ਚੰਡੀਗੜ੍ਹ: ਕੈਪਟਨ ਦਾ ਇਹ ਟਵੀਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਵਿਧਾਨ ਸਭਾ ਸੈਸ਼ਨ ਲਈ ਖੇਤੀ ਕਾਨੂੰਨਾਂ ਸਬੰਧੀ ਮਤਾ ਤਿਆਰ (Resolution relating to Farm laws) ਕਰਨ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ (Talked to Balbir Singh Rajewal) ਕਰਨ ਤੋਂ ਤੁਰੰਤ ਬਾਅਦ ਆ ਗਿਆ। ਸੀਐਮ ਚੰਨੀ ਨੇ ਰਾਜੇਵਾਲ ਨਾਲ ਗੱਲਬਾਤ ਦੀ ਵੀਡੀਓ ਜਾਰੀ ਕੀਤੀ ਸੀ ਤੇ ਇਸ ਉਪਰੰਤ ਕੈਪਟਨ ਨੇ ਵੀ ਆਪਣੇ ਸਪਸ਼ਟੀਕਰਣ ਵਜੋਂ ਟਵੀਟ ਕੀਤੇ। ਸੀਐਮ ਚੰਨੀ ਨੇ ਕਿਹਾ ਸੀ ਕਿ ਸਰਕਾਰ ਡਿਗਣ ਦੇ ਡਰ ਤੋਂ ਖੇਤੀ ਕਾਨੂੰਨ ਮੁੱਢ ਤੋਂ ਖਾਰਜ ਨਹੀਂ ਕੀਤੇ ਗਏ ਸੀ ਪਰ ਉਹ ਸਰਕਾਰ ਡਿੱਗਣ ਤੋਂ ਨਹੀਂ ਡਰਦੇ ਤੇ ਜੋ ਕੁਝ ਕਿਸਾਨ ਕਹਿਣਗੇ, ਉਹੀ ਮਤਾ ਵਿਧਾਨ ਸਭਾ ਵਿੱਚ 8 ਨਵੰਬਰ ਨੂੰ ਪਾਸ ਕਰ ਦਿੱਤਾ ਜਾਵੇਗਾ। ਇਸੇ ਦੇ ਜਵਾਬ ਵਿੱਚ ਕੈਪਟਨ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਵੀ ਕਿਸਾਨਾਂ ਨਾਲ ਗੱਲ ਕਰਕੇ ਹੀ ਸੋਧੇ ਕਾਨੂੰਨ ਪਾਸ ਕੀਤੇ ਸੀ।
-
'My govt did all this @CHARANJITCHANNI. We spoke to farmer leaders on #FarmLaws & passed our own amendment laws in Assembly too. But Governor is sitting over them & he'll sit over any new laws. Pls don’t mislead the farmers with false promises.': @capt_amarinder (File pix) https://t.co/uDn1BpiiGi pic.twitter.com/u21MKrMqaC
— Raveen Thukral (@RT_Media_Capt) October 30, 2021 " class="align-text-top noRightClick twitterSection" data="
">'My govt did all this @CHARANJITCHANNI. We spoke to farmer leaders on #FarmLaws & passed our own amendment laws in Assembly too. But Governor is sitting over them & he'll sit over any new laws. Pls don’t mislead the farmers with false promises.': @capt_amarinder (File pix) https://t.co/uDn1BpiiGi pic.twitter.com/u21MKrMqaC
— Raveen Thukral (@RT_Media_Capt) October 30, 2021'My govt did all this @CHARANJITCHANNI. We spoke to farmer leaders on #FarmLaws & passed our own amendment laws in Assembly too. But Governor is sitting over them & he'll sit over any new laws. Pls don’t mislead the farmers with false promises.': @capt_amarinder (File pix) https://t.co/uDn1BpiiGi pic.twitter.com/u21MKrMqaC
— Raveen Thukral (@RT_Media_Capt) October 30, 2021
