ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ (Punjab Vidhan Sabha 2022 elections) ਲਈ 4 ਸੀਟਾਂ ਦੀ ਹਿੱਸੇਦਾਰੀ ‘ਤੇ ਬਦਲਾਅ ਕੀਤਾ ਹੈ। ਬਸਪਾ-ਗੱਠਜੋੜ ਨੇ ਆਪਸੀ ਸਹਿਮਤੀ ਨਾਲ ਇਹ ਤਬਦੀਲੀਆਂ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਤੋਂ 2 ਸੀਟਾਂ ਵਾਪਿਸ ਲੈ ਲਈਆਂ ਹਨ ਅਤੇ ਬਦਲੇ ਦੇ ਵਿੱਚ ਦੋ ਵਿਧਾਨ ਸਭਾ ਸੀਟਾਂ ਦੇ ਦਿੱਤੀਆਂ ਹਨ।
ਅਕਾਲੀ ਦਲ ਨੇ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਸੀਟ ਲਈ ਵਾਪਿਸ
ਅਕਾਲੀ ਦਲ ਨੇ ਪਹਿਲਾਂ ਸਮਝੌਤੇ ਤਹਿਤ ਦਿੱਤੀਆਂ ਗਈਆਂ ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਸੀਟ ਨੂੰ ਵਾਪਿਸ ਲੈ ਲਿਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਨ੍ਹਾਂ ਸੀਟਾਂ 'ਤੇ ਵਿਧਾਨ ਸਭਾ ਚੋਣਾਂ ਲੜੇਗੀ। ਅਕਾਲੀ ਦਲ ਨੇ ਸ਼ਾਮ ਚੁਰਾਸੀ ਅਤੇ ਕਪੂਰਥਲਾ ਦੀਆਂ ਸੀਟਾਂ ਬਸਪਾ ਨੂੰ ਦੇ ਦਿੱਤੀਆਂ।
ਸ਼ਾਮ ਚੁਰਾਸੀ ਤੇ ਕਪੂਰਥਲਾ ਸੀਟਾਂ ਬਸਪਾ ਨੂੰ ਦਿੱਤੀਆਂ
ਹਾਲਾਂਕਿ, ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਦਮ ਬਦਲੇ ਹੋਏ ਰਾਜਨੀਤਿਕ ਹਾਲਾਤਾਂ ਦੇ ਕਾਰਨ ਚੁੱਕਿਆ ਗਿਆ ਹੈ। ਇਸ ਤਬਦੀਲੀ ਦੇ ਬਾਅਦ ਦੋਵੇਂ ਪਾਰਟੀਆਂ ਨੇ ਦਾਆਵਾ ਕੀਤਾ ਕਿ ਉਹ ਚੋਣਾਂ ਨੂੰ ਹੋਰ ਮਜ਼ਬੂਤੀ ਨਾਲ ਲੜੇਗੀ। ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਇਨ੍ਹਾਂ ਸੀਟਾਂ ਤੇ ਹੋਏ ਬਦਲਾਅ ਨੂੰ ਲੈਕੇ ਅਕਾਲੀ-ਬਸਪਾ ਗੱਠਜੋੜ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਹਨ।
ਅਕਾਲੀ ਦਲ 97 ਅਤੇ ਬਸਪਾ 20 ਸੀਟਾਂ 'ਤੇ ਚੋਣ ਲੜ ਰਹੀ ਹੈ
ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਸਮੇਂ ਸੀਟਾਂ ਦਾ ਸਮੀਕਰਨ ਵੱਖਰਾ ਸੀ, ਉਸ ਸਮੇਂ ਭਾਜਪਾ 23 ਸੀਟਾਂ 'ਤੇ ਚੋਣ ਲੜਦੀ ਸੀ ਅਤੇ ਅਕਾਲੀ ਦਲ ਉਸ ਸਮੇਂ ਦੌਰਾਨ 94 ਸੀਟਾਂ' ਤੇ ਆਪਣੇ ਉਮੀਦਵਾਰ ਖੜ੍ਹੇ ਕਰਦਾ ਸੀ ਪਰ ਹੁਣ ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਟੁੱਟ ਚੁੱਕਿਆ ਹੈ। ਇਸ ਦੇ ਨਾਲ ਹੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਇੱਕ ਸਮਝੌਤੇ 'ਤੇ ਪਹੁੰਚ ਗਏ ਹਨ। ਇਸ ਸਮਝੌਤੇ ਤਹਿਤ ਬਸਪਾ ਨੂੰ 20 ਸੀਟਾਂ ਮਿਲੀਆਂ ਹਨ ਜਦੋਂ ਕਿ ਅਕਾਲੀ ਦਲ 97 ਸੀਟਾਂ' ਤੇ ਚੋਣ ਲੜੇਗਾ।
ਸੀਟਾਂ ‘ਤੇ ਹੋਈ ਇਸ ਤਬਦੀਲੀ ਤੋਂ ਬਾਅਦ ਬਸਪਾ ਦੇ ਹਿੱਸੇ 20 ਸੀਟਾਂ ਆਈਆਂ ਹਨ ਜਿੰਨ੍ਹਾਂ ਦੇ ਵਿੱਚ ਕਰਤਾਰਪੁਰ, ਜਲੰਧਰ ਵੈਸਟ, ਜਲੰਧਰ ਉੱਤਰੀ, ਫਗਵਾੜਾ, ਹੁਸ਼ਿਆਰਪੁਰ, ਟਾਂਡਾ, ਦਸੂਹਾ, ਸ੍ਰੀ ਚਮਕੌਰ ਸਾਹਿਬ, ਬੱਸੀ ਪਠਾਣਾ, ਮਹਿਲ ਕਲਾ, ਨਵਾਂ ਸ਼ਹਿਰ, ਲੁਧਿਆਣਾ, ਉੱਤਰੀ ਪਠਾਨਕੋਟ, ਕਪੂਰਥਲਾ , ਸ੍ਰੀ ਅਨੰਦਪੁਰ ਸਾਹਿਬ, ਮੁਹਾਲੀ, ਅੰਮ੍ਰਿਤਸਰ ਸੈਂਟਰਲ, ਪਾਇਲ ਅਤੇ ਸ਼ਾਮ ਚੌਰਾਸੀ ਸ਼ਾਮਿਲ ਹਨ।
ਅੰਮ੍ਰਿਤਸਰ ਉੱਤਰੀ ਮਹੱਤਵਪੂਰਨ ਕਿਉਂ ਹੈ ?
ਅੰਮ੍ਰਿਤਸਰ ਦੀ ਉੱਤਰੀ ਵਿਧਾਨ ਸਭਾ ਸੀਟ ਦੀ ਵਿਸ਼ੇਸ਼ਤਾ ਇਹ ਹੈ ਕਿ ਜੋ ਵੀ ਵਿਧਾਨ ਸਭਾ ਸੀਟ ਤੋਂ ਜਿੱਤਦਾ ਹੈ, ਉਸ ਦੀ ਪੰਜਾਬ ਵਿੱਚ ਸਰਕਾਰ ਬਣਦੀ ਹੈ। ਇਸ ਸਮੇਂ ਕਾਂਗਰਸ ਦੇ ਵਿਧਾਇਕ ਸੁਨੀਲ ਦੱਤੀ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਜੋਸ਼ੀ ਉਥੇ ਵਿਧਾਇਕ ਰਹੇ ਸਨ, ਹਾਲਾਂਕਿ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਮਿਲਣਾ ਬੰਦ ਕਰ ਦਿੱਤਾ, ਜੋ ਹਾਰ ਦਾ ਕਾਰਨ ਬਣ ਗਿਆ। ਹੁਣ ਇਹ ਗੱਲ ਵੀ ਵਿਸ਼ੇਸ਼ ਬਣ ਜਾਂਦੀ ਹੈ ਕਿਉਂਕਿ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ। ਅਕਾਲੀ ਦਲ ਨੇ ਐਲਾਨ ਕੀਤਾ ਕਿ ਉਹ ਇੱਥੋਂ ਆਪਣਾ ਉਮੀਦਵਾਰ ਲੜੇਗਾ ਅਤੇ ਅਨਿਲ ਜੋਸ਼ੀ ਇੱਥੋਂ ਦੁਬਾਰਾ ਚੋਣ ਲੜ ਸਕਦੇ ਹਨ।
