ਚੰਡੀਗੜ੍ਹ: ਪੰਜਾਬ ਕਾਂਗਰਸ ‘ਚ ਮੱਚਿਆ ਸਿਆਸੀ ਘਮਸਾਣ ਘਟਣ ਦਾ ਨਾਮ ਨਹੀਂ ਲੈ ਰਿਹਾ। ਵਜ਼ੀਰਾਂ ਵੱਲੋਂ ਚੁੱਕੇ ਸਵਾਲਾਂ ਤੋਂ ਬਾਅਦ ਹੁਣ ਕੈਪਟਨ ਵੀ ਮੈਦਾਨ ਵਿੱਚ ਆਉਂਦੇ ਵਿਖਾਈ ਦੇ ਰਹੇ ਹਨ।
![ਕੈਪਟਨ ਦਾ ਡਿੰਨਰ ਡਿਪਲੋਮੈਸੀ ਦੌਰਾਨ ਸ਼ਕਦੀ ਪ੍ਰਦਰਸ਼ਨ](https://etvbharatimages.akamaized.net/etvbharat/prod-images/1629990549_capt-camp4_2608newsroom_1629992299_1006.jpg)
ਇਸਦੇ ਚੱਲਦੇ ਹੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਘਰ ਡਿੰਨਰ ‘ਤੇ ਇੱਕ ਮੀਟਿੰਗ ਰੱਖੀ ਗਈ ਹੈ।
![ਕੈਪਟਨ ਦਾ ਡਿੰਨਰ ਡਿਪਲੋਮੈਸੀ ਦੌਰਾਨ ਸ਼ਕਦੀ ਪ੍ਰਦਰਸ਼ਨ](https://etvbharatimages.akamaized.net/etvbharat/prod-images/1629990532_capt-camp2_2608newsroom_1629992299_662.jpg)
ਇਸ ਮੀਟਿੰਗ ਦੇ ਵਿੱਚ ਕੈਪਟਨ ਖੇਮੇ ਦੇ ਕਈ ਮੰਤਰੀਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਵਿਧਾਇਕ ਵਿਖਾਈ ਦੇ ਰਹੇ ਹਨ। ਇਸ ਚੱਲ ਰਹੀ ਡਿੰਨਰ ਡਿਪਲੋਮੈਸੀ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
![ਕੈਪਟਨ ਦਾ ਡਿੰਨਰ ਡਿਪਲੋਮੈਸੀ ਦੌਰਾਨ ਸ਼ਕਦੀ ਪ੍ਰਦਰਸ਼ਨ](https://etvbharatimages.akamaized.net/etvbharat/prod-images/1629990523_capt-camp1_2608newsroom_1629992299_824.jpg)
ਸਿਆਸੀ ਹਲਕਿਆਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਕੈਪਟਨ ਦੇ ਹਮਾਇਤੀ ਧੜੇ ਦੇ ਵੱਲੋਂ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਹੈ।
![ਕੈਪਟਨ ਦਾ ਡਿੰਨਰ ਡਿਪਲੋਮੈਸੀ ਦੌਰਾਨ ਸ਼ਕਦੀ ਪ੍ਰਦਰਸ਼ਨ](https://etvbharatimages.akamaized.net/etvbharat/prod-images/1629990503_capt-camp7_2608newsroom_1629992299_871.jpg)
ਇਸ ਮੀਟਿੰਗ ਦੇ ਵਿੱਚ 62 ਦੇ ਕਰੀਬ ਵਿਧਾਇਕ ਅਤੇ ਸੰਸਦ ਮੈਂਬਰ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਕਾਂਗਰਸ ਵਿਧਾਇਕ ਰਾਜਕੁਮਾਰ ਵੇਰਕਾ ਦੇ ਵੱਲੋਂ ਦਿੱਤੀ ਗਈ ਹੈ।
![ਕੈਪਟਨ ਦਾ ਡਿੰਨਰ ਡਿਪਲੋਮੈਸੀ ਦੌਰਾਨ ਸ਼ਕਦੀ ਪ੍ਰਦਰਸ਼ਨ](https://etvbharatimages.akamaized.net/etvbharat/prod-images/84f826c7-5074-4263-9c4c-f0fb22c66690_2608newsroom_1629992299_285.jpg)
ਇਸ ਮੌਕੇ ਵੇਰਕਾ ਆਪਣੀ ਪਾਰਟੀ ਨੂੁੰ ਸਵਾਲਾਂ ਤੋਂ ਬਚਾਉਂਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜਲਦ ਹੀ ਦੂਸਰੇ ਵਜ਼ੀਰ ਜੋ ਸਰਕਾਰ ਉੱਪਰ ਸਵਾਲ ਖੜ੍ਹੇ ਕਰ ਰਹੇ ਹਨ ਉਹ ਉਨ੍ਹਾਂ ਦੇ ਨਾਲ ਹੋ ਕੇ ਚੱਲਣਗੇ ਅਤੇ ਅਗਲਾ ਡਿੰਨਰ ਵੀ ਸਾਰੇ ਇਕੱਠੇ ਹੀ ਕਰਨਗੇ।
ਇਹ ਵੀ ਪੜ੍ਹੋ:ਗੁਰਦਾਸ ਮਾਨ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ, ਮਾਹੌਲ ਤਣਾਅਪੂਰਨ !