਬਾਦਲ ਪੰਜਾਬ ਵਿਚ ਸਰਗਰਮ ਨਜ਼ਰ ਆ ਰਹੀ ਹੈ ਹਰ ਮੁੱਦੇ 'ਤੇ ਆਪਣਾ ਬਿਆਨ ਦਿੰਦੀ ਹੈ ਜਿਸ ਨਾਲ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਹਾਲਾਂਕਿ ਇਸ ਨੂੰ ਲੈ ਕੇ ਫਿਰ ਮੈਂ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਸਲਾ ਪੂਰੀ ਤਰ੍ਹਾਂ ਨਾਲ ਪਾਰਟੀ ਦੀ ਅਗਵਾਈ ਦਾ ਹੀ ਹੈ ਕਿ ਉਹ ਹਰਸਿਮਰਤ ਕੌਰ ਬਾਦਲ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿਚ ਟਿਕਟ ਦੇਵੇਗੀ ਜਾਂ ਫਿਰ ਉਹ ਲੋਕ ਸਭਾ ਚੋਣਾਂ ਲੜਣਗੇ।

ਹਰਸਿਮਰਤ ਕੌਰ ਬਾਦਲ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਾਲ 2009 ਤੋਂ ਕੀਤੀ ਸੀ ਅਤੇ ਉਦੋਂ ਤੋਂ ਉਨ੍ਹਾਂ ਨੇ ਲੋਕ ਸਭਾ ਦੀਆਂ ਚੋਣਾਂ ਵੀ ਲੜੀਆਂ ਹਨ। ਉਹ ਬਠਿੰਡਾ ਤੋਂ ਸੰਸਦ ਮੈਂਬਰ ਰਹੇ ਹਨ। ਉਨ੍ਹਾਂ ਨੇ ਕਦੇ ਵੀ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਹਰਸਿਮਰਤ ਕੌਰ ਬਾਦਲ ਚੋਣਾਂ ਲੜਦੇ ਹਨ ਤਾਂ ਉਹ ਲੰਬੀ ਸੀਟ ਤੋਂ ਹੀ ਉਮੀਦਵਾਰ ਹੋਣਗੇ। ਸ਼ਰਤ ਹੈ ਪ੍ਰਕਾਸ਼ ਸਿੰਘ ਬਾਦਲ ਚੋਣ ਨਾ ਲੜ ਰਹੇ ਹੋਣ। ਇਸ ਵੇਲੇ ਅਕਾਲੀ ਦਲ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਵਜੋਂ ਨਜ਼ਰ ਆ ਰਿਹਾ ਹੈ ਕਿਸਾਨਾਂ ਵਲੋਂ ਗੱਲ ਪੰਜਾਬ ਦੀ ਪ੍ਰੋਗਰਾਮ ਨਾ ਕੀਤੇ ਜਾਣ ਦੀ ਅਪੀਲ ਤੋਂ ਬਾਅਦ ਅਕਾਲੀ ਦਲ ਪੰਜਾਬ ਦੇ ਹਰ ਜ਼ਿਲੇ ਵਿਚ ਜਾ ਕੇ ਸਮਾਗਮ ਕਰ ਰਹੇ ਹਨ ਅਤੇ ਨਾਲ ਹੀ ਨਾਲ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਛੇਤੀ ਹੀ ਸਪੱਸ਼ਟ ਹੋ ਜਾਵੇਗਾ ਕਿ ਅਕਾਲੀ ਦਲ ਦੀਆਂ 117 ਹਲਕਿਆਂ ਵਿਚੋਂ ਕਿਹੜੀ ਸੀਟ 'ਤੇ ਪ੍ਰਕਾਸ਼ ਸਿੰਘ ਬਾਦਲ ਚੋਣ ਲੜਣਗੇ ਅਤੇ ਜੇਕਰ ਹਰਸਿਮਰਤ ਕੌਰ ਬਾਦਲ ਲੜਦੇ ਹਨ ਤਾਂ ਉਨ੍ਹਾਂ ਨੂੰ ਕਿਹੜੀ ਸੀਟ ਤੋਂ ਚੋਣ ਲੜਵਾਈ ਜਾਵੇਗੀ।

ਇਹ ਵੀ ਪੜ੍ਹੋ- ਖ਼ਬਰਦਾਰ ! ਪੰਜਾਬ 'ਚ ਆਉਣ ਵਾਲੀ ਹੈ ਵੱਡੀ ਮੁਸੀਬਤ

ETV Bharat Logo

Copyright © 2024 Ushodaya Enterprises Pvt. Ltd., All Rights Reserved.