ਸੁਜਾਨਪੁਰ ਸੀਟ ਦੇ ਮਾਇਨੇ
ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਸੁਜਾਨਪੁਰ ਦੀਆਂ 18000 ਵੋਟਾਂ ਹਨ ਅਤੇ ਪਿਛਲੇ 25 ਸਾਲਾਂ ਤੋਂ, ਇਹ ਵੋਟ ਅਕਾਲੀ ਦਲ ਭਾਜਪਾ ਨੂੰ ਬਦਲ ਕੇ ਜਿੱਤ ਵਿੱਚ ਬਦਲਦਾ ਸੀ, ਪਰ ਹੁਣ ਅਕਾਲੀ ਦਲ ਇਸ ਵੋਟ ਨੂੰ ਬਹੁਜਨ ਸਮਾਜ ਪਾਰਟੀ ਵਿੱਚ ਬਦਲਣ ਵਿੱਚ ਇੱਕ ਚੁਣੌਤੀ ਵੇਖਦਾ ਸੀ, ਜਦੋਂ ਕਿ ਰਾਜਕੁਮਾਰ ਗੁਪਤਾ ਭਾਜਪਾ ਛੱਡ ਕੇ ਸੁਜਾਨਪੁਰ ਤੋਂ ਅਕਾਲੀ ਦਲ ਦੀ ਟਿਕਟ ‘ਤੇ ਲੜ ਸਕਦੇ ਹਨ। ਰਾਜਕੁਮਾਰ ਗੁਪਤਾ ਲਗਾਤਾਰ 5 ਵਾਰ ਸੁਜਾਨਪੁਰ ਤੋਂ ਕੌਂਸਲਰ ਬਣੇ ਹਨ, ਇਸ ਤੋਂ ਇਲਾਵਾ ਉਹ ਸੁਜਾਨਪੁਰ ਤੋਂ ਭਾਜਪਾ ਦੇ ਨਗਰ ਕੌਂਸਲ ਪ੍ਰਧਾਨ ਅਤੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਵੀ ਰਹਿ ਚੁੱਕੇ ਹਨ।
ਕਾਂਗਰਸ ਨੇ ਅਕਾਲੀ ਦਲ-ਬਸਪਾ ਗੱਠਜੋੜ ‘ਤੇ ਚੁੱਕੇ ਸਵਾਲ
ਕਾਂਗਰਸ ਦੇ ਬੁਲਾਰੇ ਜੀਐਸ ਬਾਲੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਸਪਾ ਦਾ ਕਾਂਗਰਸ ਨਾਲ ਗਠਜੋੜ ਸਹੀ ਰਿਹਾ ਹੈ ਕਿਉਂਕਿ ਦੋਵੇਂ ਇੱਕ ਦੂਜੇ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੋਇਆ, ਉਨ੍ਹਾਂ ਉਸ ਸਮੇਂ ਹੀ ਇਹ ਕਹਿ ਦਿੱਤਾ ਸੀ ਕਿ ਅਕਾਲੀ ਦਲ ਤੇ ਬਸਪਾ ਦੀ ਨਹੀਂ ਆਪਸ ਵਿੱਚ ਨਹੀਂ ਬਣਨੀ।
ਭਾਜਪਾ ਨੇ ਅਕਾਲੀ ਦਲ ‘ਤੇ ਸਾਧੇ ਨਿਸ਼ਾਨੇ
ਇਸ ਦੇ ਨਾਲ ਹੀ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਹਿਚਾਣ ਚੁੱਕੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ। ਇਸਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਦੇ ਬਸਪਾ ਨਾਲ ਸੀਟਾਂ ਨੂੰ ਲੈਕੇ ਹੋਏ ਸਮਝੌਤੇ ਅਤੇ ਗੱਠਜੋੜ ਨੂੰ ਲੈਕੇ ਨਿਸ਼ਾਨੇ ਸਾਧੇ ਹਨ।