ਕੁਝ ਮੀਡੀਆ ਰਿਪੋਰਟਾਂ ਨਸ਼ਰ ਹੋ ਰਹੀਆਂ ਸੀ ਕਿ ਕਾਂਗਰਸ ਦੇ ਵੱਡੇ ਆਗੂ ਕੈਪਟਨ ਨੂੰ ਕਾਂਗਰਸ ਵਿੱਚੋਂ ਜਾਣ ਤੋਂ ਰੋਕਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਤੇ ਇਹ ਗੱਲ ਲਗਭਗ ਸਿਰੇ ਚੜ੍ਹ ਗਈ ਹੈ। ਇਹ ਵੀ ਕਿਹਾ ਗਿਆ ਸੀ ਕਿ ਛੇਤੀ ਹੀ ਕੈਪਟਨ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ (Meeting with Sonia Gandhi) ਵੀ ਹੋਵੇਗੀ ਤੇ ਉਸ ਉਪਰੰਤ ਕੈਪਟਨ ਨੂੰ ਪਾਰਟੀ ਵਿੱਚ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਸਪਸ਼ਟ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਹੈ ਕਿ ਕਾਂਗਰਸ ਵੱਲੋਂ ਅਜਿਹੀ ਸੋਚ ਰੱਖੀ ਜਾ ਰਹੀ ਹੈ ਪਰ ਉਨ੍ਹਾਂ ਕਿਸੇ ਨਾਲ ਗੱਲਬਾਤ ਹੋਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਤੇ ਸਿੱਧੇ ਤੌਰ ‘ਤੇ ਕਹਿ ਦਿੱਤਾ ਕਿ ਹੁਣ ਕਾਂਗਰਸ ਨਾਲ ਮੁੜ ਤਾਲਮੇਲ ਦੀ ਕੋਈ ਗੁੰਜਾਇਸ਼ ਨਹੀਂ ਰਹੀ (No entry to congress again) ।
-
'I will soon launch my own party and will hold talks for seat sharing with @BJP4India, breakaway Akali factions & others for #PunjabElections2022 once farmers' issue is resolved. I want to build strong collective force in interest of Punjab & its farmers’: @capt_amarinder 2/2
— Raveen Thukral (@RT_Media_Capt) October 30, 2021 " class="align-text-top noRightClick twitterSection" data="
">'I will soon launch my own party and will hold talks for seat sharing with @BJP4India, breakaway Akali factions & others for #PunjabElections2022 once farmers' issue is resolved. I want to build strong collective force in interest of Punjab & its farmers’: @capt_amarinder 2/2
— Raveen Thukral (@RT_Media_Capt) October 30, 2021'I will soon launch my own party and will hold talks for seat sharing with @BJP4India, breakaway Akali factions & others for #PunjabElections2022 once farmers' issue is resolved. I want to build strong collective force in interest of Punjab & its farmers’: @capt_amarinder 2/2
— Raveen Thukral (@RT_Media_Capt) October 30, 2021
ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਸਪਸ਼ਟ ਕਰ ਦਿੱਤਾ ਹੈ ਕਿ ਜਿਵੇਂ ਹੀ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਹੁੰਦਾ ਹੈ, ਉਹ ਨਵੀਂ ਪਾਰਟੀ ਬਣਾਉਣਗੇ ਤੇ ਭਾਜਪਾ ਤੇ ਅਕਾਲੀ ਦਲ ‘ਚੋਂ ਟੁੱਟ ਕੇ ਵੱਖ ਹੋਏ ਦਲਾਂ ਨਾਲ ਤਾਲਮੇਲ ਕਰਕੇ ਸੀਟਾਂ ਦੀ ਵੰਡ ਬਾਰੇ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਹੈ ਕਿ ਉਹ ਪੰਜਾਬ ਵਿੱਚ ਇੱਕ ਵੱਡੀ ਫੋਰਸ ਤਿਆਰ ਕਰਨਾ ਚਾਹੁੰਦੇ ਹਨ, ਜਿਹੜੀ ਕੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕੇ।
ਇਹ ਵੀ ਪੜ੍ਹੋ:ਮੈਂ ਨੀਂ ਡਰਦਾ ਸਰਕਾਰ ਡਿੱਗਣ ਤੋਂ, ਕਿਸਾਨ ਜੋ ਕਹਿਣਗੇ ਕਰਾਂਗਾ-ਚੰਨੀ