ਆਪ ਨੇ ਅਕਾਲੀ ਦਲ ਅਤੇ ਭਾਜਪਾ ਦਾ ਅੰਦਰੂਨੀ ਗੱਠਜੋੜ
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਕਾਲੀ ਦਲ ਅਤੇ ਭਾਜਪਾ ਦਾ ਅਜੇ ਵੀ ਅੰਦਰੂਨੀ ਗੱਠਜੋੜ ਹੈ । ਉਨ੍ਹਾਂ ਕਿਹਾ ਕਿ ਦੋਵਾਂ ਦੇ ਰਿਸ਼ਤੇ ਅਜੇ ਵੀ ਬਰਕਰਾਰ ਹਨ ਹਾਲਾਂਕਿ ਉਨ੍ਹਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੇ ਕਾਰਨ ਕੇਂਦਰੀ ਮੰਤਰਾਲੇ ਛੱਡਿਆ ਹੈ।
ਸੀਟਾਂ ਦੀ ਅਦਲਾ-ਬਦਲੀ ਤੇ ਅਕਾਲੀ ਦਲ ਦਾ ਸਪੱਸ਼ਟੀਕਰਨ
ਸੀਟਾਂ ਦੀ ਅਦਲਾ -ਬਦਲੀ ਤੇ ਅਕਾਲੀ ਦਲ ਦੇ ਬੁਲਾਰੇ ਨੇ ਬੋਲਦਿਆਂ ਕਿਹੈ ਕਿ ਇਹ ਪਾਰਟੀ ਹਾਈਕਮਾਂਡ ਦਾ ਫੈਸਲਾ ਹੈ, ਜਿਸ ਵਿੱਚ ਅਕਾਲੀ ਦਲ ਅਤੇ ਬਸਪਾ ਸ਼ਾਮਿਲ ਹੈ।ਕਰਮਵੀਰ ਗੋਰਾਇਆ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਸੋਚ ਸਮਝ ਕੇ ਲਿਆ ਹੈ ਕਿ ਕਿਹੜੀਆਂ ਸੀਟਾਂ 'ਤੇ ਅਕਾਲੀ ਦਲ ਅਤੇ ਕਿਹੜੀ ‘ਤੇ ਬਸਪਾ ਨੂੰ ਫਾਇਦਾ ਹੋਵੇਗਾ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।
ਦਰਅਸਲ, ਜਿਹੜੇ ਲੋਕ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ਉਹ ਇਸ ਇਰਾਦੇ ਨਾਲ ਪਾਰਟੀ ਵਿੱਚ ਆਏ ਹਨ ਕਿ ਉਨ੍ਹਾਂ ਨੂੰ ਅਕਾਲੀ ਦਲ ਵੱਲੋਂ ਚੋਣਾਂ ਲੜਨ ਲਈ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਅਕਾਲੀ ਦਲ ਕਰ ਵੀ ਉਸੇ ਤਰ੍ਹਾਂ ਰਿਹਾ ਹੈ।ਹੈ ਜਿੱਥੇ ਉਹ ਮਹਿਸੂਸ ਕਰਦੇ ਹਨ ਕਿ ਜਿਨ੍ਹਾਂ ਉਮੀਦਵਾਰਾਂ ਉੱਤੇ ਉਹ ਦਾਅ ਖੇਡ ਸਕਦੇ ਹਨ ਅਤੇ ਉਥੇ ਕਿਸ ਨੂੰ ਫਾਇਦਾ ਹੋਵੇਗਾ। ਫਿਲਹਾਲ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸ ਦਾ ਕਿੱਥੇ ਕਿਸਨੂੰ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ:ਅਕਾਲੀ-ਬਸਪਾ 'ਚ ਸੀਟਾਂ ਦੇ ਫੇਰਬਦਲ ਪਿੱਛੇ ਇਹ ਹੈ ਰਣਨੀਤੀ...